ਉਮਰ ਛੋਟੀ, ਮੋਢੇ ਤੇ ਜ਼ਿੰਮੇਵਾਰੀਆਂ ਵੱਡੀਆਂ, ਪਰ ਹੌਸਲਾ ਉਸ ਤੋਂ ਵੀ ਵੱਡਾ ! ਸਲਾਮ ਹੈ ਇਸ ਧੀ ਨੂੰ
ਅੰਮ੍ਰਿਤਸਰ: ਗੁਰੂ ਦੀ ਨਗਰੀ ਦੀ ਰਹਿਣ ਵਾਲੀ ਧੀ ਸਨੀ ਕੇਤਨਾ ਜਿਸ ਦੀ ਉਮਰ 18 ਸਾਲ ਦੀ ਹੈ। ਉਸ ਦੇ ਬੁਲੰਦ ਹੌਸਲੇ ਅੱਗੇ ਪਹਾੜ ਵਰਗੀਆਂ ਮੁਸ਼ਕਿਲਾਂ ਵੀ ਹਾਰ ਗਈਆ ਹਨ। ਸਨੀ ਕੇਤਨਾ ਦੇ ਪਾਪਾ ਦਾ ਐਕਸੀਡੈਂਟ ਹੋ ਗਿਆ ਸੀ ਅਤੇ ਹਾਦਸੇ ਦੌਰਾਨ ਦੋਵੇ ਲੱਤਾਂ ਡੈਮਜ਼ ਹੋ ਗਈਆ ਸਨ। ਘਰ ਵਿੱਚ ਉਸਦੇ ਇਲਾਜ ਉੱਤੇ ਪੈਸੇ ਬਹੁਤ ਖਰਚ ਹੋਣ ਕਰਕੇ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਨੀ ਕੇਤਨਾ ਦੇ ਪਿਤਾ ਦਾ ਕੰਮ ਡੇਅਰੀ ਦਾ ਸੀ ਅਤੇ ਉਹ ਕੰਮ ਬੰਦ ਹੋ ਗਿਆ ਸੀ। ਸਨੀ ਕੇਤਨਾ ਨੇ ਆਪਣੇ ਪਿਤਾ ਦੇ ਕੰਮ ਨੂੰ ਜਾਰੀ ਰੱਖਣ ਲਈ ਇਰਾਦਾ ਮਜ਼ਬੂਤ ਕੀਤਾ ਅਤੇ ਪਿਤਾ ਦੇ ਕੰਮ ਵਿੱਚ ਮੋਢਾ ਲਾਉਣਾ ਸ਼ੁਰੂ ਕੀਤਾ। ਸਨੀ ਕੇਤਨਾ ਅੰਮ੍ਰਿਤਸਰ ਸ਼ਹਿਰ ਦੇ ਕਈ ਘਰਾਂ ਵਿਚ ਦੁੱਧ ਸਪਲਾਈ ਕਰਦੀ ਹੈ। ਸਨੀ ਕੇਤਨਾ ਬਾਰਵੀਂ ਦੀ ਪੜ੍ਹਾਈ ਕਰਦੀ ਹੈ ਅਤੇ ਪਿਤਾ ਦਾ ਸਾਰਾ ਕੰਮ ਵੀ ਸੰਭਾਲ ਦੀ ਹੈ। ਉਧਰ ਗਾਹਕਾਂ ਵੱਲੋਂ ਵੀ ਧੀ ਦੇ ਹੌਂਸਲੇ ਦੀ ਤਾਰੀਫ ਕੀਤੀ ਗਈ ਅਤੇ ਲੋਕਾਂ ਦਾ ਕਹਿਣਾ ਹੈ ਕਿ ਪੁੱਤਾਂ ਨਾਲੋਂ ਵਧੇਰੇ ਧੀਆਂ ਕੰਮ ਕਰਦੀਆ ਹਨ।