ਦੁਨੀਆ ਦੇ ਸਭ ਤੋਂ ਉੱਚੇ ਘੋੜੇ ਬਿਗ ਜੇਕ ਦੀ ਹੋਈ ਮੌਤ, ਬਣਾਇਆ ਸੀ ਗਿੰਨੀਜ਼ ਵਰਲਡ ਰਿਕਾਰਡ
ਬੈਲਜੀਅਮ : ਪਿਛਲੇ ਜਮਾਨੇ ਵਿੱਚ ਘੋੜੇ ਨੂੰ ਸ਼ਾਸਕਾਂ ਦੀ ਸਵਾਰੀ ਮੰਨਿਆ ਜਾਂਦਾ ਸੀ ਅਤੇ ਯੁੱਧ ਵਿੱਚ ਇਸਦੀ ਮਹੱਤਵਪੂਰਣ ਭੂਮਿਕਾ ਦੇ ਕਾਰਨ, ਉਨ੍ਹਾਂ ਦਾ ਇਤਿਹਾਸ ਵਿੱਚ ਮਹੱਤਵਪੂਰਣ ਸਥਾਨ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਹੁਣ ਦੁਨੀਆ ਦੇ ਸਭ ਤੋਂ ਉੱਚੇ ਘੋੜੇ (World's tallest horse ) ਬਿਗ ਜੇਕ (Big Jake dies ) ਦੀ ਮੌਤ ਹੋ ਗਈ ਹੈ। ਬਿੱਗ ਜੇਕ 20 ਸਾਲਾਂ ਦਾ ਸੀ ਅਤੇ ਬੈਲਜੀਅਮ ਦੇ ਪੌਨੇਟ ਵਿੱਚ ਸਮੋਕਲੀ ਹੋਲੋ ਫਾਰਮ ਵਿੱਚ ਰਹਿੰਦਾ ਸੀ।
[caption id="attachment_513564" align="aligncenter" width="300"]
ਦੁਨੀਆ ਦੇ ਸਭ ਤੋਂ ਉੱਚੇ ਘੋੜੇ ਬਿਗ ਜੇਕ ਦੀ ਹੋਈ ਮੌਤ, ਬਣਾਇਆ ਸੀ ਗਿੰਨੀਜ਼ ਵਰਲਡ ਰਿਕਾਰਡ[/caption]
ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਲਈ ਖੁਸ਼ਖਬਰੀ, ਇੱਕ ਲੱਖ ਕਰੋੜ ਰੁਪਏ ਮੰਡੀਆਂ ਦੇ ਜ਼ਰੀਏ ਕਿਸਾਨਾਂ ਤੱਕ ਪਹੁੰਚਣਗੇ
ਫਾਰਮ ਮਾਲਕ ਦੀ ਪਤਨੀ ਵੈਲਸੀਆ ਗਿਲਬਰਟ ਜੈਰੀ ਗਿਲਬਰਟ ਨੇ ਕਿਹਾ ਕਿ ਬਿਗ ਜੇਕ ਦੀ 2 ਹਫਤੇ ਪਹਿਲਾਂ ਮੌਤ ਹੋ ਗਈ ਸੀ ਪਰ ਐਸੋਸੀਏਟਡ ਪ੍ਰੈਸ ਨੇ ਸੋਮਵਾਰ ਨੂੰ ਫੇਸਬੁੱਕ ਜ਼ਰੀਏ ਜਦੋਂ ਉਸ ਨਾਲ ਸੰਪਰਕ ਕੀਤਾ ਤਾਂ ਮੌਤ ਦੀ ਸਹੀ ਤਾਰੀਖ ਦੇਣ ਤੋਂ ਇਨਕਾਰ ਕਰ ਦਿੱਤਾ।
[caption id="attachment_513565" align="aligncenter" width="300"]
ਦੁਨੀਆ ਦੇ ਸਭ ਤੋਂ ਉੱਚੇ ਘੋੜੇ ਬਿਗ ਜੇਕ ਦੀ ਹੋਈ ਮੌਤ, ਬਣਾਇਆ ਸੀ ਗਿੰਨੀਜ਼ ਵਰਲਡ ਰਿਕਾਰਡ[/caption]
ਪਰਿਵਾਰ ਵੱਲੋਂ ਇੱਕ ਬਿਆਨ ਵਿੱਚ ਕਿਹਾ ਗਿਆ ਹੈ, “ਅਸੀਂ ਉਸ ਤਾਰੀਖ ਨੂੰ ਯਾਦ ਨਹੀਂ ਰੱਖਾਂਗੇ - ਇਹ ਸਾਡੇ ਪਰਿਵਾਰ ਲਈ ਇੱਕ ਦੁਖਦਾਈ ਘਟਨਾ ਹੈ। ਜੇ ਅਸੀਂ ਦੁਨੀਆ ਦੇ ਸਭ ਤੋਂ ਉੱਚੇ ਘੋੜੇ ਬਿਗ ਜੇਕ ਦੀ ਗੱਲ ਕਰੀਏ ਤਾਂ ਉਸਦਾ ਕੱਦ 6 ਫੁੱਟ -10 ਇੰਚ ਸੀ, ਜਦੋਂ ਕਿ ਉਸ ਦਾ ਭਾਰ 2,500 ਪੌਂਡ ਯਾਨੀ 1136 ਕਿਲੋਗ੍ਰਾਮ ਸੀ।
