ਕੁੜੀ ਨੇ Lays ਦੇ ਖਾਲੀ Chips ਦੇ Packets ਤੋਂ ਬਣਾਈ ਸਾੜੀ, ਵੀਡੀਓ ਹੋਈ ਵਾਇਰਲ
ਚੰਡੀਗੜ੍ਹ: ਮਸ਼ਹੂਰ ਹੋਣ ਲਈ ਅੱਜ ਕੱਲ ਲੋਕ ਕੀ ਨਹੀਂ ਕਰਦੇ? ਕਦੀ ਊਟਪਟਾਂਗ-ਹਰਕਤਾਂ ਕਰਦੇ ਨੇ ਤੇ ਕਦੀ ਹੈਰਤ ਅੰਗੇਜ਼ ਕਾਰਨਾਮੇ ਕਰਦੇ ਨੇ ਸਿਰਫ ਮਸ਼ਹੂਰੀ ਖੱਟਣ ਲਈ। ਇਹੋ ਜਿਹੀ ਹੀ ਇੱਕ ਵੀਡੀਓ Bebadass ਨਾਮਕ ਇੰਸਟਾਗ੍ਰਾਮ ਹੈਂਡਲ ਨੇ ਸਾਂਝੀ ਕੀਤੀ ਹੈ ਜਿੱਥੇ ਇੱਕ ਕੁੜੀ ਨੇ Lays ਬ੍ਰਾਂਡ ਦੇ ਨੀਲੇ ਪੈਕਟ ਵਾਲੇ Chips ਦੇ ਖਾਲੀ ਪੈਕਟਾਂ ਤੋਂ ਇੱਕ ਸਾੜੀ ਬਣਾ ਦਿੱਤੀ। ਮਹਿਜ਼ ਬਣਾਈ ਹੀ ਨਹੀਂ ਬਲਕਿ ਚਿਪਸ ਦੇ ਖਾਲੀ ਪੈਕਟਾਂ ਤੋਂ ਬਣਾਈ ਹੋਈ ਇਸ ਸਾੜੀ ਨੂੰ ਪਾ ਕੇ ਵਿਖਾਇਆ।
ਇਹ ਵੀ ਪੜ੍ਹੋ: ਵਾਇਰਲ ਵੀਡੀਓ: ਅੰਮ੍ਰਿਤਸਰ (ਪੂਰਬੀ) 'ਚ ਸਿੱਧੂ ਨੂੰ ਮੂੰਹ ਲਾਉਣ ਨੂੰ ਰਾਜ਼ੀ ਨਹੀਂ ਵੋਟਰਸ
ਚੱਟਕੀਲੇ ਸਿਲਵਰ ਰੰਗ ਦੀ ਸਾੜੀ ਦੇ ਕਿਨਾਰਿਆਂ 'ਤੇ ਚਿਪਸ ਦੇ ਪੈਕਟਾਂ ਦਾ ਬੋਰਡਰ ਸਜਾਇਆ ਗਿਆ ਹੈ। ਇਸ ਵੀਡੀਓ ਨੂੰ ਹੁਣ ਤੱਕ ਪੰਜ ਹਜ਼ਾਰ ਤੋਂ ਉੱਤੇ ਲਾਇਕਸ ਮਿਲ ਚੁੱਕੇ ਨੇ ਤੇ ਇਸੀ ਦੇ ਨਾਲ ਲੋਕ ਹੁਣ ਵੱਖ ਵੱਖ ਪ੍ਰਤੀਕ੍ਰਿਆਵਾਂ ਦੇ ਰਹੇ ਹਨ।
ਕੁਮਾਰੀ ਮੀਨਾ ਸ਼ਾਂਤੀ ਨਾਂ ਦੀ ਉਪਭੋਗਤਾ ਨੇ ਕੰਮੈਂਟ 'ਚ ਲਿਖਿਆ "ਰੱਬਾ ਹੁਣ ਤਾਂ ਅਵਤਾਰ ਧਾਰ ਲੈ ਧਰਤੀ ਸੰਕਟ ਵਿਚ ਹੈ"
ਉੱਥੇ ਹੀ ਸੋਨੀਆ ਭੱਟਾਚਾਰਿਆ ਨਾਮਕ ਇੱਕ ਹੋਰ ਉਪਭੋਗਤਾ ਲਿਖਦੀ ਹੈ "ਸਾੜੀ ਪ੍ਰੇਮੀ ਅਤੇ ਇੱਕ ਕਲਾਕਾਰ ਹੋਣ ਦੇ ਨਾਤੇ, ਮੈਂ ਇਸਨੂੰ ਦੇਖ ਕੇ ਬਿਲਕੁਲ ਨਿਰਾਸ਼ ਮਹਿਸੂਸ ਕਰ ਰਹੀ ਹਾਂ। ਲੋਕ ਅੱਜਕੱਲ੍ਹ ਕਲਾ ਦੇ ਨਾਂ 'ਤੇ ਹਰ ਤਰ੍ਹਾਂ ਦੀ ਬੇਵਕੂਫੀ ਵਿਚ ਸ਼ਾਮਲ ਹਨ।"
ਇਹ ਵੀ ਪੜ੍ਹੋ: ਸੰਯੁਕਤ ਸਮਾਜ ਮੋਰਚਾ (ਐੱਸਐੱਸਐੱਮ) ਨੇ ਜਾਰੀ ਕੀਤਾ ਇਕਰਾਰਨਾਮਾ
ਜੋ ਵੀ ਹੋਵੇ ਸੱਚ ਤਾਂ ਇਹ ਹੀ ਹੈ ਕਿ ਇੰਟਰਨੈੱਟ ਦੇ ਇਸ ਦੌਰ ਵਿਚ ਹਰ ਕੋਈ ਮਸ਼ਹੂਰ ਹੋਣਾ ਚਾਹੁੰਦਾ ਹੈ ਅਤੇ ਆਪਣਾ ਨਾਂਅ ਬਣਾਉਣਾ ਚਾਹੁੰਦਾ ਹੈ। ਫਰਕ ਸਿਰਫ ਇਨ੍ਹਾਂ ਹੈ ਕਿ ਪਹਿਲਾਂ ਲੋਕ ਆਪਣੀਆਂ ਉਪਲਬਧੀਆਂ ਦੇ ਬੱਲ ਬੂਤੇ ਮਸ਼ਹੂਰੀ ਖੱਟਦੇ ਸਨ ਅਤੇ ਅਜੋਕੀ ਪੀੜ੍ਹੀ ਬੇਤੁਕੀਆਂ ਹਰਕਤਾਂ ਦੇ ਬੱਲ 'ਤੇ ਆਪਣਾ ਨਾਂ ਬਣਾਉਣ ਦੀ ਭੇੜ ਚਾਲ ਤੋਂ ਪ੍ਰੇਰਿਤ ਹਨ।View this post on Instagram