ਜਾਣੋ 4 ਫਰਵਰੀ ਨੂੰ ਕਿਓਂ ਮਨਾਇਆ ਜਾਂਦਾ ਹੈ ਵਿਸ਼ਵ ਕੈਂਸਰ ਦਿਵਸ
World Cancer Day 2021: ਹੁਣ ਤੋਂ ਕੁਝ ਸਾਲ ਪਹਿਲਾਂ ਤਕ ਕੈਂਸਰ ਨੂੰ ਲਾਇਲਾਜ ਰੋਗ ਮੰਨਿਆ ਜਾਂਦਾ ਸੀ ਤੇ ਜਿਸ ਨੂੰ ਵੀ ਲਾਗ ਲੱਗਦੀ ਸੀ ਉਸ ਦੀ ਅੱਧੀ ਜ਼ਿੰਦਗੀ ਤਾਂ ਉਂਝ ਮੁੱਕਣ 'ਤੇ ਆ ਜਾਂਦੀ ਸੀ। ਪਰ ਹੁਣ ਹਾਲ ਹੀ ਦੇ ਕੁਝ ਸਾਲਾਂ ਵਿਚ ਹੀ ਕੈਂਸਰ ਦੇ ਇਲਾਜ ਦੀ ਦਿਸ਼ਾ ਵਿਚ ਕ੍ਰਾਂਤੀਕਾਰੀ ਰਿਸਰਚ ਹੋਈਆਂ ਹਨ ਅਤੇ ਹੁਣ ਜੇ ਸਮਾਂ ਰਹਿੰਦੇ ਕੈਂਸਰ ਦੀ ਪਛਾਣ ਕਰ ਲਈ ਜਾਵੇ ਤਾਂ ਉਸ ਦਾ ਇਲਾਜ ਕੀਤਾ ਜਾਣਾ ਕਾਫੀ ਹੱਦ ਤਕ ਸੰਭਵ ਹੈ
ਪੜ੍ਹੋ ਹੋਰ ਖ਼ਬਰਾਂ : ਦਿੱਲੀ ਪੁਲਿਸ ਨੇ ਦੀਪ ਸਿੱਧੂ ਸਮੇਤ 8 ਲੋਕਾਂ ‘ਤੇ ਰੱਖਿਆ ਲੱਖਾਂ ਰੁਪਏ ਦਾ ਇਨਾਮ
ਕੈਂਸਰ ਦੇ ਸਬੰਧ 'ਚ ਇਹ ਸਮਝ ਲੈਣਾ ਬੇਹੱਦ ਜ਼ਰੂਰੀ ਹੈ ਕਿ ਇਹ ਬਿਮਾਰੀ ਕਿਸੇ ਵੀ ਉਮਜਰ ਵਿਚ ਕਿਸੇ ਨੂੰ ਵੀ ਹੋ ਸਕਦੀ ਹੈ ਤਾਂ ਸਿਹਤ ਪ੍ਰਤੀ ਕਦੇ ਵੀ ਲਾਪਰਵਾਹੀ ਨਾ ਵਰਤੋ। ਵਿਸ਼ਵ ਕੈਂਸਰ ਦਿਵਸ ਸਭ ਤੋਂ ਪਹਿਲਾਂ 1993 ਵਿਚ ਸਵਿਟਜ਼ਰਲੈਂਡ ਵਿਚ UICC ਵੱਲੋਂ ਮਨਾਇਆ ਗਿਆ ਸੀ।
ਪੜ੍ਹੋ ਹੋਰ ਖ਼ਬਰਾਂ : ਅੰਮ੍ਰਿਤਸਰ ‘ਚ ਵਿਅਕਤੀ ਨੇ ਪਤਨੀ ਅਤੇ ਪੁੱਤਰ ਦੀ ਹੱਤਿਆ ਕਰਨ ਤੋਂ ਬਾਅਦ ਖ਼ੁਦ ਨੂੰ ਮਾਰੀ ਗੋਲੀ
ਜਿਸ ਵਿਚ ਕੁਝ ਹੋਰ ਪ੍ਰਮੁੱਖ ਕੈਂਸਰ ਸੁਸਾਇਟੀ, ਟ੍ਰੀਟਮੈਂਟ ਸੈਂਟਰ, ਪੇਸ਼ੈਂਟ ਗਰੁੱਪ ਅਤੇ ਰਿਸਰਚ ਇੰਸਟੀਚਿਊਟ ਨੇ ਵੀ ਇਸ ਨੂੰ ਆਯੋਜਿਤ ਕਰਾਉਣ ਵਿਚ ਮਦਦ ਕੀਤੀ ਸੀ। ਅਜਿਹਾ ਦੱਸਿਆ ਜਾਂਦਾ ਹੈ ਕਿ ਉਸ ਸਮੇਂ ਤਕਬੀਰਨ 12.7 ਮਿਲੀਅਨ ਲੋਕ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ, ਜਿਨ੍ਹਾਂ ਵਿਚ ਹਰ ਸਾਲ ਲਗਪਗ 7 ਮਿਲੀਅਨ ਲੋਕ ਆਪਣੀ ਜਾਨ ਗਵਾ ਦਿੰਦੇ ਸਨ।