ਕਲਾਕ੍ਰਿਤੀ ਦਾ ਅਨੋਖਾ ਨਮੂਨਾ , ਉੱਬਲਦੇ ਤੇਲ 'ਚ ਹੱਥ ਪਾ ਕੇ ਬਣਾਉਂਦੀ ਹੈ ਪਕਵਾਨ ਇਹ ਮਹਿਲਾ
Woman Puts Hand in Hot Oil-ਕਲਾਕ੍ਰਿਤੀ ਦਾ ਅਨੋਖਾ ਨਮੂਨਾ , ਉੱਬਲਦੇ ਤੇਲ 'ਚ ਹੱਥ ਪਾ ਕੇ ਬਣਾਉਂਦੀ ਹੈ ਪਕਵਾਨ ਇਹ ਮਹਿਲਾ : ਸੰਸਾਰ 'ਚ ਵੱਖ-ਵੱਖ ਕਲਾਕ੍ਰਿਤੀਆਂ 'ਚ ਨਿਪੁੰਨ ਲੋਕਾਂ ਦੀ ਭਰਮਾਰ ਹੈ , ਅਜਿਹੀ ਕਲਾ ਦਾ ਇੱਕ ਵਿਲੱਖਣ ਨਮੂਨਾ ਇਕ ਮਹਿਲਾ ਵੱਲੋਂ ਪੇਸ਼ ਕੀਤਾ ਗਿਆ ਹੈ । ਇਹ ਮਹਿਲਾ ਤਰ੍ਹਾਂ-ਤਰ੍ਹਾਂ ਦੇ ਪਕਵਾਨ ਤਾਂ ਬਣਾਉਂਦੀ ਹੀ ਹੈ , ਪਰ ਖ਼ਾਸੀਅਤ ਇਸ ਗੱਲ ਦੀ ਹੈ ਕਿ ਪਕਵਾਨਾਂ/ ਪਕੌੜਿਆਂ ਆਦਿ ਨੂੰ ਤਲਣ ਲਈ ਕਿਸੇ ਕੜਛੀ/ਪਲਟਾ ਦਾ ਇਸਤੇਮਾਲ ਨਹੀਂ ਕਰਦੀ ਬਲਕਿ ਗਰਮ ਤੋਂ ਗਰਮ ਅਤੇ ਉੱਬਲਦੇ ਤੇਲ ਦੇ ਕੜਾਹੇ 'ਚ ਹੱਥ ਨਾਲ ਹੀ ਸਮੱਗਰੀ ਪਾਉਂਦੀ ਹੈ ਅਤੇ ਹੱਥਾਂ ਦੀਆਂ ਉਂਗਲੀਆਂ ਦੇ ਇਸਤੇਮਾਲ ਨਾਲ ਡਿਸ਼ ਨੂੰ ਤਲਦੇ ਹੋਏ ਪਕਵਾਨ ਬਣਾਉਂਦੀ ਹੈ । ਹੈ ਨਾ ਹੈਰਾਨੀ ਵਾਲੀ ਗੱਲ !
[caption id="attachment_444324" align="aligncenter" width="300"] ਕਲਾਕ੍ਰਿਤੀ ਦਾ ਅਨੋਖਾ ਨਮੂਨਾ , ਉੱਬਲਦੇ ਤੇਲ 'ਚ ਹੱਥ ਪਾ ਕੇ ਬਣਾਉਂਦੀ ਹੈ ਪਕਵਾਨ ਇਹ ਮਹਿਲਾ[/caption]
ਦੱਸਣਯੋਗ ਹੈ ਕਿ ਜਿਸ ਗਰਮ ਤੇਲ 'ਚ ਪਕਵਾਨਾਂ ਨੂੰ ਬਣਾਉਣ ਲਈ ਰਸੋਈਏ/ਬਾਵਰਚੀ ਅਹਿਤਿਆਤ ਵਰਤਦੇ ਹੋਏ, ਛੰਨੀ ਜਾਂ ਕੜਛੀ ਦਾ ਪ੍ਰਯੋਗ ਕਰਦੇ ਹਨ , ਇਹ ਔਰਤ ਬਿਨ੍ਹਾਂ ਫ਼ਿਕਰ-ਫ਼ਾਕੇ ਸਿੱਧਾ ਹੀ ਗਰਮ ਤੇਲ ਦੇ ਕੜਾਹੇ 'ਚ ਹੱਥ ਨਾਲ ਹੀ ਸਮੱਗਰੀ ਨੂੰ ਤਲ ਰਹੀ ਹੈ । ਕਿਸੇ ਤਰ੍ਹਾਂ ਦੀ ਜਲਣ ਮਹਿਸੂਸ ਕਰਨ ਤੋਂ ਬਗ਼ੈਰ ਇਹ ਮਹਿਲਾ ਬੜੀ ਆਸਾਨੀ ਨਾਲ ਡਿਸ਼ ਤਿਆਰ ਕਰ ਰਹੀ ਹੈ ।ਉਪਰੋਕਤ ਵੀਡੀਓ 'ਚ ਉਹ ਕੋਲ ਖੜੇ ਲੋਕਾਂ ਨੂੰ ਦੱਸ ਵੀ ਰਹੀ ਹੈ ਕਿ ਇਹ ਉਸਦੇ ਲਈ ਕਿੰਨਾ ਅਸਾਨ ਕੰਮ ਹੈ ।
