ਪਰਿਵਾਰ ਦੀ ਖੁਸ਼ੀ ਹੋਈ ਚੌਗੁਣੀ, ਮਹਿਲਾ ਨੇ 4 ਬੱਚਿਆਂ ਨੂੰ ਦਿੱਤਾ ਜਨਮ, ਫੋਟੋ ਖ਼ੂਬ ਵਾਇਰਲ
ਭੁਪਾਲ: ਦੇਸ਼ ਵਿਚ ਬਹੁਤ ਸਾਰੀਆਂ ਵਾਇਰਲ ਖ਼ਬਰਾਂ ਤੇਜੀ ਨਾਲ ਫੈਲ ਰਹੀਆਂ ਹਨ। ਇਕ ਅਜਿਹੀ ਲੜੀ ਤਹਿਤ ਮੱਧ ਪ੍ਰਦੇਸ਼ ਦੇ ਬਾਲਾਘਾਟ ਵਿਚ ਅਨੋਖੀ ਖ਼ਬਰ ਸਾਹਮਣੇ ਆਈ ਹੈ ਜਿਥੇ ਇੱਕ ਔਰਤ ਨੇ ਚਾਰ ਬੱਚਿਆਂ ਨੂੰ ਜਨਮ ਦਿੱਤਾ ਹੈ। ਦੱਸ ਦੇਈਏ ਕਿ ਇਹ ਮਾਮਲਾ ਮੱਧ ਪ੍ਰਦੇਸ਼ ਦੇ ਬਾਲਾਘਾਟ ਜ਼ਿਲ੍ਹਾ ਹਸਪਤਾਲ ਦਾ ਜਿਥੇ ਇੱਕ ਔਰਤ ਨੇ ਚਾਰ ਬੱਚਿਆਂ ਨੂੰ ਜਨਮ ਦਿੱਤਾ ਹੈ। ਬੱਚਿਆਂ ਵਿੱਚ ਤਿੰਨ ਪੁੱਤਰ ਅਤੇ ਇੱਕ ਧੀ ਸ਼ਾਮਲ ਹੈ। ਚਾਰ ਬੱਚੇ ਅਤੇ ਮਾਂ ਸਿਹਤਮੰਦ ਦੱਸੀ ਜਾ ਰਹੀ ਹੈ। ਇਹ ਸੂਬੇ ਦਾ ਅਨੋਖਾ ਮਾਮਲਾ ਹੈ, ਜਦਕਿ ਬਾਲਾਘਾਟ ਜ਼ਿਲ੍ਹੇ ਦਾ ਇਹ ਪਹਿਲਾ ਮਾਮਲਾ ਹੈ। ਬੱਚਿਆਂ ਦੇ ਇਕੱਠੇ ਚਾਰ ਗੁਣਾ ਖੁਸ਼ੀਆਂ ਮਿਲਣ ਨਾਲ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਚਾਰੇ ਬੱਚੇ ਤੇ ਮਾਂ ਪੂਰੀ ਤਰ੍ਹਾਂ ਤੰਦਰੁਸਤ ਹਨ। ਬੱਚਿਆਂ ਦੇ ਇਕੱਠੇ ਚਾਰ ਗੁਣਾ ਖੁਸ਼ੀਆਂ ਮਿਲਣ ਨਾਲ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਕਿਰਨਾਪੁਰ ਤਹਿਸੀਲ ਦੇ ਪਿੰਡ ਝੜੀ ਦੀ ਰਹਿਣ ਵਾਲੀ 26 ਸਾਲਾ ਪ੍ਰੀਤੀ ਨੰਦਲਾਲ ਮੇਸ਼ਰਾਮ ਵਿਆਹ ਦੇ ਤਿੰਨ ਸਾਲ ਬਾਅਦ ਮਾਂ ਬਣੀ ਹੈ। ਸਿਜ਼ੇਰੀਅਨ ਆਪ੍ਰੇਸ਼ਨ ਤੋਂ ਬਾਅਦ ਪ੍ਰੀਤੀ ਦੇ ਤਿੰਨ ਬੇਟੇ ਤੇ ਇੱਕ ਬੇਟੀ ਹੋਈ। ਚਾਰਾਂ ਬੱਚਿਆਂ ਨੂੰ ਦੇਖਭਾਲ ਲਈ ਐਨਸੀਯੂ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਵੀ ਪੜ੍ਹੋ : ਹਿੰਦ-ਪ੍ਰਸ਼ਾਂਤ ਖੇਤਰ 'ਚ ਸੁਰੱਖਿਆ ਪਹਿਲੀ ਤਰਜੀਹ : ਮੋਦੀ ਡਾਕਟਰਾਂ ਦਾ ਕਹਿਣਾ ਹੈ ਕਿ ਬੱਚਿਆਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਪਹਿਲੀ ਤਰਜੀਹ ਹੈ ਕਿ ਬੱਚੇ ਸਿਹਤਮੰਦ ਹੋਣ। ਇਸ ਦੇ ਨਾਲ ਹੀ ਇਹ ਘਟਨਾ ਪੂਰੇ ਇਲਾਕੇ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਕੱਠੇ ਚਾਰ ਬੱਚਿਆਂ ਦਾ ਜਨਮ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਦੁਨੀਆ ਭਰ ਤੋਂ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਚਾਰ ਗੁਣਾ ਖੁਸ਼ੀਆਂ ਮਿਲੀਆਂ ਹਨ। -PTC News