Sun, Jan 12, 2025
Whatsapp

ਯੁਵਰਾਜ ਸਿੰਘ ਨੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀਆਂ ਬੇਟੇ ਦੀਆਂ ਤਸਵੀਰਾਂ, ਪੋਸਟ ਵਿਚ ਲੱਗਿਆ ਵਧਾਈਆਂ ਦਾ ਜਮਾਵੜਾ

Reported by:  PTC News Desk  Edited by:  Jasmeet Singh -- June 20th 2022 09:17 AM
ਯੁਵਰਾਜ ਸਿੰਘ ਨੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀਆਂ ਬੇਟੇ ਦੀਆਂ ਤਸਵੀਰਾਂ, ਪੋਸਟ ਵਿਚ ਲੱਗਿਆ ਵਧਾਈਆਂ ਦਾ ਜਮਾਵੜਾ

ਯੁਵਰਾਜ ਸਿੰਘ ਨੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀਆਂ ਬੇਟੇ ਦੀਆਂ ਤਸਵੀਰਾਂ, ਪੋਸਟ ਵਿਚ ਲੱਗਿਆ ਵਧਾਈਆਂ ਦਾ ਜਮਾਵੜਾ

ਮਨੋਰੰਜਨ/ਖੇਡ ਸੰਸਾਰ: ਸਾਬਕਾ ਭਾਰਤੀ ਕ੍ਰਿਕਟਰ ਅਤੇ 2011 ਵਿਸ਼ਵ ਕੱਪ ਦੇ ਨਾਇਕ ਰਹੇ ਪੰਜਾਬੀ ਪੁੱਤਰ ਯੁਵਰਾਜ ਸਿੰਘ ਨੇ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਵੱਡੀ ਖੁਸ਼ਖਬਰੀ ਸਾਂਝੀ ਕੀਤੀ ਹੈ। ਯੁਵਰਾਜ ਸਿੰਘ ਅਤੇ ਉਨ੍ਹਾਂ ਦੀ ਪਤਨੀ ਹੇਜ਼ਲ ਕੀਚ ਵੱਲੋਂ ਪਿਤਾ ਦਿਵਸ ਮੌਕੇ ਆਪਣੇ ਬੇਟੇ ਦੇ ਨਾਮ ਦਾ ਖੁਲਾਸਾ ਕੀਤਾ ਗਿਆ। ਇਹ ਵੀ ਪੜ੍ਹੋ: ਅਗਨਿਪੱਥ ਦੇ ਵਿਰੋਧ 'ਚ ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਪੁਲਿਸ ਚੌਕਸ, ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਸਖ਼ਤ ਫ਼ੁਰਮਾਨ ਜਾਰੀ ਯੁਵਰਾਜ ਸਿੰਘ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸਾਂਝੀ ਕਰਦਿਆਂ ਇੱਕ ਭਾਵੁਕ ਸੰਦੇਸ਼ ਲਿਖਿਆ ਗਿਆ ਹੈ ਜਿਸ ਵਿੱਚ ਉਨ੍ਹਾਂ ਦੱਸਿਆ ਉਨ੍ਹਾਂ ਆਪਣੇ ਬੇਟੇ ਦਾ ਨਾਂ ਓਰੀਅਨ ਕੀਚ ਸਿੰਘ ਰੱਖਿਆ ਹੈ। ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਤਸਵੀਰਾਂ ਵਿੱਚ ਯੁਵਰਾਜ ਸਿੰਘ, ਉਨ੍ਹਾਂ ਦੀ ਪਤਨੀ ਹੇਜ਼ਲ ਕੀਚ ਅਤੇ ਬੇਟਾ ਇਕੱਠੇ ਨਜ਼ਰ ਆ ਰਹੇ ਹਨ। ਆਪਣੇ ਭਾਵੁਕ ਸੰਦੇਸ਼ ਵਿਚ ਯੁਵਰਾਜ ਸਿੰਘ ਨੇ ਲਿਖਿਆ ਕਿ ਦੁਨੀਆ 'ਚ ਤੁਹਾਡਾ ਸੁਆਗਤ ਹੈ ਓਰੀਅਨ ਕੀਚ ਸਿੰਘ। ਮੰਮੀ-ਡੈਡੀ ਆਪਣੇ ਛੋਟੇ ਬੇਟੇ ਨੂੰ ਬਹੁਤ ਪਿਆਰ ਕਰਦੇ ਹਨ। ਤੇਰੀਆਂ ਅੱਖਾਂ ਹਰ ਮੁਸਕਰਾਹਟ ਨਾਲ ਚਮਕਦੀਆਂ ਹਨ, ਜਿਵੇਂ ਤਾਰਿਆਂ ਵਿੱਚ ਲਿਖਿਆ ਹੋਵੇ ਤੇਰਾ ਨਾਮ।