[caption id="attachment_444326" align="aligncenter" width="300"]
ਕਲਾਕ੍ਰਿਤੀ ਦਾ ਅਨੋਖਾ ਨਮੂਨਾ , ਉੱਬਲਦੇ ਤੇਲ 'ਚ ਹੱਥ ਪਾ ਕੇ ਬਣਾਉਂਦੀ ਹੈ ਪਕਵਾਨ ਇਹ ਮਹਿਲਾ[/caption]
ਜ਼ਿਕਰਯੋਗ ਹੈ ਕਿ ਅਜਿਹੇ ਹੋਰ ਵੀ ਅਚੰਭਿਤ ਵੀਡੀਓ ਅਤੇ ਘਟਨਾਵਾਂ ਪਹਿਲਾਂ ਵੀ ਸਾਹਮਣੇ ਆਈਆਂ ਹਨ , ਇਲਾਹਾਬਾਦ ਵਿਖੇ 60 ਸਾਲਾ ਰਾਮ ਬਾਬੂ ਨਾਮ ਦਾ ਵਿਅਕਤੀ ਵੀ ਬਿਨ੍ਹਾਂ ਕਿਸੇ ਕੜਛੀ/ਪਲਟੇ/ਛਾਨਣੀ ਦੇ ਸਿੱਧਾ ਹੱਥਾਂ ਨਾਲ ਪਕੌੜੇ ਬਣਾਉਂਦਾ ਹੈ।
[caption id="attachment_444327" align="aligncenter" width="300"]
ਕਲਾਕ੍ਰਿਤੀ ਦਾ ਅਨੋਖਾ ਨਮੂਨਾ , ਉੱਬਲਦੇ ਤੇਲ 'ਚ ਹੱਥ ਪਾ ਕੇ ਬਣਾਉਂਦੀ ਹੈ ਪਕਵਾਨ ਇਹ ਮਹਿਲਾ[/caption]
ਸਿਰਫ਼ ਇਹੀ ਨਹੀਂ ਬਲਕਿ ਪਹਿਲਾਂ ਪਹਿਲ ਸਰਕਸ ਜਾਂ ਮੇਲਿਆਂ 'ਚ ਲੋਕ ਅਜਿਹੇ ਕਰਤਬ ਦਿਖਾਇਆ ਕਰਦੇ ਸਨ । ਕੁਝ ਲੋਕਾਂ ਵੱਲੋਂ ਇਸਨੂੰ ਹੱਥ ਦੀ ਸਫ਼ਾਈ ਅਤੇ ਜਾਦੂ ਆਖ ਕੇ ਵੀ ਸੰਬੋਧਿਤ ਕੀਤਾ ਜਾਂਦਾ ਰਿਹਾ ਹੈ । ਇਸ ਵਾਇਰਲ ਟਿਕਟੋਕ ਵੀਡੀਓ ਨੂੰ ਟਵਿੱਟਰ ਅਕਾਉਂਟ First We Feast ਦੁਆਰਾ ਸਾਂਝਾ ਕੀਤਾ ਹੈ। ਇਸ ਵੀਡੀਓ ਵਿਚਲੀ ਔਰਤ ਦਾ ਇੰਝ ਗਰਮ ਉੱਬਲਦੇ ਤੇਲ ਦੇ ਕੜਾਹੇ 'ਚ ਸਿੱਧਾ ਹੱਥਾਂ ਨਾਲ ਪਕੌੜੇ/ਡਿਸ਼ ਤਲਣਾ ਖੂਬ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸਤੇ ਟਿੱਪਣੀਆਂ ਵੀ ਕਰ ਰਹੇ ਹਨ।
She said tongs are for losers ??? pic.twitter.com/QF4IaFiMd7 — First We Feast (@firstwefeast) October 26, 2020