Wed, Jan 22, 2025
Whatsapp

ਹੋਲਿਕਾ ਦਹਿਨ ਮੌਕੇ ਸਟੰਟ ਕਰਦੇ ਨੌਜਵਾਨ ਦੀ ਗਈ ਜਾਨ

Reported by:  PTC News Desk  Edited by:  Ravinder Singh -- March 19th 2022 02:28 PM
ਹੋਲਿਕਾ ਦਹਿਨ ਮੌਕੇ ਸਟੰਟ ਕਰਦੇ ਨੌਜਵਾਨ ਦੀ ਗਈ ਜਾਨ

ਹੋਲਿਕਾ ਦਹਿਨ ਮੌਕੇ ਸਟੰਟ ਕਰਦੇ ਨੌਜਵਾਨ ਦੀ ਗਈ ਜਾਨ

ਇੰਦੌਰ : ਕਈ ਵਾਰ ਐਕਸ਼ਨ ਦਿਖਾਉਣ ਦੇ ਚੱਕਰ ਵਿੱਚ ਵਿਅਕਤੀ ਆਪਣੀ ਜਾਨ ਗੁਆ ਬੈਠਦਾ ਹੈ। ਜ਼ਿਆਦਾ ਸਟੰਟਬਾਜ਼ੀ ਵਿਅਕਤੀ ਲਈ ਜਾਨਲੇਵਾ ਸਾਬਤ ਹੋ ਸਕਦੀ ਹੈ। ਹਾਲ ਹੀ ਵਿੱਚ ਅਜਿਹੀ ਘਟਨਾ ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ਦੇ ਬਾਣਗੰਗਾ ਥਾਣਾ ਇਲਾਕੇ ਵਿੱਚ ਵਾਪਰੀ। ਜਿਥੇ ਹੋਲਿਕਾ ਦਹਿਨ ਦੇ ਪ੍ਰੋਗਰਾਮ ਵਿੱਚ ਨਸ਼ੇ ਵਿੱਚ ਧੁੱਤ ਇਕ ਨੌਜਵਾਨ ਚਾਕੂ ਲੈ ਕੇ ਡਾਂਸ ਕਰ ਰਿਹਾ ਸੀ। ਹੋਲਿਕਾ ਦਹਿਨ ਮੌਕੇ ਸਟੰਟ ਕਰਦੇ ਨੌਜਵਾਨ ਦੀ ਗਈ ਜਾਨ ਡਾਂਸ ਕਰਦੇ ਹੋਏ ਨੌਜਵਾਨ ਨੇ ਸੀਨੇ ਉਤੇ ਚਾਕੂ ਮਾਰਨ ਦਾ ਸਟੰਟ ਦਿਖਾਇਆ। ਨਸ਼ੇ ਵਿੱਚ ਧੁੱਤ ਨੌਜਵਾਨ ਨੇ ਖੁਦ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਲਿਆ, ਜਿਸ ਨੂੰ ਬਾਅਦ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਬਾਣਾਗੰਗਾ ਪੁਲਿਸ ਮੁਤਾਬਕ ਵੀਰਵਾਰ ਦੇਰ ਰਾਤ ਤਿੰਨ ਵਜੇ ਕੁਸ਼ਵਾਹ ਨਗਰ ਵਿੱਚ ਰਿਹਣ ਵਾਲਾ 38 ਸਾਲ ਦਾ ਗੋਪਾਲ, ਪਿਤਾ ਨਾਰਾਇਣ ਸੋਲੰਕੀ, ਨਸ਼ੇ ਵਿੱਚ ਧੁੱਤ ਸੀ ਜੋ ਮਿੱਤਰਾਂ ਤੇ ਪਰਿਵਾਰ ਦੇ ਮੈਂਬਰਾਂ ਨਾਲ ਡਾਂਸ ਕਰ ਰਿਹਾ ਸੀ।

ਇਸ ਵਿਚਕਾਰ ਡਾਂਸ ਕਰਦੇ ਸਮੇਂ ਉਸ ਨੇ ਚਾਕੂ ਕੱਢਿਆ ਅਤੇ ਸੀਨੇ ਉਤੇ ਚਾਕੂ ਮਾਰਨ ਦਾ ਐਕਸ਼ਨ ਕਰ ਲੱਗਾ। ਤਿੰਨ-ਚਾਰ ਵਾਰ ਛਾਤੀ ਉਤੇ ਮਾਰਨ ਦੇ ਐਕਸ਼ਨ ਦੌਰਾਨ ਚਾਕੂ ਗੋਪਾਲ ਦੀ ਛਾਤੀ ਵਿੱਚ ਬੁਰੀ ਤਰ੍ਹਾਂ ਧਸ ਗਈ, ਜਿਸ ਨਾਲ ਉਸ ਦੀ ਛਾਤੀ ਵਿਚੋਂ ਖ਼ੂਨ ਵਗਣ ਲੱਗਾ। ਹੋਲਿਕਾ ਦਹਿਨ ਮੌਕੇ ਸਟੰਟ ਕਰਦੇ ਨੌਜਵਾਨ ਦੀ ਗਈ ਜਾਨਹਾਲਾਂਕਿ ਇਸ ਤੋਂ ਬਾਅਦ ਤੁਰੰਤ ਉਸ ਨੂੰ ਅਰਬਿੰਦ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿਥੇ ਇਲਾਜ ਦੌਰਾਨ ਮੌਤ ਹੋ ਗਈ। ਇਸ ਘਰਨਾ ਦੌਰਾਨ ਪਰਿਵਾਰ ਦੇ ਲੋਕ ਵੀਡੀਓ ਬਣਾ ਰਹੇ ਸਨ, ਜਿਸ ਵਿੱਚ ਘਟਨਾ ਪੂਰੀ ਕੈਦ ਹੋ ਗਈ। ਹੋਲਿਕਾ ਦਹਿਨ ਮੌਕੇ ਸਟੰਟ ਕਰਦੇ ਨੌਜਵਾਨ ਦੀ ਗਈ ਜਾਨਇਲਾਕੇ ਵਿੱਚ ਇਸ ਘਟਨਾ ਦੀ ਚਰਚਾ ਹੋ ਰਹੀ ਹੈ। ਇਹ ਘਟਨਾ ਕਾਫੀ ਦੁਖਦਾਈ ਹੈ ਕਿ ਇਕ ਨੌਜਵਾਨ ਸਟੰਟਬਾਜ਼ੀ ਦੇ ਚੱਕਰ ਵਿੱਚ ਆਪਣੀ ਜਾਨ ਗੁਆ ਬੈਠਾ। ਇਹ ਵੀ ਪੜ੍ਹੋ : ਸ਼ਾਂਤ ਜੀਵਨ ਲਈ ਨਿੱਜੀ ਰੱਖੋ ਇਹ 3 ਚੀਜ਼ਾਂ

Top News view more...

Latest News view more...

PTC NETWORK