ਯਮੁਨਾਨਗਰ: ਵਿਦਿਆਰਥੀ ਨੇ ਪ੍ਰਿੰਸੀਪਲ ਨੂੰ ਮਾਰੀਆਂ ਗੋਲੀਆਂ
Yamunanagar: Swami Vivekanand School principal shot at by student: ਯਮੁਨਾਨਗਰ: ਵਿਦਿਆਰਥੀ ਨੇ ਪ੍ਰਿੰਸੀਪਲ ਨੂੰ ਮਾਰੀਆਂ ਗੋਲੀਆਂ
ਨੌਜਵਾਨਾਂ 'ਚ ਦਿਨੋ ਦਿਨ ਵੱਧਦਾ ਗੁੱਸਾ ਅਤੇ ਘੱਟਦੀ ਸਹਿਣਸ਼ੀਲਤਾ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ, ਜਿਸਦੇ ਚੱਲਦਿਆਂ ਕਈ ਵਾਰ ਉਹਨਾਂ ਵੱਲੋਂ ਖਤਰਨਾਕ ਕਦਮ ਚੁੱਕ ਲਏ ਜਾਂਦੇ ਹਨ, ਜਿਸਦਾ ਬਾਅਦ 'ਚ ਪਛਤਾਵਾ ਮਾਤਰ ਰਹਿ ਜਾਂਦਾ ਹੈ।
Yamunanagar: Swami Vivekanand School principal shot at by student: ਅਜਿਹੀ ਹੀ ਇੱਕ ਮਾਘਟਨਾ ਵਾਪਰੀ ਹੈ ਯਮੁਨਾਨਗਰ ਦੀ ਥਾਪਰ ਕਾਲੋਨੀ ਦੇ ਸਵਾਮੀ ਵਿਵੇਕਾ ਨੰਦ ਸਕੂਲ 'ਚ, ਜਿੱਥੇ 12ਵੀਂ ਜਮਾਤ ਦੇ ਵਿਦਿਆਰਥੀ ਵੱਲੋਂ ਸਕੂਲ ਦੀ ਮਹਿਲਾ ਪ੍ਰਿੰਸੀਪਲ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ।
ਮਿਲੀ ਜਾਣਕਾਰੀ ਮੁਤਾਬਕ, ਦੋਸ਼ੀ ਵੱਲੋਂ ਗੋਲੀਆਂ ਮਾਰ ਕੇ ਭੱਜਣ ਦੀ ਕੋਸ਼ਿਸ਼ ਉਸ ਵੇਲੇ ਨਾਕਾਮਯਾਬ ਹੋ ਗਈ ਜਦੋਂ ਸਥਾਨਕ ਲੋਕਾਂ ਵੱਲੋਂ ਉਸਨੂੰ ਕਾਬੂ ਕਰ ਲਿਆ ਗਿਆ।
ਲੋਕਾਂ ਵੱਲੋਂ ਲੜਕੇ ਨੂੰ ਤੁਰੰਤ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ।
ਮਿਲੀ ਜਾਣਕਾਰੀ ਮੁਤਾਬਿਕ ਲੜਕਾ ਪ੍ਰਿੰਸੀਪਲ ਦੀ ਡਾਂਟ ਫਟਕਾਟ ਤੋਂ ਦੁਖੀ ਸੀ ਅਤੇ ਉਸਨੇ ਪੀ.ਟੀ.ਐੱਮ. ਦੇ ਦੌਰਾਨ ਜਾ ਕੇ ਪ੍ਰਿੰਸੀਪਲ ਨੂੰ ਤਿੰਨ ਗੋਲੀਆਂ ਮਾਰ ਦਿੱਤੀਆਂ, ਜੋ ਕਿ ਪ੍ਰਿੰਸੀਪਲ ਦੇ ਮੋਢੇ, ਚਿਹਰੇ, ਅਤੇ ਬਾਂਹ 'ਤੇ ਜਾ ਲੱਗੀਆਂ ਅਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ।
ਹਾਂਲਾਕਿ, ਪ੍ਰਿੰਸੀਪਲ ਨੂੰ ਫੌਰਨ ਹਸਪਤਾਲ ਲਿਜਾਇਆ ਗਿਆ ਸੀ, ਪਰ ਉਸਦੀ ਇਲਾਜ਼ ਦੌਰਾਨ ਹੀ ਮੌਤ ਹੋ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
—PTC News