31 ਮਾਰਚ ਤੱਕ ਨਾ ਕਰਵਾਇਆ ਅਧਾਰ ਨਾਲ ਪੈਨ-ਕਾਰਡ ਲਿੰਕ ਤਾਂ ਭਰਨਾ ਪਵੇਗਾ ਵੱਡਾ ਹਰਜਾਨਾ
ਜੇਕਰ ਤੁਸੀਂ ਆਪਣੇ ਪੈਨ ਨੂੰ 31 ਮਾਰਚ 2021 ਦੀ ਆਖ਼ਰੀ ਤਾਰੀਖ਼ ਤੱਕ ਆਧਾਰ ਨਾਲ ਨਹੀਂ ਜੋੜਦੇ ਤਾਂ ਨਾ ਸਿਰਫ਼ ਤੁਹਾਡਾ ਪੈਨ ਬੇਕਾਰ ਹੋ ਜਾਵੇਗਾ ਸਗੋਂ ਤੁਹਾਨੂੰ ਜੁਰਮਾਨਾ ਵੀ ਭਰਨਾ ਪਵੇਗਾ। ਸਰਕਾਰ ਨੇ ਇਸ ਲਈ 23 ਮਾਰਚ, 2021 ਨੂੰ ਫਾਈਨੈਂਸ ਬਿੱਲ ਨੂੰ ਪਾਸ ਕਰਨ ਸਮੇਂ ਇਨਕਮ ਟੈਕਸ (ਆਈ. ਟੀ.) ਐਕਟ-1961 ਵਿਚ ਇਕ ਨਵਾਂ ਸੈਕਸ਼ਨ 234-ਐੱਚ ਸ਼ਾਮਲ ਕੀਤਾ ਹੈ। READ MORE : Coronavirus: Maharashtra and Punjab are of grave concern, says Centre ਨਵੇਂ ਸ਼ਾਮਲ ਕੀਤੇ ਗਏ ਨਿਯਮ ਅਨੁਸਾਰ, ਸਰਕਾਰ ਪੈਨ ਨੂੰ ਆਧਾਰ ਨਾਲ ਨਾ ਜੋੜਨ 'ਤੇ ਜੁਰਮਾਨੇ ਦੀ ਰਕਮ ਨਿਰਧਾਰਤ ਕਰੇਗੀ। ਇਹ ਜੁਰਮਾਨਾ 1,000 ਰੁਪਏ ਤੱਕ ਹੋ ਸਕਦਾ ਹੈ। ਇਸ ਸਮੇਂ ਪੈਨ ਅਤੇ ਆਧਾਰ ਨੂੰ ਜੋੜਨ ਦੀ ਅੰਤਿਮ ਸਮਾਂ-ਸੀਮਾ 31 ਮਾਰਚ 2021 ਹੈ। ਮੌਜੂਦਾ ਕਾਨੂੰਨਾਂ ਅਨੁਸਾਰ ਜੇਕਰ ਪੈਨ ਨੂੰ ਆਧਾਰ ਨਾਲ ਨਹੀਂ ਲਿੰਕ ਕੀਤਾ ਜਾਂਦਾ ਤਾਂ ਇਹ ਰੱਦ ਹੋ ਜਾਵੇਗਾ। READ MORE : ਫਗਵਾੜਾ ‘ਚ ਹੋਟਲ ਤੇ ਰਿਜੋਰਟਜ਼ ‘ਤੇ ਈਡੀ ਵਿਭਾਗ ਵੱਲੋਂ ਛਾਪੇਮਾਰੀ ਇਸ ਸਥਿਤੀ ਵਿਚ ਪੈਨ ਦਾ ਇਸਤੇਮਾਲ ਪੈਸਿਆਂ ਦੇ ਲੈਣ-ਦੇਣ ਵਿਚ ਨਹੀਂ ਹੋ ਸਕੇਗਾ, ਜਿੱਥੇ ਇਸ ਦਾ ਲੱਗਣਾ ਲਾਜ਼ਮੀ ਹੈ। ਬਜਟ ਪ੍ਰਸਤਾਵ 1 ਅਪ੍ਰੈਲ 2021 ਤੋਂ ਲਾਗੂ ਹੋ ਜਾਣਗੇ। ਜੇਕਰ ਸਰਕਾਰ ਪੈਨ ਨੂੰ ਆਧਾਰ ਨਾਲ ਜੋੜਨ ਦੀ ਆਖਰੀ ਤਾਰੀਖ਼ ਨਹੀਂ ਵਧਾਉਂਦੀ ਅਤੇ ਤੁਸੀਂ 31 ਮਾਰਚ 2021 ਤੱਕ ਪੈਨ ਨੂੰ ਆਧਾਰ ਨਾਲ ਨਹੀਂ ਜੋੜਦੇ ਤਾਂ ਤੁਹਾਨੂੰ ਇਸ ਤਾਰੀਖ਼ ਤੋਂ ਪਿੱਛੋਂ ਆਧਾਰ ਨਾਲ ਲਿੰਕ ਕਰਨ ਸਮੇਂ ਜੁਰਮਾਨਾ ਦੇਣਾ ਪਵੇਗਾ, ਜੋ ਵੱਧ ਤੋਂ ਵੱਧ 1,000 ਰੁਪਏ ਹੋ ਸਕਦਾ ਹੈ। ਆਪਣਾ ਅਧਾਰ ਲਿੰਕ ਕਰਨ ਲਈ ਤੁਹਾਨੂੰ ਲੋੜ ਹੈ : Log in at Income Tax Department website — incometaxindiaefiling.gov.in —ਜਾਂ ਫਿਰ www1.incometaxindiaefiling.gov.in/e-FilingGS/Services/AadhaarPreloginStatus.html; 2] Enter PAN, Aadhaar Number; 3] Click at 'View Link Aadhaar Status'; and 4] Your PAN Aadhaar Link status will become available. Remember, holding an inoperative PAN Card may also lead to Rs 10,000 penalty under Section 272B of the Income Tax Act