Wed, Jan 15, 2025
Whatsapp

ਪੈਰਾਗਲਾਈਡਿੰਗ ਦੌਰਾਨ ਮਹਿਲਾ ਬੇਹੱਦ ਡਰੀ, ਜਾਣੋ ਕੀ ਕਿਹਾ

Reported by:  PTC News Desk  Edited by:  Pardeep Singh -- January 18th 2022 06:18 PM
ਪੈਰਾਗਲਾਈਡਿੰਗ ਦੌਰਾਨ ਮਹਿਲਾ ਬੇਹੱਦ ਡਰੀ, ਜਾਣੋ ਕੀ ਕਿਹਾ

ਪੈਰਾਗਲਾਈਡਿੰਗ ਦੌਰਾਨ ਮਹਿਲਾ ਬੇਹੱਦ ਡਰੀ, ਜਾਣੋ ਕੀ ਕਿਹਾ

ਵਾਇਰਲ ਵੀਡੀਓ: ਇੱਕ ਮਹਿਲਾ ਦੀ ਪੈਰਾਗਲਾਈਡਿੰਗ ਕਰਦੇ ਡਰ ਨਾਲ ਚੀਕਾਂ ਮਾਰ ਦੀ ਵੀਡੀਓ ਸੋਸ਼ਲ ਮੀਡੀਆਂ ਉੱਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਇੱਕ ਇੰਸਟ੍ਰਕਟਰ ਦੇ ਨਾਲ ਇੱਕ ਅਣਪਛਾਤੀ ਮਹਿਲਾ ਚੀਕਦੀ ਨਜ਼ਰ ਆ ਰਹੀ ਹੈ। ਵੀਡੀਓ ਆਈ ਏ ਐਸ ਅਧਿਕਾਰੀ ਐਮਵੀ ਰਾਓ ਦੁਆਰਾ ਟਵਿੱਟਰ 'ਤੇ ਪੋਸਟ ਕੀਤਾ ਗਿਆ ਸੀ। ਵਾਇਰਲ ਵੀਡੀਓ 'ਚ ਮਹਿਲਾ ਡਰੀ ਹੋਈ ਨਜ਼ਰ ਆ ਰਹੀ ਹੈ ਅਤੇ ਇੰਸਟ੍ਰਕਟਰ ਨੂੰ ਕਹਿੰਦੀ ਹੈ, "ਭਈਆ, ਮੁਝੇ ਬਹੁਤ ਡਰ ਲਗ ਰਹਾ ਹੈ।" ਹਾਲਾਂਕਿ ਆਦਮੀ ਉਸ ਨੂੰ ਉਤਸ਼ਾਹਿਤ ਕਰਦਾ ਰਹਿੰਦਾ ਹੈ ਅਤੇ ਉਸ ਦੇ ਮਨ ਨੂੰ ਬਦਲਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ।

ਦੱਸ ਦੇਈਏ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਨਵੀਂ ਵੀਡੀਓ 'ਚ ਇਕ ਮਹਿਲਾ ਨੂੰ ਪੈਰਾਗਲਾਈਡਿੰਗ ਕਰਦੇ ਹੋਏ ਅਤੇ ਡਰਦੀ ਹੋਈ ਨੂੰ ਵੇਖਿਆ ਜਾ ਸਕਦਾ ਹੈ। ਇਹ ਸਾਨੂੰ 2019 ਵਿੱਚ ਇੱਕ ਅਜਿਹੀ ਘਟਨਾ ਦੀ ਯਾਦ ਦਿਵਾਉਂਦਾ ਹੈ, ਜਦੋਂ ਵਿਪਿਨ ਸਾਹੂ ਨਾਮ ਦਾ ਇੱਕ ਵਿਅਕਤੀ ਸੋਸ਼ਲ ਮੀਡੀਆ 'ਤੇ ਆਪਣੇ ਮਜ਼ੇਦਾਰ ਪੈਰਾਗਲਾਈਡਿੰਗ ਵੀਡੀਓ ਨਾਲ ਰਾਤੋ-ਰਾਤ ਮਸ਼ਹੂਰ ਹੋ ਗਿਆ ਸੀ। ਵੀਡੀਓ ਵਿੱਚ ਉਸਨੇ ਗਾਈਡ ਨੂੰ "ਰਿਸ਼ਵਤ" ਦੇਣ ਦੀ ਕੋਸ਼ਿਸ਼ ਵੀ ਕੀਤੀ ਸੀ ਅਤੇ ਉਸਨੂੰ 500 ਰੁਪਏ ਦੀ ਪੇਸ਼ਕਸ਼ ਕੀਤੀ ਸੀ ਜੇਕਰ ਉਹ ਉਸਨੂੰ ਜਲਦੀ ਉਤਾਰ ਦੇਵੇ। ਇਹ ਵੀ ਪੜ੍ਹੋ:ਮੰਗਲਸੂਤਰ ਨੂੰ ਲੈ ਕੇ ਪ੍ਰਿਅੰਕਾ ਚੋਪੜਾ ਨੇ ਕਹੀ ਇਹ ਵੱਡੀ ਗੱਲ -PTC News

Top News view more...

Latest News view more...

PTC NETWORK