World Cup Final 2019: ਦੁਨੀਆ ਨੂੰ ਮਿਲਿਆ ਨਵਾਂ ਵਿਸ਼ਵ ਚੈਂਪੀਅਨ, ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ਰੋਮਾਂਚਕ ਮੁਕਾਬਲੇ 'ਚ ਦਿੱਤੀ ਮਾਤ
World Cup Final 2019: ਦੁਨੀਆ ਨੂੰ ਮਿਲਿਆ ਨਵਾਂ ਵਿਸ਼ਵ ਚੈਂਪੀਅਨ, ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ਰੋਮਾਂਚਕ ਮੁਕਾਬਲੇ 'ਚ ਦਿੱਤੀ ਮਾਤ ਲੰਡਨ: ਵਿਸ਼ਵ ਕੱਪ 2019 ਦਾ ਆਖਰੀ ਅਤੇ ਫੈਸਲਾਕੁੰਨ ਮੁਕਾਬਲਾ ਅੱਜ ਲੰਡਨ ਦੇ ਲਾਰਡਸ ਮੈਦਾਨ 'ਤੇ ਨਿਊਜ਼ੀਲੈਂਡ ਅਤੇ ਮੇਜ਼ਬਾਨ ਇੰਗਲੈਂਡ ਵਿਚਾਲੇ ਖੇਡਿਆ ਗਿਆ।ਜਿਸ 'ਚ ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਵਿਸ਼ਵ ਕੱਪ ਦੇ ਖਿਤਾਬ 'ਤੇ ਕਬਜ਼ਾ ਕਰ ਲਿਆ। ਮੁਕਾਬਲਾ ਇਨ੍ਹਾਂ ਰੋਮਾਂਚਕ ਸੀ ਕਿ ਮੈਚ ਸੁਪਰ ਓਵਰ ਤੱਕ ਪਹੁੰਚ ਗਿਆ। ਜਿਸ 'ਚ ਇੰਗਲੈਂਡ ਨੇ ਸੁਪਰ ਓਵਰ 'ਚ 15 ਦੌੜਾਂ ਬਣਾਈਆਂ। 16 ਦੌੜਾਂ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਟੀਮ ਵੀ 15 ਦੌੜਾਂ ਬਣਾ ਸਕੀ ਤੇ ਸੁਪਰ ਓਵਰ ਵੀ ਟਾਈ ਹੋ ਗਿਆ। ਆਈ ਸੀ ਸੀ ਦੇ ਨਿਯਮ ਮੁਤਾਬਕ ਜਿਸ ਟੀਮ ਨੇ ਪਾਰੀ ਵਿੱਚ ਜ਼ਿਆਦਾ ਚੌਂਕੇ ਛੱਕੇ ਲਗਾਏ ਉਸ ਨੂੰ ਜੇਤੂ ਕਰਾਰ ਦਿੱਤਾ ਗਿਆ।ਜਿਸ ਦੌਰਾਨ ਮੇਜ਼ਬਾਨ ਇੰਗਲੈਂਡ ਵਿਸ਼ਵ ਚੈਂਪੀਅਨ ਬਣ ਗਿਆ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਨੇ 8 ਵਿਕਟਾਂ ਗੁਆ ਕੇ 50 ਓਵਰਾਂ ਵਿਚ ਇੰਗਲੈਂਡ ਨੂੰ 242 ਦੌਡ਼ਾਂ ਦਾ ਟੀਚਾ ਦਿੱਤਾ ਹੈ। ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਸ਼ੁਰੂਆਤ ਚੰਗੀ ਨਹੀਂ ਰਹੀ, ਪਰ ਬੈਨ ਸਟੋਕਸ ਨੇ ਸ਼ਾਨਦਾਰ ਪਾਰੀ ਖੇਡਦਿਆਂ ਮੈਚ ਨੂੰ ਸੁਪਰ ਓਵਰ ਤੱਕ ਪਹੁੰਚਾ ਦਿੱਤਾ । -PTC News