18 ਘੰਟੇ ਤੱਕ ਪਰਿਵਾਰ ਨੂੰ ਬੰਧਕ ਬਣਾਉਣ ਵਾਲੇ ਸੀਆਰਪੀਐਫ ਜਵਾਨ ਨੇ ਖ਼ੁਦ ਨੂੰ ਮਾਰੀ ਗੋਲੀ, ਛੁੱਟੀ ਨਾ ਮਿਲਣ 'ਤੇ ਸੀ ਨਾਰਾਜ਼
ਜੋਧਪੁਰ, 12 ਜੁਲਾਈ: ਜੋਧਪੁਰ ਦੇ ਸੀਆਰਪੀਐਫ ਟ੍ਰੇਨਿੰਗ ਸੈਂਟਰ ਵਿੱਚ ਐਤਵਾਰ ਸ਼ਾਮ 5 ਵਜੇ ਤੋਂ ਸੀਆਰਪੀਐਫ ਜਵਾਨ ਨਰੇਸ਼ ਜਾਟ ਆਪਣੀ ਪਤਨੀ ਅਤੇ ਬੱਚੇ ਨਾਲ ਘਰ ਵਿੱਚ ਬੰਦ ਸੀ। ਉਹ ਰੁਕ-ਰੁਕ ਕੇ ਹਵਾ ਵਿਚ ਗੋਲੀਆਂ ਚਲਾਉਂਦਾ ਰਿਹਾ। ਨਰੇਸ਼ ਜਾਟ ਨੇ ਆਤਮ ਸਮਰਪਣ ਦੀ ਸ਼ਰਤ ਰੱਖੀ, ਪਰ ਕਰੀਬ 18 ਘੰਟੇ ਬਾਅਦ ਸੀਆਰਪੀਐਫ ਜਵਾਨ ਨੇ ਖ਼ੁਦ ਨੂੰ ਗੋਲੀ ਮਾਰ ਲਈ ਹੈ। ਇਹ ਵੀ ਪੜ੍ਹੋ: ਰੱਖਿਆ ਮੰਤਰੀ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਸਬੰਧਤ 75 ਉਤਪਾਦ ਕੀਤੇ ਲਾਂਚ ਜਦੋਂ ਜਵਾਨ ਨੇ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ ਸੀ ਤਾਂ ਉਸ ਸਮੇਂ ਉਸ ਦੀ ਪਤਨੀ ਅਤੇ 6 ਸਾਲ ਦੀ ਬੱਚੀ ਵੀ ਘਰ ਵਿੱਚ ਸੀ। ਇਸ ਤੋਂ ਬਾਅਦ ਜਵਾਨ ਲਾਈਟ ਮਸ਼ੀਨ ਗੰਨ ਲੈ ਕੇ ਗੈਲਰੀ 'ਚ ਆਇਆ ਅਤੇ ਹਵਾ 'ਚ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਵਾਲਿਆਂ ਨੇ ਬੁਲੇਟ ਪਰੂਫ਼ ਜੈਕਟ ਤਾਂ ਪਾ ਲਈਆਂ ਪਰ ਕਿਸੇ ਦੀ ਐਲਐਮਜੀ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਪਈ। ਅਜਿਹੇ 'ਚ ਪੁਲਿਸ ਨੇ ਲਾਊਡਸਪੀਕਰ ਤੋਂ ਹੀ ਐਲਾਨ ਕਰ ਕੇ ਜਵਾਨ ਨੂੰ ਮਨਾਉਣ ਦੀ ਕੋਸ਼ਿਸ਼ਾਂ ਕੀਤੀਆਂ ਲੇਕਿਨ ਬੁਲਟ ਪਰੂਫ਼ ਜੈਕਟ ਪਹਿਨੇ ਕਮਾਂਡੋ ਵੀ ਜਵਾਨ ਨਰੇਸ਼ ਜਾਟ ਤੱਕ ਨਹੀਂ ਪਹੁੰਚ ਸਕੇ। ਅੰਤ ਵਿਚ ਉਸ ਨੇ ਆਤਮ ਸਮਰਪਣ ਕਰਨ ਦੀ ਬਜਾਏ ਖ਼ੁਦ ਨੂੰ ਗੋਲੀ ਮਾਰ ਲਈ। ਸੀਆਰਪੀਐਫ ਦੇ ਸਿਖਲਾਈ ਕੇਂਦਰ ਵਿੱਚ ਨਰੇਸ਼ ਜਾਟ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਪਰ ਜਵਾਨ ਇੱਕ ਵੀ ਗੱਲ ਮੰਨਣ ਨੂੰ ਤਿਆਰ ਨਹੀਂ ਸੀ। ਜਵਾਨ ਦੇ ਪਿਤਾ ਸਹੁਰੇ ਪਰਿਵਾਰ ਅਤੇ ਦੋਸਤਾਂ ਨੇ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਜਵਾਨ ਦੇ ਅੰਦਰ ਇੰਨਾ ਗ਼ੁੱਸਾ ਸੀ ਕਿ ਉਹ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ। 18 ਘੰਟਿਆਂ ਤੋਂ ਵੱਧ ਸਮੇਂ ਤੱਕ ਸੀਆਰਪੀਐਫ ਦੇ ਸਿਖਲਾਈ ਕੇਂਦਰ ਵਿੱਚ ਜਵਾਨ ਦਾ ਹਾਈ ਪ੍ਰੋਫਾਈਲ ਡਰਾਮਾ ਜਾਰੀ ਰਿਹਾ, ਆਖ਼ਰਕਾਰ ਜਵਾਨ ਨੇ ਆਤਮ ਸਮਰਪਣ ਕਰਨ ਦੀ ਬਜਾਏ ਆਪਣੀ ਜਾਨ ਲੈ ਲਈ। ਉਸ ਨੇ ਆਪਣੀ ਠੋਡੀ ਦੇ ਹੇਠਾਂ ਬੰਦੂਕ ਨਾਲ ਆਪਣੇ ਆਪ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਵਾਨ ਕੋਲ ਲਾਈਟ ਮਸ਼ੀਨ ਗੰਨ ਸੀ। ਨਰੇਸ਼ ਨੇ ਇਸ ਮਸ਼ੀਨ ਗੰਨ ਤੋਂ ਕਈ ਰਾਊਂਡ ਹਵਾਈ ਫਾਇਰ ਵੀ ਕੀਤੇ। ਜੋਧਪੁਰ ਦੇ ਪੁਲਿਸ ਕਮਿਸ਼ਨਰ ਰਵਿਦੱਤ ਗੌੜ ਨੇ ਦੱਸਿਆ ਕਿ ਜਵਾਨ ਨਰੇਸ਼ ਜਾਟ ਪਹਿਲਾਂ ਤੋਂ ਹੀ ਪਰੇਸ਼ਾਨ ਸੀ। ਇਸ ਸਬੰਧੀ ਪਹਿਲਾਂ ਵੀ ਸ਼ਿਕਾਇਤਾਂ ਮਿਲੀਆਂ ਸਨ ਪਰ ਕੋਈ ਕਾਰਵਾਈ ਨਹੀਂ ਹੋਈ। ਜੋ ਵੀ ਉਸ ਕੋਲ ਜਾਣ ਦੀ ਕੋਸ਼ਿਸ਼ ਕਰਦਾ ਸੀ, ਉਸ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਸੀ। ਅਖੀਰ ਆਤਮ ਸਮਰਪਣ ਕਰਨ ਤੋਂ 18 ਘੰਟੇ ਬਾਅਦ ਜਵਾਨ ਨਰੇਸ਼ ਜਾਟ ਨੇ ਖ਼ੁਦ ਨੂੰ ਗੋਲੀ ਮਾਰ ਲਈ। ਇਸ ਤੋਂ ਬਾਅਦ ਐਫਐਸਐਲ ਟੀਮ ਨੂੰ ਬੁਲਾਇਆ ਗਿਆ। ਨੌਜਵਾਨ ਦੀ ਪਤਨੀ ਦੀ ਵੀ ਹਾਲਤ ਖ਼ਰਾਬ ਹੈ। ਇਹ ਵੀ ਪੜ੍ਹੋ: ਟੋਲ ਪਲਾਜ਼ਾ 'ਤੇ ਸਕਿਉਰਿਟੀ ਗਾਰਡਜ਼ ਨਾਲ 'The Great Khali' ਦੀ ਹੋਈ ਝੜਪ, ਵੀਡੀਓ ਹੋਈ ਵਾਇਰਲ ਡੀਸੀਪੀ ਪੂਰਬੀ ਅੰਮ੍ਰਿਤਾ ਦੁਹਾਨ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਵਾਨ ਨੂੰ ਸਮਝਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਸਮਝਾਉਣ ਦੇ ਬਾਵਜੂਦ ਜਵਾਨ ਆਪਣੇ ਗ਼ੁੱਸੇ 'ਤੇ ਕਾਬੂ ਨਹੀਂ ਰੱਖ ਸਕਿਆ ਅਤੇ ਆਖ਼ਿਰਕਾਰ ਉਸ ਨੇ ਖ਼ੁਦ ਨੂੰ ਗੋਲੀ ਮਾਰ ਲਈ। ਨਰੇਸ਼ ਜਾਟ ਅਫ਼ਸਰ ਅਤੇ ਸਿਸਟਮ ਤੋਂ ਨਾਰਾਜ਼ ਸੀ, ਛੁੱਟੀ ਨਾ ਮਿਲਣ ਕਾਰਨ ਉਹ ਬਹੁਤ ਨਾਰਾਜ਼ ਸੀ। -PTC News