ਯੂਕਰੇਨ ਨੂੰ ਵਿਸ਼ਵ ਬੈਂਕ ਵੱਲੋਂ $723 ਮਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਹੋਈ ਮਨਜ਼ੂਰ
Russia-Ukraine war: ਰੂਸ ਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਰੂਸ ਤੇ ਯੂਕਰੇਨ ਦੀ ਜੰਗ ਨੂੰ 13 ਵਾਂ ਦਿਨ ਹੈ। ਰੂਸ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਰੂਸ ਨੇ ਮਾਨਵਤਾਵਾਦੀ ਗਲਿਆਰਿਆਂ ਲਈ ਯੂਕਰੇਨ ਦੇ 5 ਸ਼ਹਿਰਾਂ ਵਿੱਚ ਜੰਗਬੰਦੀ ਦਾ ਐਲਾਨ ਕੀਤਾ ਹੈ। ਰੂਸ ਨੇ ਮੰਗਲਵਾਰ ਨੂੰ ਯੂਕਰੇਨ ਵਿੱਚ ਚੱਲ ਰਹੇ ਸੰਘਰਸ਼ ਦੇ ਦੌਰਾਨ 10 ਵਜੇ (ਮਾਸਕੋ ਦੇ ਸਮੇਂ) ਤੋਂ ਕੀਵ, ਚੇਰਨੀਹੀਵ, ਸੁਮੀ, ਖਾਰਕੀਵ, ਅਤੇ ਸ਼ਹਿਰਾਂ ਵਿੱਚ ਮਨੁੱਖਤਾਵਾਦੀ ਗਲਿਆਰੇ ਪ੍ਰਦਾਨ ਕਰਨ ਲਈ ਜੰਗਬੰਦੀ ਦਾ ਐਲਾਨ ਕੀਤਾ। ਰੂਸ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ। ਵਿਸ਼ਵ ਬੈਂਕ ਨੇ ਰੂਸ ਦੇ ਹਮਲੇ ਦਾ ਸਾਹਮਣਾ ਕਰ ਰਹੇ ਯੂਕਰੇਨ ਲਈ 723 ਮਿਲੀਅਨ ਡਾਲਰ ਦੇ ਵਿੱਤੀ ਪੈਕੇਜ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵਿਸ਼ਵ ਬੈਂਕ ਪੈਕੇਜ ਵਿੱਚ $350 ਮਿਲੀਅਨ ਦਾ ਪੂਰਕ ਕਰਜ਼ਾ ਹੈ ਅਤੇ ਇਸਦੇ ਲਈ $139 ਮਿਲੀਅਨ ਦੀ ਗਰੰਟੀਸ਼ੁਦਾ ਰਕਮ ਹੈ ।ਵਿਸ਼ਵ ਬੈਂਕ ਦੇ ਅਨੁਸਾਰ, ਯੂਕੇ, ਡੈਨਮਾਰਕ, ਲਾਤਵੀਆ, ਲਿਥੁਆਨੀਆ ਅਤੇ ਆਈਸਲੈਂਡ ਤੋਂ ਯੂਕਰੇਨ ਦੀ ਮਦਦ ਲਈ 134 ਮਿਲੀਅਨ ਡਾਲਰ ਇਕੱਠੇ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਜਾਪਾਨ ਨੇ 100 ਮਿਲੀਅਨ ਡਾਲਰ ਦੀ ਸਹਾਇਤਾ ਦਿੱਤੀ ਹੈ।