ਮਾਵਾਂ ਤੇ ਭੈਣਾਂ ਵੱਲੋਂ ਦਿੱਤੇ ਪਿਆਰ ਨਾਲ ਵੱਡਾ ਬਲ ਮਿਲਿਆ, ਸੇਵਾ ਲਈ ਕਸਰ ਨਹੀਂ ਛੱਡਾਂਗਾ : ਮਜੀਠੀਆ
ਅੰਮ੍ਰਿਤਸਰ: ਅੰਮ੍ਰਿਤਸਰ ਪੂਰਬੀ ਹਲਕੇ ਦੇ ਸ਼ਰੀਫਪੁਰਾ ਵਿਚ ਅੱਜ 3 ਹਜ਼ਾਰ ਤੋਂ ਵੱਧ ਮਹਿਲਾਵਾਂ ਨੇ ਹੱਕ ਵਿਚ ਵਿਸ਼ਾਲ ਰੈਲੀ ਕਰ ਕੇ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਦੀ ਡਟਵੀਂ ਹਮਾਇਤ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਬਿਕਰਮ ਸਿੰਘ ਮਜੀਠੀਆ ਨੇ ਅੱਜ ਹਲਕੇ ਦੇ ਵੱਖ ਵੱਖ ਇਲਾਕਿਆਂ ਵਿਚ ਡੋਰ ਟੂ ਡੋਰ ਪ੍ਰਚਾਰ ਕੀਤਾ। ਇਸ ਰੈਲੀ ਵਿਚ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਮਹਿਲਾ ਆਗੂਆਂ ਨੇ ਕਿਹਾ ਕਿ ਹਲਕੇ ਦੀਆਂ ਮਹਿਲਾਵਾਂ ਅੱਜ ਡੱਟ ਕੇ ਬਿਕਰਮ ਮਜੀਠੀਆ ਦੇ ਨਾਲ ਹਨ ਅਤੇ ਉਹਨਾਂ ਦੀ ਜਿੱਤ ਵਾਸਤੇ ਰੱਜਵੀਂ ਮਿਹਨਤ ਕਰਨਗੀਆਂ ਤੇ ਲਾਮਿਸਾਲ ਜਿੱਤ ਯਕੀਨੀ ਬਣਾਉਣਗੀਆਂ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਬਿਕਰਮ ਸਿੰਘ ਮਜੀਠੀਆ ਭਾਵੁਕ ਹੋ ਗਏ ਤੇ ਉਹਨਾਂ ਦੀਆਂ ਅੱਖਾਂ ਭਰ ਆਈਆਂ। ਉਹਨਾਂ ਕਿਹਾ ਕਿ ਉਹ ਹੁਣ ਤੱਕ ਦੇ ਸਫਰ ਵਿਚ ਮਾਵਾਂ ਦੇ ਆਸ਼ੀਰਵਾਦ ਨਾਲ ਹੀ ਕਾਮਯਾਬ ਹੋਏ ਹਨ। ਉਹਨਾਂ ਕਿਹਾ ਕਿ ਜਿਸ ਤਰੀਕੇ ਦੀ ਰੈਲੀ ਅੱਜ ਹਲਕੇ ਦੀਆਂ ਮਾਵਾਂ ਤੇ ਭੈਣਾਂ ਨੇ ਕੀਤੀ ਹੈ, ਉਹ ਆਪਣੇ ਆਪ ਵਿਚ ਨਿਵੇਕਲੀ ਹੈ, ਉਹਨਾਂ ਕਦੇ ਵੀ ਅਜਿਹੀ ਰੈਲੀ ਪਹਿਲਾਂ ਨਹੀਂ ਵੇਖੀ। ਉਹਨਾਂ ਕਿਹਾ ਕਿ ਮਜੀਠਾ ਹਲਕੇ ਦੀਆਂ ਮਾਵਾਂ ਦਾ ਆਸ਼ੀਰਵਾਦ ਤੇ ਭੈਣਾਂ ਦਾ ਪਿਆਰ ਹਮੇਸ਼ਾ ਉਹਨਾਂ ਨੁੰ ਮਿਲਿਆ ਜਿਸਦੀ ਬਦੌਲਤ ਉਹਨਾਂ ਨੁੰ ਸਫਲਤਾ ਮਿਲੀ ਤੇ ਅੱਜ ਅੰਮ੍ਰਿਤਸਰ ਹਲਕੇ ਦੀਆਂ ਮਾਵਾਂ ਤੇ ਭੈਣਾਂ ਉਹਨਾਂ ਦੇ ਨਾਲ ਡੱਟ ਗਈਅ ਹਨ ਜਿਸ ਨਾਲ ਉਹਨਾਂ ਨੁੰ ਵੱਡਾ ਬਲ ਮਿਲਿਆ ਹੈ ਤੇ ਉਹ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਕਿ ਉਹਨਾਂ ਨੂੰ ਸ਼ਕਤੀ ਦੇਵੇ ਤੇ ਉਹ ਆਪਣੀਆਂ ਮਾਵਾਂ ਤੇ ਭੈਣਾਂ ਦੀ ਰੱਜ ਕੇ ਸੇਵਾ ਕਰ ਸਕਣ। ਇਸ ਰੈਲੀ ਤੋਂ ਇਲਾਵਾ ਬਿਕਰਮ ਸਿੰਘ ਮਜੀਠੀਆ ਦੇ ਹੱਕ ਵਿਚ ਏਕਤਾ ਨਗਰ ਚਮਰੰਗ ਰੋਡ ਤੇ ਦਬੁਰਗੀ ਵਿਚ ਰੈਲੀ ਆਯੋਜਿਤ ਕੀਤੀ ਗਈ ਜਿਸ ਵਿਚ ਵੱਡੀ ਗਿਣਤੀ ਵਿਚ ਹਲਕਾ ਨਿਵਾਸੀ ਸ਼ਾਮਲ ਹੋਏ ਤੇ ਬਿਕਰਮ ਸਿੰਘ ਮਜੀਠੀਆ ਦੀ ਹਮਾਇਤ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਬਿਕਰਮ ਸਿੰਘ ਮਜੀਠੀਆ ਨੇ ਅੱਜ ਵਾਰਡ ਨੰਬਰ 29 ਵਿਚ ਰਾਮ ਤਲਾਈ, ਸ਼ਰੀਫਪੁਰਾ ਤੇ ਤਹਿਸੀਲਪੁਰਾ, ਵਾਰਡ ਨੰਬਰ 47 ਵਿਚ ਮਹਾਨ ਸਿੰਘ ਗੇਟ, ਚੀਫ ਮੰਡੀ, ਗਲੀ ਦਬਰਕਾ, ਕੱਟੜਾ ਬਾਘੀਆ, ਰਾਮ ਬਾਗ, ਵਾਰਡ ਨੰਬਰ 46 ਵਿਚ ਈਸਟ ਮੋਹਨ ਨਗਰ ਤੇ ਅਜੀਤ ਨਗਰ ਅਤੇ ਵਾਰਡ ਨੰਬਰ 51 ਵਿਚ ਕਸ਼ਮੀਰ ਅਵੈਨਿਊ ਵਿਖੇ ਡੋਰ ਟੂ ਡੋਰ ਪ੍ਰਚਾਰ ਕੀਤਾ। ਇਸ ਪ੍ਰਚਾਰ ਮੁਹਿੰਮ ਦੌਰਾਨ ਲੋਕਾਂ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਤੇ ਉਹਨਾਂ ਨੂੰ ਹਾਰ ਪਾ ਕੇ ਤੇ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਤੇ ਡਟਵੀਂ ਹਮਾਇਤ ਦਾ ਭਰੋਸਾ ਦੁਆਇਆ। ਇਸ ਦੌਰਾਨ ਹੀ ਇਹਨਾਂ ਇਲਾਕਿਆਂ ਵਿਚ ਡਾਕਟਰ ਭੁਪਿੰਦਰ ਸਿੰਘ ਦਾ ਪਰਿਵਾਰ ਅਤੇ ਮਹਾਜਨ ਪਰਿਵਾਰ ਦੇ ਸਾਹਿਬ ਸੌਰਵ ਮਹਾਜਨ, ਅੰਕੁਸ਼ ਮਹਾਜਨ ਤੇ ਸਮੁੱਚਾ ਪਰਿਵਾਰ ਅਕਾਲੀ ਦਲ ਚਿਵ ਸ਼ਾਮਲ ਹੋ ਗਿਆ। ਇਹ ਵੀ ਪੜ੍ਹੋ: ਕਿਸਾਨ ਵੱਲੋਂ 20 ਥਾਵਾਂ 'ਤੇ ਫੂਕੇ ਗਏ ਪੁਤਲੇ, ਅਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕਰਨ ਦੀ ਕੀਤੀ ਮੰਗ -PTC News