Mon, Dec 23, 2024
Whatsapp

ਨਸ਼ੀਲੀਆਂ ਗੋਲੀਆਂ ਸਮੇਤ ਇਕ ਮਹਿਲਾ ਕਾਬੂ

Reported by:  PTC News Desk  Edited by:  Pardeep Singh -- March 17th 2022 07:01 PM
ਨਸ਼ੀਲੀਆਂ ਗੋਲੀਆਂ ਸਮੇਤ ਇਕ ਮਹਿਲਾ ਕਾਬੂ

ਨਸ਼ੀਲੀਆਂ ਗੋਲੀਆਂ ਸਮੇਤ ਇਕ ਮਹਿਲਾ ਕਾਬੂ

ਤਰਨਤਾਰਨ: ਥਾਣਾ ਸਦਰ ਪੱਟੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦ ਗਸ਼ਤ ਦੌਰਾਨ ਇਕ ਔਰਤ ਕੋਲੋਂ ਇੱਕ ਹਜ਼ਾਰ ਤੀਹ ਨਸ਼ੀਲੀਆਂ ਗੋਲੀਆਂ ਅਤੇ ਸਾਢੇ ਪੱਚੀ ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਪੱਟੀ ਦੇ ਐੱਸ ਆਈ  ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਸ ਪਾਰਟੀ ਗਸ਼ਤ ਦੇ ਸਬੰਧ ਵਿਚ ਪਿੰਡ ਦੁੱਬਲੀ ਤੋਂ ਕੋਟ ਬੁੱਢੇ ਨੂੰ ਜਾ ਰਹੇ ਸਨ ਤਾਂ ਜਦ ਉਹ ਕੋਟ ਬੁੱਢੇ ਦੇ ਵਿੱਚ ਵੱਡੀ ਗਲੀ ਪਹੁੰਚੇ ਤਾਂ ਸਾਹਮਣੇ ਇੱਕ ਉਹਨਾਂ ਨੂੰ ਔਰਤ ਆਉਂਦੀ ਦਿਖਾਈ ਦਿੱਤੀ ਜੋ ਪੁਲਿਸ ਪਾਰਟੀ  ਵੇਖ ਕੇ ਜਾਂ ਇਕਦਮ ਪਿੱਛੇ ਨੂੰ ਮੁੜਨ ਲੱਗੀ ਅਤੇ ਆਪਣੇ ਹੱਥ ਵਿਚ ਫੜੇ ਕਾਲੇ ਲਿਫ਼ਾਫ਼ੇ ਨੂੰ ਥੱਲੇ ਸੁੱਟ ਦਿੱਤਾ।
International cocaine cartel busted in Delhi
ਜਿਸ ਨੂੰ ਸ਼ੱਕ ਦੀ ਬਿਨਾਅ ਤੇ ਲੇਡੀ ਕਾਂਸਟੇਬਲ ਦੀ ਮਦਦ ਨਾਲ ਰੋਕ ਕੇ ਉਸ ਦਾ ਨਾਂ ਪਤਾ ਪੁੱਛਿਆ ਗਿਆ ਤਾਂ ਉਕਤ ਔਰਤ ਨੇ ਆਪਣਾ ਨਾਮ ਪਲਵਿੰਦਰ ਕੌਰ ਪਤਨੀ ਰਵਿੰਦਰ ਪਾਲ ਸਿੰਘ ਵਾਸੀ ਧੰਨਪਤ ਰਾਏ ਵਾਸੀ ਕੋਟ ਬੁੱਢਾ ਦੱਸਿਆ ਅਤੇ ਉਸ ਵੱਲੋਂ ਸੁੱਟੇ ਲਿਫਾਫੇ ਦੀ ਤਲਾਸ਼ੀ ਲੈਣ ਤੇ ਲਿਫ਼ਾਫ਼ੇ ਵਿੱਚੋਂ ਇੱਕ ਹਜਾਰ ਤੀਹ ਨਸ਼ੀਲੀਆਂ ਗੋਲੀਆਂ ਅਤੇ ਸਾਢੇ ਪੱਚੀ ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਹੈ। ਜਿਸ ਤੇ ਮਾਮਲਾ ਦਰਜ ਕਰ ਉਕਤ ਔਰਤ ਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ।
Drugs worth Rs 60 cr seized in Mumbai
-PTC News

Top News view more...

Latest News view more...

PTC NETWORK