'ਜੋਗੀ' 'ਚ ਕੰਮ ਕਰਨਾ ਇੱਕ ਅਭਿਨੇਤਾ ਦੇ ਤੌਰ 'ਤੇ ਭਰਪੂਰ ਅਨੁਭਵ ਰਿਹਾ: ਦਿਲਜੀਤ ਦੋਸਨਾਝ
ਮਨੋਰੰਜਨ, 19 ਅਗਸਤ: ਮਸ਼ਹੂਰ ਅਭਿਨੇਤਾ-ਗਾਇਕ ਦਿਲਜੀਤ ਦੋਸਾਂਝ (Diljit Dosanjh) ਦੀ ਅਗਵਾਈ ਵਾਲੀ ਫੀਚਰ ਫਿਲਮ 'ਜੋਗੀ' (Jogi) 16 ਸਤੰਬਰ ਨੂੰ ਨੈੱਟਫਲਿਕਸ (Netflix) 'ਤੇ ਪ੍ਰੀਮੀਅਰ ਹੋਵੇਗੀ। ਅਲੀ ਅੱਬਾਸ ਜ਼ਫਰ ਦੁਆਰਾ ਨਿਰਦੇਸ਼ਤ ਇਹ ਫਿਲਮ 1984 'ਚ ਦਿੱਲੀ ਦੇ ਹਾਲਾਤਾਂ 'ਤੇ ਅਤੇ ਉਸ ਔਖੇ ਵੇਲੇ ਦੋਸਤੀ ਅਤੇ ਹਿੰਮਤ ਦੀ ਕਹਾਣੀ ਨੂੰ ਉਜਾਗਰ ਕਰਦੀ ਹੈ। ਜ਼ਫਰ ਨੇ ਹਿਮਾਂਸ਼ੂ ਕਿਸ਼ਨ ਮਹਿਰਾ ਨਾਲ ਮਿਲ ਕੇ ਫਿਲਮ ਦਾ ਨਿਰਮਾਣ ਕੀਤਾ ਹੈ। ਦੋਸਾਂਝ ਜੋ ਪਹਿਲਾਂ 'ਉੜਤਾ ਪੰਜਾਬ', 'ਸੂਰਮਾ' ਅਤੇ 'ਗੁੱਡ ਨਿਊਜ਼' ਵਰਗੀਆਂ ਹਿੰਦੀ ਫਿਲਮਾਂ ਵਿੱਚ ਨਜ਼ਰ ਆ ਚੁੱਕੇ ਹਨ, ਨੇ ਕਿਹਾ ਕਿ ਜੋਗੀ 'ਤੇ ਕੰਮ ਕਰਨਾ ਇੱਕ ਅਭਿਨੇਤਾ ਦੇ ਤੌਰ 'ਤੇ ਉਨ੍ਹਾਂ ਦਾ ਸਭ ਤੋਂ ਭਰਪੂਰ ਅਨੁਭਵ ਰਿਹਾ ਹੈ। ਪੰਜਾਬੀ ਅਦਾਕਾਰ ਨੇ ਕਿਹਾ 'ਜੋਗੀ' (Jogi) ਦੀ ਭੂਮਿਕਾ ਨਿਭਾਉਣਾ ਸਭ ਤੋਂ ਭਰਪੂਰ ਅਨੁਭਵਾਂ ਵਿੱਚੋਂ ਇੱਕ ਰਿਹਾ ਹੈ ਅਤੇ ਮੈਂ ਨੈੱਟਫਲਿਕਸ (Netflix) 'ਤੇ ਆਪਣੇ ਡਿਜੀਟਲ ਡੈਬਿਊ ਲਈ ਉਤਸ਼ਾਹਿਤ ਹਾਂ। ਪੂਰੀ ਟੀਮ ਨੇ ਇਸ ਖੂਬਸੂਰਤ ਕਹਾਣੀ ਨੂੰ ਜੀਵਨ ਵਿੱਚ ਲਿਆਉਣ ਲਈ ਬਹੁਤ ਮਿਹਨਤ ਕੀਤੀ ਹੈ। ਇਸ ਭੂਮਿਕਾ ਲਈ ਮੇਰੇ 'ਤੇ ਭਰੋਸਾ ਕਰਨ ਲਈ ਅਲੀ ਅਤੇ ਹਿਮਾਂਸ਼ੂ ਦਾ ਧੰਨਵਾਦ ਕਰਦਾਂ। ਮੈਂ ਦਰਸ਼ਕਾਂ ਨੂੰ ਸਾਡੀ ਫਿਲਮ ਦੇਖਣ ਅਤੇ ਆਪਣਾ ਪਿਆਰ ਦਿਖਾਉਣ ਦੀ ਉਡੀਕ ਕਰ ਰਿਹਾ ਹਾਂ। ਨਿਰਦੇਸ਼ਕ ਜ਼ਫਰ ਮੁਤਾਬਕ ਇਹ ਫਿਲਮ ਉਮੀਦ, ਭਾਈਚਾਰੇ ਅਤੇ ਹਿੰਮਤ ਬਾਰੇ ਹੈ। ਉਨ੍ਹਾਂ ਕਿਹਾ ਜੋਗੀ ਮੇਰੇ ਲਈ ਬਹੁਤ ਖਾਸ ਫਿਲਮ ਹੈ ਅਤੇ 'ਜੋਗੀ' (Jogi) ਦੀ ਭੂਮਿਕਾ ਨਿਭਾਉਣ ਲਈ ਦਿਲਜੀਤ ਤੋਂ ਬਿਹਤਰ ਕੌਣ ਹੈ! ਇਹ ਮੁਸੀਬਤ ਦੇ ਸਮੇਂ ਵਿੱਚ ਉਮੀਦ, ਭਾਈਚਾਰੇ ਅਤੇ ਹਿੰਮਤ ਬਾਰੇ ਹੈ ਅਤੇ ਇਹ ਕਹਾਣੀ ਹੈ ਕਿ ਕਿੰਨੇ ਔਖੇ ਸਮੇਂ ਅਕਸਰ ਵੱਖ-ਵੱਖ ਲੋਕ ਇਕੱਠੇ ਹੁੰਦੇ ਹਨ। ਨੈੱਟਫਲਿਕਸ ਇੰਡੀਆ (Netflix India) ਦਾ ਕਹਿਣਾ ਕਿ ਉਹ ਇਸ ਫਿਲਮ ਨੂੰ ਵਿਸ਼ਵ ਦਰਸ਼ਕਾਂ ਨਾਲ ਸਾਂਝਾ ਕਰਨ ਲਈ ਉਤਸੁਕ ਹਨ। ਉਨ੍ਹਾਂ ਕਿਹਾ ਕਿ ਇਹ ਫਿਲਮ ਸਾਰੇ ਦਰਸ਼ਕਾਂ ਲਈ ਇੱਕ ਸ਼ਾਨਦਾਰ ਭਾਵਨਾਤਮਕ ਯਾਤਰਾ ਹੋਵੇਗੀ। 'ਜੋਗੀ' (Jogi) 'ਚ ਕੁਮੁਦ ਮਿਸ਼ਰਾ, ਮੁਹੰਮਦ ਜ਼ੀਸ਼ਾਨ ਅਯੂਬ, ਹਿਤੇਨ ਤੇਜਵਾਨੀ ਅਤੇ ਅਮਾਇਰਾ ਦਸਤੂਰ ਵੀ ਅਹਿਮ ਭੂਮਿਕਾਵਾਂ 'ਚ ਹਨ। ਫਿਲਮ ਦਾ ਪ੍ਰੀਮੀਅਰ 190 ਤੋਂ ਵੱਧ ਦੇਸ਼ਾਂ ਵਿੱਚ ਨੈੱਟਫਲਿਕਸ (Netflix) 'ਤੇ ਵਿਸ਼ੇਸ਼ ਤੌਰ 'ਤੇ ਕੀਤਾ ਜਾਵੇਗਾ। ਇਹ ਵੀ ਪੜ੍ਹੋ: Kartik Aryan ਨਾਲ ਫੋਟੋ ਸ਼ੇਅਰ ਕਰਦੇ ਹੋਏ ਅਨੁਪਮ ਖੇਰ ਨੇ ਕਹੀ ਇੱਕ ਵੱਡੀ ਗੱਲ ! ਅਨੁਵਾਦ ਨੂੰ ਛੱਡ ਕੇ, ਇਸ ਕਹਾਣੀ ਨੂੰ ਪੀਟੀਸੀ ਸਟਾਫ਼ ਦੁਆਰਾ ਸੰਪਾਦਿਤ ਨਹੀਂ ਕੀਤਾ ਗਿਆ ਹੈ ਅਤੇ ਇੱਕ ਸਿੰਡੀਕੇਟਿਡ ਫੀਡ ਤੋਂ ਪ੍ਰਕਾਸ਼ਿਤ ਹੈ -PTC News