ਯੁਵਰਾਜ ਅਤੇ ਹਾਜ਼ੇਲ ਵੱਲੋਂ 25 ਜਨਵਰੀ ਨੂੰ ਆਪਣੇ ਬੱਚੇ ਦੇ ਜਨਮ ਦੀ ਜਾਣਕਾਰੀ ਦਿੱਤੀ ਗਈ ਸੀ। ਯੁਵਰਾਜ ਸਿੰਘ ਨੇ ਖੁਦ ਇਹ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਆਪਣੇ ਬੇਟੇ ਦਾ ਨਾਂਅ ਓਰੀਅਨ ਤਾਰਾਮੰਡਲ ਦੇ ਨਾਂ 'ਤੇ ਰੱਖਿਆ ਹੈ। ਇਸ ਦੇ ਨਾਲ ਹੀ ਪਤਨੀ ਦੇ ਨਾਂਅ ਦਾ ਆਖਰੀ ਸ਼ਬਦ ਵੀ ਸ਼ਾਮਲ ਕੀਤਾ ਹੈ। ਇਹ ਵੀ ਪੜ੍ਹੋ: ਅਗਨੀਪੱਥ ਸਕੀਮ ਦੇ ਵਿਰੋਧ ਦੇ ਵਿਚਕਾਰ, ਮਹਿੰਦਰਾ ਗਰੁੱਪ ਵੱਲੋਂ ਅਗਨੀਵੀਰਾਂ ਨੂੰ ਭਰਤੀ ਕਰਨ ਦਾ ਐਲਾਨ ਯੁਵਰਾਜ ਸਿੰਘ ਅਤੇ ਬਾਲੀਵੁੱਡ ਅਦਾਕਾਰਾ ਹੇਜ਼ਲ ਕੀਚ ਨਾਲ 30 ਨਵੰਬਰ 2016 ਨੂੰ ਵਿਆਹ ਹੋਇਆ ਸੀ। ਆਪਣੇ ਵਿਆਹ ਦੇ ਪੰਜ ਸਾਲ ਬਾਅਦ ਦੋਵਾਂ ਨੇ ਇਸ ਸਾਲ ਜਨਵਰੀ 'ਚ ਇੱਕ ਬੱਚੇ ਨੂੰ ਜਨਮ ਦਿੱਤਾ। ਯੁਵਰਾਜ ਅਤੇ ਹੇਜ਼ਲ ਕੀਚ ਭਾਰਤੀ ਮਨੋਰੰਜਨ ਅਤੇ ਖੇਡ ਜਗਤ ਦੇ ਪਸੰਦੀਦਾ ਜੋੜਿਆਂ ਵਿੱਚੋ ਇੱਕ ਹਨ ਅਤੇ ਹੁਣ ਪ੍ਰਸ਼ੰਸਕ ਓਰੀਅਨ ਕੀਚ ਸਿੰਘ ਦੇ ਨਾਮਕਰਣ ਅਤੇ ਜਨਮ ਦੀਆਂ ਦੋਵਾਂ ਨੂੰ ਵਧਾਈਆਂ ਦੇਂਦਿਆਂ ਨਹੀਂ ਠੱਕ ਰਹੇ। -PTC News

Top News view more...

Latest News view more...

PTC NETWORK