[caption id="attachment_513563" align="aligncenter" width="300"]
ਦੁਨੀਆ ਦੇ ਸਭ ਤੋਂ ਉੱਚੇ ਘੋੜੇ ਬਿਗ ਜੇਕ ਦੀ ਹੋਈ ਮੌਤ, ਬਣਾਇਆ ਸੀ ਗਿੰਨੀਜ਼ ਵਰਲਡ ਰਿਕਾਰਡ[/caption]
ਬਿਗ ਜੇਕ ਨੂੰ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਦੁਆਰਾ 2010 ਵਿੱਚ ਦੁਨੀਆ ਦਾ ਸਭ ਤੋਂ ਲੰਬਾ ਜੀਵਤ ਘੋੜਾ ਮੰਨਿਆ ਗਿਆ ਸੀ। ਘੋੜੇ ਦੇ ਮਾਲਕ ਜੈਰੀ ਗਿਲਬਰਟ ਨੇ WMTV ਨੂੰ ਦੱਸਿਆ ਕਿ ਬਿਗ ਜੇਕ ਇੱਕ "ਸੁਪਰਸਟਾਰ" ਅਤੇ ਇੱਕ ਸੱਚਮੁੱਚ ਸ਼ਾਨਦਾਰ ਜਾਨਵਰ ਸੀ। ਉਸਨੇ ਕਿਹਾ ਕਿ ਬਿਗ ਜੇਕ ਨੇਬਰਾਸਕਾ ਵਿੱਚ ਪੈਦਾ ਹੋਇਆ ਸੀ ਅਤੇ ਜਨਮ ਸਮੇਂ ਉਸਦਾ ਭਾਰ 240 ਪੌਂਡ (109 ਕਿਲੋਗ੍ਰਾਮ) ਸੀ, ਜੋ ਕਿ ਇਕ ਆਮ ਬੈਲਜੀਅਨ ਘੋੜੇ ਤੋਂ 45 ਕਿਲੋ ਵੱਧ ਸੀ।
[caption id="attachment_513562" align="aligncenter" width="300"]
ਦੁਨੀਆ ਦੇ ਸਭ ਤੋਂ ਉੱਚੇ ਘੋੜੇ ਬਿਗ ਜੇਕ ਦੀ ਹੋਈ ਮੌਤ, ਬਣਾਇਆ ਸੀ ਗਿੰਨੀਜ਼ ਵਰਲਡ ਰਿਕਾਰਡ[/caption]
ਪੜ੍ਹੋ ਹੋਰ ਖ਼ਬਰਾਂ : ਫਾਈਜ਼ਰ- ਬਾਇਓਨਟੈਕ ਦੀ ਵੈਕਸੀਨ 'ਚ ਪਵੇਗੀ ਤੀਜੀ ਡੋਜ਼ ਦੀ ਜ਼ਰੂਰਤ , ਕੰਪਨੀ ਨੇ ਮੰਗੀ ਮਨਜ਼ੂਰੀ
ਉਸਨੇ ਕਿਹਾ ਕਿ ਉਹ ਆਪਣੀ ਸਟਾਲ ਨੂੰ ਖਾਲੀ ਰੱਖ ਕੇ ਅਤੇ ਆਪਣੀ ਤਸਵੀਰ ਅਤੇ ਨਾਮ ਦੇ ਨਾਲ ਇੱਕ ਨਿਸ਼ਾਨ ਵਾਲੀ ਇੱਟ ਰੱਖ ਕੇ ਬਿਗ ਜੇਕ ਨੂੰ ਯਾਦ ਕਰਨ ਦੀ ਯੋਜਨਾ ਬਣਾ ਰਿਹਾ ਹੈ। ਗਿਲਬਰਟ ਨੇ ਸਮਝਾਇਆ ਕਿ ਬਿੱਗ ਜੇਕ "ਬਹੁਤ ਸ਼ਾਂਤ ਸੀ। ਮੇਰਾ ਅਨੁਮਾਨ ਹੈ ਕਿ ਇਹ ਮੇਰਾ ਉਦਾਸ ਸਮਾਂ ਹੈ ਕਿਉਂਕਿ ਮੇਰਾ ਧਿਆਨ ਜੇਕ 'ਤੇ ਸੀ। ਇਥੇ ਬਹੁਤ ਵੱਡਾ ਖਾਲੀਪਨ ਹੈ। ਅਜਿਹਾ ਲਗਦਾ ਹੈ ਕਿ ਉਹ ਅਜੇ ਵੀ ਇੱਥੇ ਹੈ,ਪਰ ਸੱਚਾਈ ਇਹ ਹੈ ਕਿ ਉਹ ਹੁਣ ਇਸ ਸੰਸਾਰ ਵਿੱਚ ਨਹੀਂ ਹੈ।
-PTCNews