ਅੰਮ੍ਰਿਤਸਰ 'ਚ IELTS ਸੈਂਟਰ ਬਾਹਰ ਵਿਦੇਸ਼ ਤੋਂ ਵਾਪਸ ਆਏ ਨੋਜਵਾਨਾਂ ਨੇ ਦਿੱਤਾ ਧਰਨਾ
ਅੰਮ੍ਰਿਤਸਰ: ਪੰਜਾਬ ਵਿਚ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਰੋਜਾਨਾ ਧਰਨੇ ਪ੍ਰਦਰਸ਼ਨ ਕਰਦੇ ਰਹਿੰਦੇ ਹਨ। ਇਸ ਵਿਚਾਲੇ ਅੱਜ ਕੋਰੋਨਾ ਦੇ ਮਾਮਲੇ ਲਗਾਤਾਰ ਵਧਣ ਦੇ ਕਰਕੇ ਵਿਦੇਸ਼ੀ ਯੂਨੀਵਰਸਿਟੀਆਂ ਮੁੜ ਤੋਂ ਬੰਦ ਹੋ ਗਈਆਂ ਹਨ। ਇਸ ਦੇ ਕਰਕੇ ਅੱਜ ਵਿਦੇਸ਼ ਭੇਜੇ ਨੋਜਵਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਸਥਿਤ ਆਈ ਡੀ ਪੀ ਨਾਮਕ ਆਇਲੈਟ ਸੈਂਟਰ ਵੱਲੋਂ ਵਿਦੇਸ਼ ਭੇਜੇ ਨੋਜਵਾਨ ਕੋਰੋਨਾ ਕਾਰਨ ਯੂਨੀਵਰਸਿਟੀ ਬੰਦ ਹੋਣ ਕਾਰਨ ਵਾਪਿਸ ਆਉਣ ਕਰਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਸ ਸੰਬਧੀ ਬੱਚਿਆਂ ਵੱਲੋਂ ਆਇਲੈਟ ਸੈਂਟਰ ਦੇ ਮਾਲਿਕਾਂ ਕੋਲੋਂ ਪੈਸੇ ਦਾ ਰਿਫੰਡ ਮੰਗਿਆ ਜਾ ਰਿਹਾ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆਂ ਆਇਲੈਟ ਸੈਂਟਰ ਤੋਂ ਪੜਾਈ ਵੀਜੇ ਲਈ ਕੈਨੇਡਾ ਗਏ ਬੱਚਿਆਂ ਨੇ ਦੱਸਿਆ ਕਿ ਸਾਨੂੰ ਆਈ ਡੀ ਪੀ ਨਾਮਕ ਆਇਲੈਟ ਸੈਂਟਰ ਵੱਲੋਂ 9.9 ਲੱਖ ਰੁਪਏ ਲੈ ਕੇ ਕਨੇਡਾ ਭੇਜਿਆ ਗਿਆ ਸੀ ਪਰ ਉਥੇ ਕੋਰੋਨਾ ਕਾਰਨ ਯੂਨੀਵਰਸਿਟੀ ਬੰਦ ਹੋਣ ਕਾਰਨ ਸਾਨੂੰ ਵਾਪਿਸ ਆਉਣਾ ਪਿਆ ਜਿਸ ਦੇ ਚਲਦਿਆਂ ਸਾਨੂੰ ਆਇਲੈਟ ਸੈਂਟਰ ਵੱਲੋਂ ਰਿਫਡ ਨਹੀ ਕੀਤਾ ਜਾ ਰਿਹਾ ਹੈ ਜਿਸਦੇ ਚਲਦੇ ਅਸੀਂ ਇਥੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਅਤੇ ਜਿਵੇ ਬਾਕੀ ਸੈਟਰਾ ਵੱਲੋਂ ਬੱਚਿਆਂ ਦੇ ਪੈਸੇ ਮੋੜੇ ਗੲ ਹਨ ਤੇ ਸਾਨੂੰ ਵੀ ਰਿਫਡ ਮਿਲੇ। ਇਹ ਵੀ ਪੜ੍ਹੋ:ਪਿਸਤੌਲ ਦੇ ਜ਼ੋਰ 'ਤੇ ਕਾਰ ਲੁੱਟੀ, ਚੱਲਦੀ ਕਾਰ 'ਚੋਂ ਔਰਤ ਨੂੰ ਸੁੱਟਿਆ ਬਾਹਰ ਇਸ ਸੰਬਧੀ ਮੌਕੇ ਤੇ ਪਹੁੰਚੇ ਪੁਲਿਸ ਜਾਂਚ ਅਧਿਕਾਰੀ ਨਿਸ਼ਾਨ ਸਿੰਘ ਨੇ ਦੱਸਿਆ ਕਿ ਸਾਨੂੰ ਬੱਚਿਆਂ ਵੱਲੋਂ ਰੋਸ ਪ੍ਰਦਰਸ਼ਨ ਕਰਨ ਦੀ ਸੂਚਨਾ ਮਿਲੀ ਸੀ ਜਿਸ ਤੇ ਕਾਰਵਾਈ ਕਰਦਿਆਂ ਆਇਲੈਟ ਸੈਂਟਰ ਦੇ ਮੈਨੇਜਰ ਅਤੇ ਮਾਲਿਕ ਨਾਲ ਗਲਬਾਤ ਕੀਤੀ ਗਈ ਹੈ ਜਲਦ ਹੀ ਮਾਮਲਾ ਸੁਲਝਾਇਆ ਜਾਵੇਗਾ। -PTC News