ਜਿਹੜੇ ਟਾਈਮ ਲੋਕ ਸੌਂਦੇ ਹਨ ਉਸ ਵਕਤ ਸਨੀ ਕੇਤਨਾ ਜਾਗ ਕੇ ਮੱਝਾਂ ਦੀਆਂ ਧਾਰਾਂ ਕੱਢ ਕੇ ਲੋਕਾਂ ਦੇ ਘਰਾਂ ਤੱਕ ਦੁੱਧ ਪਹੁੰਚਾਉਂਦੀ ਹੈ। ਸਨੀ ਕੇਤਨਾ ਦੇ ਪਿਤਾ ਦਾ ਕਹਿਣਾ ਹੈ ਕਿ ਅਸੀਂ ਖੁਸ਼ਨਸੀਬ ਹਾਂ ਕਿ ਸਾਡੀ ਧੀ ਨੇ ਸਾਰਾ ਕੰਮ ਸੰਭਾਲ ਲਿਆ ਹੈ ਅਤੇ ਉਸ ਨੇ ਬਹੁਤ ਹੀ ਨਿੱਕੀ ਉਮਰ ਵਿੱਚ ਘਰ ਦਾ ਸਾਰਾ ਕੰਮ ਸੰਭਾਲ ਲਿਆ ਹੈ। ਉਸ ਨੇ ਕਿਹਾ ਹੈ ਕਿ ਮੇਰੇ ਸੱਟ ਲੱਗਣ ਤੋਂ ਬਾਅਦ ਧੀ ਨੇ ਮਜ਼ਬੂਰੀ ਨੂੰ ਸਮਝਦੇ ਹੋਏ ਸਾਰਾ ਕੰਮ ਸੰਭਾਲ ਲਿਆ ਹੈ। ਸਨੀ ਕੇਤਨਾ ਦਾ ਕਹਿਣਾ ਹੈ ਕਿ ਮੈਂ ਬਾਰਵੀਂ ਕਲਾਸ ਵਿੱਚ ਮੈਡੀਕਲ ਦੀ ਪੜ੍ਹਾਈ ਕਰਦੀ ਹਾਂ ਅਤੇ ਅਗੇ ਉੱਹ ਵੈਟਨਰੀ ਡਾਕਟਰ ਬਣਨਾ ਚਾਹੁੰਦੀ ਹੈ। ਉਸ ਨੇ ਕਿਹਾ ਹੈ ਕਿ ਪਿਤਾ ਦੇ ਐਕਸੀਡ਼ੈਂਟ ਤੋਂ ਬਾਅਦ ਦਵਾਈਆ ਉੱਤੇ ਖਰਚ ਅਤੇ ਘਰ ਦਾ ਕੰਮ ਬੰਦ ਹੋਣ ਨਾਲ ਪ੍ਰਸਥਿਤੀਆਂ ਬਦਲ ਰਹੀਆ ਸਨ ਪਰ ਉਸ ਨੇ ਮਹਿਸੂਸ ਕੀਤਾ ਕਿ ਇਹ ਕੰਮ ਮੈਂ ਸੰਭਾਲ ਲਵਾ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਢਾਈ ਵਜੇ ਉੱਠ ਕੇ ਡੇਅਰੀ ਦਾ ਕੰਮ ਸੰਭਾਲ ਦੀ ਹਾਂ। ਉਨ੍ਹਾਂ ਨੇ ਦੱਸਿਆ ਹੈ ਕਿ ਮੈਂ ਲੋਕਾਂ ਦੇ ਘਰਾਂ ਵਿੱਚ ਦੁੱਧ ਦੀ ਸਪਲਾਈ ਦਾ ਸਾਰਾ ਕੰਮ ਖੁਦ ਕਰਦੀ ਹਾਂ। ਇਹ ਵੀ ਪੜ੍ਹੋ:ਜੇਲ੍ਹ ਅੰਦਰ ਨਸ਼ਲੀਆ ਵਸਤੂ ਸਪਲਾਈ ਕਰਨ ਵਾਲਾ ਜੇਲ ਗਾਰਡ ਕਾਬੂ, ਪੁਲਿਸ ਨੇ ਕੀਤਾ ਕੇਸ ਦਰਜ -PTC News