ਹਰਿਆਣਾ STF ਦੀ ਵੱਡੀ ਕਾਰਵਾਈ, ਲਾਰੈਂਸ ਬਿਸ਼ਨੋਈ ਗੈਂਗ ਦੇ 5 ਮੈਂਬਰ ਕੀਤੇ ਗ੍ਰਿਫ਼ਤਾਰ
ਚੰਡੀਗੜ੍ਹ: ਹਰਿਆਣਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਦੇ ਹੱਥ ਵੱਡੀ ਸਫ਼ਲਤਾ ਲੱਗੀ ਹੈ। ਦੱਸ ਦੇਈਏ ਕਿ STF ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਪੰਜ ਬਦਮਾਸ਼ ਨੂੰ ਹਿਰਾਸਤ ਵਿਚ ਲਿਆ ਹੈ। ਇਹ ਗੈਂਗ ਲਾਰੈਂਸ ਬਿਸ਼ਨੋਈ ਲਈ ਹਥਿਆਰਾਂ ਦਾ ਇੰਤਜ਼ਾਮ ਕਰਦੇ ਸੀ ਤੇ ਲਗਜ਼ਰੀ ਕਾਰਾਂ ਵੀ ਚੋਰੀ ਕਰਦੇ ਸਨ। ਲਾਰੈਂਸ ਬਿਸ਼ਨੋਈ ਦੇ ਪੰਜ ਬਦਮਾਸ਼ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਨ੍ਹਾਂ ਵਿਚ ਮੂਸੇਵਾਲਾ ਹੱਤਿਆਕਾਂਡ ਵਿਚ ਗ੍ਰਿਫਤਾਰ ਟੀਨੂ ਭਿਵਾਨੀ ਦਾ ਛੋਟਾ ਭਰਾ ਤੇ ਦੱਖਣੀ ਹਰਿਆਣਾ ਵਿਚ ਬਿਸ਼ਨੋਈ ਗੈਂਗ ਦੇ ਡਰੱਗ ਦਾ ਕਾਰੋਬਾਰ ਸੰਭਾਲਣ ਵਾਲਾ ਚਿਰਾਗ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਹਰਿਆਣਾ ਐਸਟੀਐਫ ਨੇ ਇੱਕ ਹੋਰ ਬਦਨਾਮ ਗੈਂਗ ਕਾਲਾ ਜਥੇਦਾਰੀ ਗੈਂਗ ਦੇ 5 ਮੈਂਬਰਾਂ ਨੂੰ ਵੀ ਕਾਬੂ ਕੀਤਾ ਹੈ। ਚੋਰੀ ਦੀਆਂ ਛੇ ਲਗਜ਼ਰੀ ਕਾਰਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਦੱਸ ਦੇਈਏ ਕਿ ਇਹ ਪੰਜ ਬਦਮਾਸ਼ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਦਵਾਈਆਂ ਵੀ ਸਪਲਾਈ ਕਰਦੇ ਸਨ। ਇਹ ਵੀ ਪੜ੍ਹੋ: ਟੋਲ ਪਲਾਜ਼ਾ 'ਤੇ ਸਕਿਉਰਿਟੀ ਗਾਰਡਜ਼ ਨਾਲ 'The Great Khali' ਦੀ ਹੋਈ ਝੜਪ, ਵੀਡੀਓ ਹੋਈ ਵਾਇਰਲ ਗ੍ਰਿਫ਼ਤਾਰੀ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ ਸੁਮਿਤ ਕੁਮਾਰ ਨੇ ਦੱਸਿਆ ਕਿ ਇਹ ਸਾਰੇ ਮੁਲਜ਼ਮ ਫਾਈਨਾਂਸ ਨਸ਼ੀਲੇ ਪਦਾਰਥਾਂ, ਸ਼ਰਾਬ ਦੀ ਤਸਕਰੀ ਦਾ ਧੰਦਾ ਕਰਦੇ ਸਨ। ਇਨ੍ਹਾਂ ਵਿੱਚ ਇੱਕ ਅਹਿਮ ਅਪਰਾਧੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸਦਾ ਨਾਮ ਮਨੋਜ ਬੱਕਰਵਾਲਾ ਹੈ। ਉਹ ਇੱਕ ਬਦਨਾਮ ਕਾਰਜੈਕਰ ਹੈ। ਸੂਤਰਾਂ ਨੇ ਦੱਸਿਆ ਕਿ ਐਸਟੀਐਫ ਟੀਮ ਨੂੰ ਬਹਾਦੁਰਗੜ੍ਹ ਵਿੱਚ ਮੁਲਜ਼ਮਾਂ ਦੀ ਹਰਕਤ ਬਾਰੇ ਖਾਸ ਸੂਚਨਾ ਮਿਲੀ ਸੀ। ਉਨ੍ਹਾਂ ਕਿਹਾ ਕਿ ਟੀਮ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਬਹਾਦਰਗੜ੍ਹ ਬਾਈਪਾਸ ਨੇੜੇ ਜਾਲ ਵਿਛਾਇਆ ਅਤੇ ਉਨ੍ਹਾਂ ਨੂੰ ਫੜ ਲਿਆ।
ਮਨੋਜ ਹੁਣ ਤੱਕ ਕਰੀਬ 10 ਸਾਲ ਜੇਲ 'ਚ ਬੰਦ ਹੈ। ਉਹ ਗੈਂਗਰੇਪ ਦੇ ਇੱਕ ਮਾਮਲੇ ਵਿੱਚ ਲੁਧਿਆਣਾ ਜੇਲ੍ਹ ਵਿੱਚ ਬੰਦ ਸੀ। ਇਸ ਦੇ ਨਾਲ ਹੀ ਉਸ ਦੀ ਜੇਲ੍ਹ ਵਿੱਚ ਬੰਦ ਬਿਸ਼ਨੋਈ ਗੈਂਗ ਦੇ ਸਰਗਨਾ ਟੀਨੂੰ ਭਿਵਾਨੀ ਨਾਲ ਦੋਸਤੀ ਹੋ ਗਈ। ਬਾਅਦ ਵਿੱਚ ਬਿਸ਼ਨੋਈ ਟੀਨੂੰ ਰਾਹੀਂ ਹੀ ਗਰੋਹ ਵਿੱਚ ਸ਼ਾਮਲ ਹੋ ਗਿਆ। ਸਿੱਧੂ ਮੂਸੇਵਾਲਾ ਦੇ ਕਤਲ 'ਚ ਬਿਸ਼ਨੋਈ ਦਾ ਸਾਥੀ ਟੀਨੂੰ ਭਿਵਾਨੀ ਸ਼ਾਮਲ ਹੈ। ਟੀਨੂੰ ਦੇ ਸਾਥੀਆਂ ਨੇ ਭਿਵਾਨੀ ਦੇ ਝੁੱਪਾ, ਸਿਓਨੀ ਇਲਾਕਿਆਂ 'ਚ ਹੋਰ ਲੋਕਾਂ ਦੇ ਨਾਂ 'ਤੇ ਸ਼ਰਾਬ ਦੇ ਠੇਕੇ ਵੀ ਲਏ ਹੋਏ ਹਨ। ਇਹ ਲੋਕ ਰਾਜਸਥਾਨ ਵਿੱਚ ਸ਼ਰਾਬ ਦੀ ਗੈਰ-ਕਾਨੂੰਨੀ ਸਪਲਾਈ ਵਿੱਚ ਵੀ ਸ਼ਾਮਲ ਹਨ। -PTC NewsGurugram | STF Haryana arrested 5 members associated with Kala Jathedi & Lawernce Bishnoi gang They were handling finances, narcotics, liquor smuggling business. One of the important criminals among them is Manoj Bakkarwala who is a notorious carjacker: STF SP Sumit Kumar pic.twitter.com/5pgV0qWXFA — ANI (@ANI) July 11, 2022