ਸਰਕਾਰੀ ਬਾਬੂਆਂ ਦੀ ਕਲਮਛੋੜ ਹੜਤਾਲ ਕਾਰਨ ਸਰਕਾਰੀ ਦਫਤਰਾਂ ਦਾ ਕੰਮ ਠੱਪ
ਮਲੇਰਕੋਟਲਾ: ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਦੀ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਪ੍ਰਤੀ ਵਿੱਢੇ ਸੰਘਰਸ਼ ਤਹਿਤ 10 ਅਕਤੂਬਰ 2022 ਤੋਂ 15 ਅਕਤੂਬਰ ਤੱਕ ਮਾਲੇਰਕੋਟਲਾ ਦੇ ਡੀ.ਸੀ. ਦਫਤਰ, ਐਸ.ਡੀ.ਐਮ ਦਫਤਰ , ਤਹਿਸੀਲ ਦਫਤਰ, ਪੀ.ਡਬਲਿਊ ਡੀ, ਜਲ ਸਪਲਾਈ ਵਿਭਾਗ, ਖਜਾਨਾ ਵਿਭਾਗ ਆਦਿ ਵਿਭਾਗਾਂ ਦੇ ਕਰਮਚਾਰੀ ਕਲਮਛੋੜ ਕੰਪਿਊਟਰ ਬੰਦ ਹੜਤਾਲ 'ਤੇ ਹਨ। ਕੋਈ ਵੀ ਕਰਮਚਾਰੀ ਦਫਤਰੀ ਫੋਨ ਵੀ ਅਟੈਂਡ ਨਹੀਂ ਕਰ ਰਿਹਾ। ਜਥੇਬੰਦੀ ਵੱਲੋਂ ਸਮੂਹ ਅਧਿਕਾਰੀਆਂ ਪਾਸੋਂ ਇਸ ਸਬੰਧੀ ਸਹਿਯੋਗ ਦੀ ਆਸ ਕੀਤੀ ਗਈ ਹੈ ਕੋਈ ਵੀ ਅਧਿਕਾਰੀ ਕਿਸੇ ਵੀ ਕਰਮਚਾਰੀ ਨੂੰ ਹੜਤਾਲ ਦੇ ਦਿਨਾਂ ਦੌਰਾਨ ਦਫਤਰੀ ਕੰਮ ਕਰਨ ਲਈ ਮਜਬੂਰ ਨਾ ਕਰੇ । ਕਮਲ ਸੰਧੂ ਦਾ ਕਹਿਣਾ ਹੈ ਕਿ ਸੂਬਾ ਕਮੇਟੀ ਦਾ ਐਕਸ਼ਨ ਜ਼ਿਲ੍ਹੇ ਵਿਚ ਪੂਰਨ ਤੌਰ 'ਤੇ ਲਾਗੂ ਕੀਤਾ ਜਾ ਰਿਹਾ ਹੈ 10 ਅਕਤੂਬਰ ਤੋਂ 15 ਅਕਤੂਬਰ ਤਕ ਸਾਰੇ ਹੀ ਵਿਭਾਗਾਂ ਦੇ ਕਰਮਚਾਰੀ ਕਲਮ ਛੋੜ ਹੜਤਾਲ 'ਤੇ ਰਹਿਣਗੇ। ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾ ਜਥੇਬੰਦੀ ਵਲੋ ਹੜਤਾਲ ਵਿੱਚ ਵਾਧਾ ਕਰਦੇ ਹੋਏ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਕਿਸੇ ਵਿਭਾਗ ਵਿੱਚ ਕਿਸੇ ਕਰਮਚਾਰੀ ਨੂੰ ਕੰਮ ਲਈ ਮਜ਼ਬੂਰ ਕੀਤਾ ਗਿਆ ਤਾਂ ਜਥੇਬੰਦੀ ਸੰਬੰਧਿਤ ਅਧਿਕਾਰੀ ਦੇ ਖ਼ਿਲਾਫ਼ ਵੀ ਮੋਰਚਾ ਖੋਲ੍ਹੇਗੀ। ਇਹ ਵੀ ਪੜ੍ਹੋ:AIG ਅਸ਼ੀਸ਼ ਕਪੂਰ ਤੇ ASI ਹਰਜਿੰਦਰ ਸਿੰਘ ਦੇ ਰਿਮਾਂਡ 'ਚ ਕੀਤਾ 3 ਦਿਨ ਦਾ ਵਾਧਾ -PTC News