ਵਿਸ਼ਵ ਕੱਪ ਲਈ ਇਸ ਵਾਰ ਭਾਰਤੀ ਟੀਮ ਕਾਫੀ ਮਜ਼ਬੂਤ: ਧਵਨ
ਵਿਸ਼ਵ ਕੱਪ ਲਈ ਇਸ ਵਾਰ ਭਾਰਤੀ ਟੀਮ ਕਾਫੀ ਮਜ਼ਬੂਤ: ਧਵਨ,ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ ਹੋ ਗਿਆ ਹੈ। ਬੀ.ਸੀ.ਸੀ.ਆਈ. ਨੇ ਉਨ੍ਹਾਂ 15 ਖਿਡਾਰੀਆਂ ਦਾ ਐਲਾਨ ਕਰ ਦਿੱਤਾ ਹੈ ਜੋ ਵਨ ਡੇ ਵਿਸ਼ਵ ਕੱਪ ‘ਚ ਖੇਡਣਗੇ।ਵਿਸ਼ਵ ਕੱਪ ਦਾ ਆਯੋਜਨ 30 ਮਈ ਤੋਂ ਇੰਗਲੈਂਡ ‘ਚ ਹੋਣਾ ਹੈ ਅਤੇ ਇੰਗਲੈਂਡ ਉਹੀ ਜਗ੍ਹਾ ਹੈ ਜਿੱਥੇ ਭਾਰਤ ਨੇ ਪਹਿਲੀ ਵਾਰ 1983 ‘ਚ ਕਪਿਲ ਦੇਵ ਦੀ ਕਪਤਾਨੀ ‘ਚ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚਿਆ ਸੀ।
[caption id="attachment_283450" align="aligncenter" width="300"] ਵਿਸ਼ਵ ਕੱਪ ਲਈ ਇਸ ਵਾਰ ਭਾਰਤੀ ਟੀਮ ਕਾਫੀ ਮਜ਼ਬੂਤ: ਧਵਨ[/caption]
ਭਾਰਤੀ ਓਪਨਰ ਸ਼ਿਖਰ ਧਵਨ ਨੇ ਮੰਗਲਵਾਰ ਨੂੰ ਕਿਹਾ ਕਿ ਇੰਗਲੈਂਡ 'ਚ 30 ਮਈ ਤੋਂ ਹੋਣ ਵਾਲੇ ਅਗਲੀ ਆਈ. ਸੀ. ਸੀ. ਵਰਲਡ ਕੱਪ ਲਈ ਚੁਣੀ ਗਈ 15 ਮੈਂਮਬਰੀ ਟੀਮ ਕਾਫ਼ੀ ਮਜਬੂਤ ਹੈ।
[caption id="attachment_283449" align="aligncenter" width="300"]
ਵਿਸ਼ਵ ਕੱਪ ਲਈ ਇਸ ਵਾਰ ਭਾਰਤੀ ਟੀਮ ਕਾਫੀ ਮਜ਼ਬੂਤ: ਧਵਨ[/caption]
ਐੱਮ. ਐੱਸ. ਕੇ ਪ੍ਰਸਾਦ ਦੀ ਅਗੁਵਾਈ ਵਾਲੀ ਸਿਲੈਕਸ਼ਨ ਕਮਿਟੀ ਨੇ ਸੋਮਵਾਰ ਨੂੰ 15 ਮੈਂਬਰੀ ਭਾਰਤੀ ਟੀਮ ਦਾ ਐਲਾਨ ਕੀਤਾ ਜਿਸ ਦੀ ਕਪਤਾਨੀ ਵਿਰਾਟ ਕੋਹਲੀ ਕਰਣਗੇ। ਰੋਹਿਤ ਸ਼ਰਮਾ ਨੂੰ ਟੀਮ ਦੀ ਉਪਕਪਤਾਨੀ ਸੌਂਪੀ ਗਈ ਹੈ।
-PTC News