ਨੋਇਡਾ : ਮਹਿਲਾ ਨੇ ਆਪਣੇ ਪਤੀ ਲਈ ਖੁੱਲ੍ਹਾ ਛੱਡਿਆ ਸੀ ਦਰਵਾਜ਼ਾ , ਗੁਆਂਢੀ ਨੇ ਚੁੱਕਿਆ ਫ਼ਾਇਦਾ
ਨੋਇਡਾ : ਗੌਤਮ ਬੁੱਢਾ ਨਗਰ (ਨੋਇਡਾ) ਦੇ ਭੰਗਲ ਇਲਾਕੇ ਵਿਚ ਬਹੁਤ ਹੀ ਹੈਰਾਨ ਕਰਨ ਵਾਲਾ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਨੋਇਡਾ ਫੇਜ਼ -2 ਦੇ ਭੰਗਲ ਇਲਾਕੇ ਵਿੱਚ ਇੱਕ ਔਰਤ ਆਪਣੇ ਘਰ ਦੇ ਅੰਦਰ ਇੱਕ ਕਮਰੇ ਵਿੱਚ ਸੁੱਤੀ ਹੋਈ ਸੀ ਜਦੋਂ ਕਿ ਉਸਦਾ ਪਤੀ ਸੌਣ ਲਈ ਛੱਤ ਉੱਤੇ ਚਲਾ ਗਿਆ ਸੀ।
[caption id="attachment_504499" align="aligncenter" width="292"]
ਨੋਇਡਾ 'ਚ ਗੁਆਂਢੀ ਨੇ ਸੁੱਤੀ ਪਈ ਮਹਿਲਾ ਨਾਲ ਕੀਤਾ ਰੇਪ , ਛੱਤ 'ਤੇ ਸੋ ਰਿਹਾ ਸੀ ਪਤੀ[/caption]
ਪੜ੍ਹੋ ਹੋਰ ਖ਼ਬਰਾਂ : ਮਹਾਰਾਸ਼ਟਰ 'ਚ 47 ਵਾਰ ਰੰਗ ਬਦਲ ਚੁੱਕਿਆ ਹੈ ਕੋਰੋਨਾ ਵਾਇਰਸ , ਤੀਜੀ ਲਹਿਰ ਹੋਵੇਗੀ ਘਾਤਕ
ਪਤਨੀ ਨੂੰ ਉਮੀਦ ਸੀ ਕਿ ਪਤੀ ਰਾਤ ਨੂੰ ਨੀਚੇ ਉਤਰ ਕੇ ਕਮਰੇ ਵਿਚ ਆ ਜਾਵੇਗਾ ,ਇਸ ਲਈ ਪਤਨੀ ਨੇ ਦਰਵਾਜ਼ਾ ਖੁੱਲ੍ਹਾ ਛੱਡ ਦਿੱਤਾ ਸੀ ਪਰ ਇਹ ਖੁੱਲਾ ਦਰਵਾਜ਼ਾ ਕਿਸੇ ਭਿਆਨਕ ਘਟਨਾ ਦੀ ਉਡੀਕ ਕਰ ਰਿਹਾ ਸੀ। ਗੁਆਂਢ ਵਿਚ ਰਹਿਣ ਵਾਲਾ ਇਕ ਵਿਅਕਤੀ ਛੱਤ ਰਾਹੀਂ ਇਸ ਔਰਤ ਦੇ ਕਮਰੇ ਵਿਚ ਦਾਖਲ ਹੋਇਆ ਅਤੇ ਬਲਾਤਕਾਰ ਕੀਤਾ।
[caption id="attachment_504500" align="aligncenter" width="275"]
ਨੋਇਡਾ 'ਚ ਗੁਆਂਢੀ ਨੇ ਸੁੱਤੀ ਪਈ ਮਹਿਲਾ ਨਾਲ ਕੀਤਾ ਰੇਪ , ਛੱਤ 'ਤੇ ਸੋ ਰਿਹਾ ਸੀ ਪਤੀ[/caption]
ਇਸ ਘਟਨਾ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਨੇ ਕੇਸ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਔਰਤ ਨੇ ਆਪਣੇ ਗੁਆਂਢੀ ਰਿੰਕੂ ‘ਤੇ ਬਲਾਤਕਾਰ ਦਾ ਦੋਸ਼ ਲਗਾਇਆ, ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
[caption id="attachment_504498" align="aligncenter" width="300"]
ਨੋਇਡਾ 'ਚ ਗੁਆਂਢੀ ਨੇ ਸੁੱਤੀ ਪਈ ਮਹਿਲਾ ਨਾਲ ਕੀਤਾ ਰੇਪ , ਛੱਤ 'ਤੇ ਸੋ ਰਿਹਾ ਸੀ ਪਤੀ[/caption]
ਪੜ੍ਹੋ ਹੋਰ ਖ਼ਬਰਾਂ : ਮਿਲਖਾ ਸਿੰਘ ਦੀ ਮੌਤ ਨੂੰ ਲੈ ਕੇ ਸੋਸ਼ਲ ਮੀਡਿਆ 'ਤੇ ਉੱਡੀ ਅਫ਼ਵਾਹ , ਹਾਲਤ 'ਚ ਸੁਧਾਰ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਘਰ ਦਾ ਦਰਵਾਜ਼ਾ ਖੁੱਲ੍ਹਿਆ ਵੇਖ ਕੇ ਉਸਦੇ ਗੁਆਂਢ ਵਿੱਚ ਰਹਿਣ ਵਾਲੀ ਰਿੰਕੂ ਨੇ ਮੌਕੇ ਦਾ ਫਾਇਦਾ ਉਠਾਇਆ ਅਤੇ ਚੁੱਪ-ਚਾਪ ਔਰਤ ਦੇ ਕਮਰੇ ਵਿੱਚ ਦਾਖਲ ਹੋਇਆ। ਉਸਨੇ ਸੁੱਤੀ ਔਰਤ 'ਤੇ ਹਮਲਾ ਕਰਕੇ ਉਸਨੂੰ ਧਮਕੀ ਦਿੱਤੀ ਅਤੇ ਬਲਾਤਕਾਰ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਘਟਨਾ ਦੀ ਰਿਪੋਰਟ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।
-PTCNews