ਕੋਰੋਨਾ ਤਹਿਤ ਲਗਾਈਆਂ ਪਾਬੰਦੀਆਂ ਨਾ ਮੰਨਣ ਵਾਲਿਆਂ ਲਈ ਸਖ਼ਤ ਹੋਈ ਸਰਕਾਰ
ਬੀਤੇ ਕੁਝ ਸਮੇਂ ਤੋਂ ਦੇਸ਼ ਦੁਨੀਆਂ ਕੋਰੋਨਾ ਮਹਾਮਾਰੀ ਨਾਲ ਜੂਝ ਰਿਹਾ ਹੈ ਉਥੇ ਹੀ ਇਸ ਤੋਂ ਬਚਾਅ ਦੇ ਲਈ ਹੁਣ ਭਾਵੇਂ ਹੀ ਵੈਕਸੀਨ ਵੀ ਕੁਝ ਦੇਸ਼ਾਂ 'ਚ ਲਿਆਂਦੀ ਗਈ ਹੈ , ਪਰ ਬਾਵਜੂਦ ਇਸ ਦੇ ਸੋਚਲ ਡਿਸਟੇਨਸਿੰਗ ਅਤੇ ਹੋਰਨਾਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਥੇ ਹੀ ਓਂਟਾਰੀਓ ਸੂਬੇ ਦੇ ਯਾਰਕ ਰੀਜਨ ਦੇ ਸਿਹਤ ਅਧਿਕਾਰੀਆਂ ਨੇ ਨਿਊ ਮਾਰਕਿਟ ਬਿਜ਼ਨਸ ਸਟੋਰ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ ਕਿਉਂਕਿ ਇੱਥੇ ਸਰਕਾਰ ਵਲੋਂ ਜਾਰੀ ਹਿਦਾਇਤਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ।
ਅਧਿਕਾਰੀਆਂ ਨੂੰ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇੱਥੇ ਬਹੁਤੇ ਲੋਕ ਬਿਨਾਂ ਮਾਸਕ ਦੇ ਆਉਂਦੇ ਹਨ ਜਦਕਿ ਹਰੇਕ ਲਈ ਮਾਸਕ ਪਾ ਕੇ ਬਾਹਰ ਨਿਕਲਣਾ ਲਾਜ਼ਮੀ ਹੈ। ਅਜਿਹਾ ਇਕ ਵਾਰ ਨਹੀਂ ਸਗੋਂ ਤਿੰਨ ਵਾਰ ਹੋ ਚੁੱਕਾ ਹੈ। ਸਿਹਤ ਅਧਿਕਾਰੀ ਡਾ. ਕਰੀਮ ਕੁਰਜੀ ਨੇ ਕਿਹਾ ਕਿ ਇਸ ਸਟੋਰ ਵਲੋਂ ਪਹਿਲਾਂ 23 ਦਸੰਬਰ ਨੂੰ ਵੀ ਨਿਯਮਾਂ ਦੀ ਉਲੰਘਣਾ ਕੀਤੀ ਗਈ ਸੀ।
ਹੋਰ ਪੜ੍ਹੋ :ਮੁਸ਼ਕਿਲਾਂ ‘ਚ ਘਿਰਿਆ ਅਦਾਕਾਰ,ਮੁੰਬਈ ‘ਚ ਹੋਇਆ ਮਾਮਲਾ ਦਰਜ
ਹੋਰ ਪੜ੍ਹੋ :ਕਿਸਾਨੀ ਸੰਘਰਸ਼ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦਾ ਫ਼ੈਸਲਾ ,ਮਾਘੀ ਮੌਕੇ ਨਹੀਂ ਹੋਣਗੀਆਂ ਸਿਆਸੀ ਕਾਨਫਰੰਸਾਂ