ਸ਼ਿਵਰਾਤਰੀ ਦਾ ਤਿਉਹਾਰ ਨੇੜੇ ਆਉਣ ਕਾਰਨ ਫੁੱਲਾਂ ਦੇ ਰੇਟਾਂ 'ਚ ਆਈ ਤੇਜ਼ੀ
ਲੁਧਿਆਣਾ: ਤਿਉਹਾਰਾਂ ਦੇ ਸੀਜ਼ਨ ਵਿੱਚ ਫੁੱਲਾਂ ਦੇ ਰੇਟਾਂ ਵਿੱਚ ਵਾਧਾ ਹੁੰਦਾ ਹੈ। ਉੱਥੇ ਹੀ ਸ਼ਿਵਰਾਤਰੀ ਦਾ ਤਿਉਹਾਰ 1 ਮਾਰਚ ਨੂੰ ਮਨਾਇਆ ਜਾਵੇਗਾ ਪਰ ਫੁੱਲਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪੰਜਾਬ ਦੇ ਲੁਧਿਆਣਾ ਵਿੱਚ ਫੁੱਲਾਂ ਦੀ ਵੱਡੀ ਮਾਰਕੀਟ ਹੈ ਅਤੇ ਇੱਥੋ ਕਈ ਥਾਵਾਂ ਨੂੰ ਫੁੱਲ ਸਪਲਾਈ ਕੀਤੇ ਜਾਂਦੇ ਹਨ। ਤਿਉਹਾਰ ਨੇੜੇ ਆਉਣ ਕਾਰਨ ਫੁੱਲਾਂ ਦੇ ਰੇਟਾਂ ਵਿੱਚ ਵਾਧਾ ਹੋ ਰਿਹਾ ਹੈ। ਹੁਣ ਦੋ ਵੱਡ਼ੇ ਤਿਉਹਾਰ ਨੇੜੇ ਹਨ ਇਕ ਸ਼ਿਵਰਾਤਰੀ ਅਤੇ ਦੂਜਾ ਹੋਲੀ। ਇਨ੍ਹਾਂ ਤਿਉਹਾਰਾਂ ਮੌਕੇ ਫੁੱਲਾਂ ਦੀ ਲਾਗਤ ਵੱਧਣ ਕਾਰਨ ਫੁੱਲਾਂ ਦੇ ਰੇਟਾਂ ਵਿੱਚ ਵਾਧਾ ਹੋਇਆ ਹੈ। ਸ਼ਿਵਰਾਤਰੀ ਅਤੇ ਹੋਲੀ ਮੌਕੇ ਵੀ ਭਾਂਤ ਭਾਂਤ ਦੇ ਫੁੱਲਾਂ ਦੀ ਵਰਤੋਂ ਕਰਦੇ ਹਨ। ਲੋਕ ਸਮੇਂ ਨਾਲ ਜਾਗਰੂਕ ਹੋ ਰਹੇ ਹਨ ਅਤੇ ਹੋਲੀ ਮੌਕੇ ਰਿਵਾਇਤੀ ਰੰਗਾਂ ਨੂੰ ਛੱਡ ਕੇ ਫੁੱਲਾਂ ਦੀ ਹੋਲੀ ਖੇਡਣ ਵਧੇਰੇ ਪਸੰਦ ਕੀਤਾ ਜਾਂਦਾ ਹੈ। ਇਹ ਵੀ ਪੜ੍ਹੋ:CBSE term 2 datesheet out: ਪ੍ਰੈਕਟੀਕਲ ਇਮਤਿਹਾਨ 2 ਮਾਰਚ ਤੋਂ ਸ਼ੁਰੂ -PTC News