ਹਿਜਾਬ ਦਾ ਵਿਰੋਧ ਕਰ ਰਹੀਆਂ ਔਰਤਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹੈ
ਬਠਿੰਡਾ : ਈਰਾਨ 'ਚ ਹਿਜਾਬ ਦੇ ਵਿਰੋਧ ਵਿਚ ਔਰਤਾਂ 9 ਦਿਨਾਂ ਤੋਂ ਸੜਕਾਂ ਉਪਰ ਹਨ। ਹਿਜਾਬ ਦੇ ਵਿਰੋਧ ਵਿਚ, ਧਾਰਮਿਕ ਕਾਨੂੰਨ ਖਿਲਾਫ ਇਹ ਤਿੰਨ ਸ਼ਬਦ ‘ਜਿਨ, ਜਾਂ, ਅਜ਼ਾਦੀ’ ਸ਼ਹਿਰ ਵਿਚ ਗੂੰਜ ਰਹੇ ਹਨ। ਇਸਦਾ ਅਰਥ ਹੈ ਔਰਤ, ਜੀਵਨ ਤੇ ਆਜ਼ਾਦੀ। ਇਸ ਦੀ ਸ਼ੁਰੂਆਤ 16 ਸਤੰਬਰ ਨੂੰ 22 ਸਾਲਾ ਲੜਕੀ ਮਹਿਸਾ ਅਮਿਨੀ ਦੀ ਮੌਤ ਤੋਂ ਬਾਅਦ ਹੋਈ ਸੀ। ਮਾਹਸਾ ਨੂੰ ਆਪਣਾ ਸਿਰ ਠੀਕ ਤਰ੍ਹਾਂ ਨਾ ਢੱਕਣ ਕਾਰਨ ਹਿਰਾਸਤ 'ਚ ਲਿਆ ਗਿਆ ਸੀ।
ਸਰਕਾਰ ਵੀ ਪ੍ਰਦਰਸ਼ਨ ਨਾਲ ਨਜਿੱਠਣ ਲਈ ਪੂਰੀ ਤਾਕਤ ਲਗਾ ਰਹੀ ਹੈ। ਵਿਰੋਧ ਦਾ ਚਿਹਰਾ ਬਣ ਰਹੀਆਂ ਮਹਿਲਾ ਕਾਰਕੁੰਨਾਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ। ਹੁਣ ਤੱਕ ਫਾਇਰਿੰਗ ਵਿਚ 50 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੁਰਦਿਸਤਾਨ ਵਿੱਚ ਹੀ 15 ਲੋਕ ਮਾਰੇ ਗਏ ਅਤੇ 750 ਦੇ ਕਰੀਬ ਜ਼ਖਮੀ ਹੋ ਗਏ। ਇੱਕ ਹਜ਼ਾਰ ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਮਨੁੱਖੀ ਅਧਿਕਾਰ ਕਾਰਕੁੰਨਾਂ ਨੇ ਚਾਰ ਔਰਤਾਂ ਦੀ ਹੱਤਿਆ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੇ ਨਾਮ ਹਦੀਸ ਨਜਫੀ, ਗ਼ਜ਼ਲਾ ਚੇਲਾਵੀ, ਹਨਾਨਾ ਕੀਆ ਅਤੇ ਮਹਸ਼ਾ ਮੋਗੋਈ ਹਨ। ਸਾਰਿਆਂ ਨੂੰ ਗੋਲੀ ਮਾਰ ਦਿੱਤੀ ਗਈ। ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜਿਸ 'ਚ ਈਰਾਨੀ ਫੌਜਾਂ ਘਰਾਂ 'ਤੇ ਹਮਲਾ ਕਰ ਰਹੀਆਂ ਹਨ। ਇੰਟਰਨੈੱਟ ਬੰਦ ਹੋਣ ਕਾਰਨ ਬਾਹਰੀ ਦੁਨੀਆਂ ਨੂੰ ਪੁਲਿਸ ਦੀ ਕਾਰਵਾਈ ਬਾਰੇ ਬਹੁਤੀ ਜਾਣਕਾਰੀ ਨਹੀਂ ਮਿਲ ਰਹੀ। ਰਾਜਧਾਨੀ ਤਹਿਰਾਨ ਦੇ ਮੁੱਖ ਚੌਰਾਹਿਆਂ 'ਤੇ ਔਰਤਾਂ ਬਾਹਰ ਆ ਗਈਆਂ ਹਨ। ਇਸ ਦਾ ਅਸਰ ਦੇਸ਼ ਦੇ ਸਾਰੇ 31 ਸੂਬਿਆਂ ਤੱਕ ਪਹੁੰਚ ਗਿਆ ਹੈ। ਔਰਤਾਂ ਨੇ ਇਰਾਨ ਦੇ ਅਧਿਕਾਰ ਨੂੰ ਚੁਣੌਤੀ ਦਿੰਦੇ ਹੋਏ ਹਿਜਾਬ ਲਾਹ ਲਿਆ ਹੈ ਤੇ ਆਪਣੇ ਵਾਲ ਵੀ ਕੱਟ ਲਏ ਹਨ।
ਇਹ ਵੀ ਪੜ੍ਹੋ : ਗੈਂਗਸਟਰ ਮਨਪ੍ਰੀਤ ਰਾਈਆ ਤੇ ਮਨਦੀਪ ਤੂਫ਼ਾਨ ਦਾ ਹੁਸ਼ਿਆਰਪੁਰ ਪੁਲਿਸ ਨੂੰ ਮਿਲਿਆ ਟ੍ਰਾਂਜ਼ਿਟ ਰਿਮਾਂਡ
ਮਨੁੱਖੀ ਅਧਿਕਾਰ ਸੰਗਠਨ ਹੇਂਗਾਵ ਨਾਲ ਜੁੜੀ ਅਜ਼ਿਨ ਸ਼ੇਖੀ ਦਾ ਕਹਿਣਾ ਹੈ ਕਿ ਪ੍ਰਦਰਸ਼ਨਾਂ ਦੀ ਅਗਵਾਈ ਔਰਤਾਂ ਕਰ ਰਹੀਆਂ ਹਨ। ਉਹ ਸਰਕਾਰ ਵਿਰੋਧੀ ਨਾਅਰੇਬਾਜ਼ੀ ਕਰ ਰਹੇ ਹਨ। ਇਕ ਮਹਿਲਾ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਇਹ ਔਰਤਾਂ ਦੀ ਜ਼ਿੰਦਗੀ ਤੇ ਆਜ਼ਾਦੀ ਦਾ ਸਵਾਲ ਹੈ। ਅਸੀਂ ਜਾਣਦੇ ਹਾਂ ਕਿ ਸਾਡੀਆਂ ਜਾਨਾਂ ਨੂੰ ਖ਼ਤਰਾ ਹੈ, ਫਿਰ ਵੀ ਅਸੀਂ ਵਿਰੋਧ ਪ੍ਰਦਰਸ਼ਨ ਲਈ ਆ ਰਹੇ ਹਾਂ, ਕਿਉਂਕਿ ਅਸੀਂ ਇਸ ਅੱਤਿਆਚਾਰ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦੇ। ਈਰਾਨ 'ਚ ਸ਼ੁੱਕਰਵਾਰ ਨੂੰ ਕੱਟੜਪੰਥੀ ਵਿਚਾਰਧਾਰਾ ਦੇ ਲੋਕਾਂ ਨੇ ਹਿਜਾਬ ਦੇ ਵਿਰੋਧ 'ਚ ਮਾਰਚ ਕੱਢਿਆ। ਉਸ ਨੇ ਪ੍ਰਦਰਸ਼ਨਕਾਰੀਆਂ ਨੂੰ ਮਾਰਨ ਦੀ ਗੱਲ ਕੀਤੀ। ਪ੍ਰਧਾਨ ਇਬਰਾਹਿਮ ਰਾਇਸੀ ਨੇ ਕਿਹਾ ਹੈ ਕਿ ਪ੍ਰਦਰਸ਼ਨਕਾਰੀਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਇਸ ਤੋਂ ਬਾਅਦ ਫੌਜ ਨੇ ਵੀ ਕਿਹਾ ਕਿ ਉਹ ਵਿਰੋਧ ਨੂੰ ਕੁਚਲਣ ਲਈ ਤਿਆਰ ਹੈ।
-PTC News