ਟੋਲ ਪਲਾਜ਼ਾ 'ਤੇ ਸਕਿਉਰਿਟੀ ਗਾਰਡਜ਼ ਨਾਲ 'The Great Khali' ਦੀ ਹੋਈ ਝੜਪ, ਵੀਡੀਓ ਹੋਈ ਵਾਇਰਲ
ਦਿ ਗ੍ਰੇਟ ਖਲੀ (The Great Khali) ਨੇ ਇਸ ਬਾਰੇ ਦੱਸਿਆ ਕਿ ਉਹ ਜਲੰਧਰ ਤੋਂ ਕਰਨਾਲ ਜਾ ਰਹੇ ਸਨ। ਇਸੇ ਦੌਰਾਨ ਫਿਲੌਰ ਨੇੜੇ ਲਾਡੋਵਾਲ ਟੋਲ ਪਲਾਜ਼ਾ ’ਤੇ ਮੁਲਾਜ਼ਮ ਉਸ ਨਾਲ ਫੋਟੋ ਖਿਚਵਾਉਣਾ ਚਾਹੁੰਦੇ ਸਨ। ਉਹ ਕਾਰ ਦੇ ਅੰਦਰ ਬੈਠ ਕੇ ਫੋਟੋ ਖਿਚਵਾਉਣ ਲਈ ਕਹਿ ਰਿਹਾ ਸੀ। ਜਦੋਂ ਉਸ ਨੇ ਇਨਕਾਰ ਕੀਤਾ ਤਾਂ ਉਸ ਨਾਲ ਦੁਰਵਿਵਹਾਰ ਕੀਤਾ ਗਿਆ।
ਇਹ ਵੀ ਪੜ੍ਹੋ: ਰੱਖਿਆ ਮੰਤਰੀ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਸਬੰਧਤ 75 ਉਤਪਾਦ ਕੀਤੇ ਲਾਂਚ
ਦਿ ਗ੍ਰੇਟ ਖਲੀ ਮਸ਼ਹੂਰ ਕੁਸ਼ਤੀ ਮੁਕਾਬਲੇ WWW ਦੇ ਚੈਂਪੀਅਨ ਰਹਿ ਚੁੱਕੇ ਹਨ। ਹੁਣ ਉਹ ਜਲੰਧਰ ਵਿੱਚ ਆਪਣੀ ਕਾਂਟੀਨੈਂਟਲ ਰੈਸਲਿੰਗ ਅਕੈਡਮੀ (CWE) ਚਲਾ ਰਹੇ ਹਨ। ਜਿੱਥੇ ਉਹ ਨਵੇਂ ਪਹਿਲਵਾਨਾਂ ਨੂੰ ਤਿਆਰ ਕਰ ਰਹੇ ਹੈ। ਖਲੀ ਪੰਜਾਬ ਚੋਣਾਂ ਤੋਂ ਪਹਿਲਾਂ ਭਾਜਪਾ 'ਚ ਸ਼ਾਮਲ ਹੋ ਗਏ ਸਨ। ਹਾਲਾਂਕਿ ਉਨ੍ਹਾਂ ਨੇ ਚੋਣ ਨਹੀਂ ਲੜੀ ਸੀ। ਖਲੀ ਨੇ ਕਿਹਾ ਸੀ ਕਿ WWW ਵਿੱਚ ਬਹੁਤ ਨਾਮ ਅਤੇ ਪੈਸਾ ਹੈ ਪਰ ਉਹ ਦੇਸ਼ ਦੀ ਸੇਵਾ ਕਰਨ ਲਈ ਵਾਪਸ ਪਰਤਿਆ ਹੈ।
ਵੇਖੋ VIDEO---
-PTC News