ਸਬਜੀਆਂ ਦੀਆਂ ਕੀਮਤਾਂ ਨਾਲ ਵਿਗੜਿਆ ਮਹਿਲਾਵਾਂ ਦਾ ਰਸੋਈ ਬਜਟ, ਵਧੀ ਪਰੇਸ਼ਾਨੀ
Vegetable prices: ਪੈਟਰੋਲ, ਡੀਜ਼ਲ ਅਤੇ ਗੈਸ (ਐਲਪੀਜੀ) ਦੀਆਂ ਵਧਦੀਆਂ ਕੀਮਤਾਂ ਤੋਂ ਆਮ ਆਦਮੀ ਪ੍ਰੇਸ਼ਾਨ ਹੈ ਪਰ ਹੁਣ ਸਬਜ਼ੀਆਂ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਨੇ ਉਨ੍ਹਾਂ ਦੀ ਚਿੰਤਾ ਵਧਾ ਦਿੱਤੀ ਹੈ। ਸਬਜ਼ੀਆਂ ਵੀ ਦਿਨੋਂ ਦਿਨ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਹਨ। ਹੁਣ ਦੇਸ਼ 'ਚ ਵਧਦੀ ਮਹਿੰਗਾਈ ਕਾਰਨ ਲੋਕ ਪਰੇਸ਼ਾਨ ਹੋ ਰਹੇ ਹਨ।
ਇਸ ਦੇ ਚਲਦੇ ਅੱਜ ਵੀ ਸਬਜ਼ੀਆਂ ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਦੇ ਕਾਰਨ ਲੋਕ ਪਰੇਸ਼ਾਨ ਹਨ। ਜੇਕਰ ਮੱਧ ਪ੍ਰਦੇਸ਼ ਦੇ ਭੋਪਾਲ ਦੀ ਗੱਲ ਕੀਤੀ ਜਾਵੇ ਤਾਂ ਸਬਜ਼ੀਆਂ ਦੇ ਵਿਚ ਹੋ ਰਹੇ ਵਾਧੇ ਦੇ ਪਿੱਛੇ ਈਂਧਨ ਦੀਆਂ ਕੀਮਤਾਂ ਦੇ ਵਿਚ ਵਾਧਾ ਦੱਸਿਆ ਜਾ ਰਿਹਾ ਹੈ ਕਿਉਂਕਿ ਇਹ ਟਰਾਂਸਪੋਰਟ 'ਤੇ ਨਿਰਭਰ ਹਨ।
ਜਾਣੋ ਸਬਜ਼ੀਆਂ ਦੀਆਂ ਕੀਮਤਾਂ
ਭੋਪਾਲ ਵਿਚ ਰਾਜੇਸ਼ ਗੁਪਤਾ, ਇੱਕ ਸਬਜ਼ੀ ਵਪਾਰੀ ਨੇ ਦੱਸਿਆ ਹੈ ਕਿ ਟਮਾਟਰ 80 ਰੁਪਏ ਕਿਲੋ, ਪਿਆਜ਼- 30 ਰੁਪਏ ਕਿਲੋ, ਭਿੰਡੀ- 80 ਰੁਪਏ ਕਿਲੋ, ਮਟਰ 100 ਰੁਪਏ ਕਿਲੋ ਹੈ। ਵਪਾਰੀਆਂ ਅਤੇ ਗਾਹਕਾਂ ਨੂੰ ਘੱਟ ਮਾਤਰਾ ਵਿੱਚ ਖਰੀਦਣ 'ਤੇ 5% ਕਮਿਸ਼ਨ ਹੈ।
ਦੂਜੇ ਪਾਸੇ ਉੱਤਰ ਪ੍ਰਦੇਸ਼ ਦੇ ਆਗਰਾ ਦੇ ਸਬਜ਼ੀ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਸਬਜ਼ੀਆਂ ਦੀ ਕੀਮਤ ਵਧਣ ਕਾਰਨ ਉਨ੍ਹਾਂ ਦੀ ਵਿਕਰੀ ਘੱਟ ਗਈ ਹੈ। ਇਕ ਸਬਜ਼ੀ ਵਿਕਰੇਤਾ ਨੇ ਕਿਹਾ ਕਿ ਹਰ ਸਬਜ਼ੀ ਮਹਿੰਗੀ ਹੈ, ਹੁਣ ਤੋਂ ਸਬਜ਼ੀ ਮਹਿੰਗੀ ਹੈ, ਇਸ ਲਈ ਅਸੀਂ ਕੀ ਕਰੀਏ, ਇਸ ਦਾ ਅਸਰ ਦੁਕਾਨਦਾਰ 'ਤੇ ਵੀ ਪਿਆ ਹੈ।
-PTC News