Thu, Nov 14, 2024
Whatsapp

ਗ੍ਰਾਮ ਸਭਾਵਾਂ ਨੂੰ ਮੁੜ ਕਰਾਂਗੇ ਸੁਰਜੀਤ : ਧਾਲੀਵਾਲ

Reported by:  PTC News Desk  Edited by:  Ravinder Singh -- June 11th 2022 07:09 PM
ਗ੍ਰਾਮ ਸਭਾਵਾਂ ਨੂੰ ਮੁੜ ਕਰਾਂਗੇ ਸੁਰਜੀਤ : ਧਾਲੀਵਾਲ

ਗ੍ਰਾਮ ਸਭਾਵਾਂ ਨੂੰ ਮੁੜ ਕਰਾਂਗੇ ਸੁਰਜੀਤ : ਧਾਲੀਵਾਲ

ਚੰਡੀਗੜ੍ਹ : ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਅਤੇ ਕੁਲਦੀਪ ਸਿੰਘ ਧਾਲੀਵਾਲ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਜ ਪਿੰਡਾਂ ਦੇ ਸਮੂਹਿਕ ਵਿਕਾਸ ਗ੍ਰਾਮ ਸਭਾ ਦੀ ਭੂਮਿਕਾ ਨੂੰ ਲੈ ਕੇ ਇਕ ਸੈਮੀਨਾਰ ਆਯੋਜਿਤ ਕੀਤਾ ਗਿਆ, ਜਿਸ ਵਿੱਚ ਜਲੰਧਰ ਡਵੀਜ਼ਨ ਅਧੀਨ ਪੈਂਦੇ 7 ਜਿਲਿਆਂ ਦੇ ਕਰੀਬ 1500 ਸਰਪੰਚ ਸ਼ਾਮਲ ਹੋਏ। ਇਸ ਸੈਮੀਨਾਰ ਦੀ ਪ੍ਰਧਾਨਗੀ ਧਾਲੀਵਾਲ ਨੇ ਸ਼ਮਾ ਰੋਸ਼ਨ ਕਰ ਕੇ ਕੀਤੀ ਅਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਿੰਡਾਂ ਦਾ ਵਿਕਾਸ ਤਾਂ ਹੀ ਸੰਭਵ ਹੋ ਸਕਦਾ ਹੈ। ਜੇ ਗ੍ਰਾਮ ਸਭਾਵਾਂ ਮਜ਼ਬੂਤ ਹੋਣ। ਉਨਾਂ ਸੈਮੀਨਾਰ ਵਿਚ ਹਾਜ਼ਰ ਸਰਪੰਚਾਂ ਨੂੰ ਕਿਹਾ ਕਿ ਉਹ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਪਿੰਡਾ ਦਾ ਵਿਕਾਸ ਕਰਨ ਤਾਂ ਜੋ ਪੰਜਾਬ ਨੂੰ ਫਿਰ ਹਰਿਆਵਲ ਭਰਪੂਰ ਬਣਾਇਆ ਜਾ ਸਕੇ। ਧਾਲੀਵਾਲ ਨੇ ਕਿਹਾ ਕਿ 15 ਜੂਨ ਤੋਂ 26 ਜੂਨ ਤੱਕ ਪੂਰੇ ਪੰਜਾਬ ਵਿੱਚ ਇਜਲਾਸ ਕੀਤੇ ਜਾਣਗੇ ਅਤੇ ਇਸ ਸਬੰਧ ਵਿੱਚ ਅੱਜ ਸਰਪੰਚਾਂ ਨੂੰ ਜਾਗਰੂਕ ਕਰਨ ਲਈ ਇਹ ਸੈਮੀਨਾਰ ਕੀਤਾ ਗਿਆ ਹੈ। ਗ੍ਰਾਮ ਸਭਾਵਾਂ ਨੂੰ ਮੁੜ ਕਰਾਂਗੇ ਸੁਰਜੀਤ : ਧਾਲੀਵਾਲਉਨ੍ਹਾਂ ਦੱਸਿਆ ਕਿ 13 ਜੂਨ ਨੂੰ ਦੁਸਰਾ ਸੈਮੀਨਾਰ ਲੁਧਿਆਣਾ ਅਤੇ 14 ਜੂਨ ਨੂੰ ਤੀਜਾ ਸੈਮੀਨਾਰ ਬਠਿੰਡਾ ਵਿਖੇ ਆਯੋਜਿਤ ਕੀਤਾ ਜਾਵੇਗਾ। ਧਾਲੀਵਾਲ ਨੇ ਕਿਹਾ ਕਿ ਪਿੰਡਾਂ ਦਾ ਸਮੂਹਿਕ ਵਿਕਾਸ ਅਸੀਂ ਤਾਂ ਹੀ ਕਰ ਸਕਦੇ ਹਾਂ ਜੇਕਰ ਸਾਡੀਆਂ ਗ੍ਰਾਮ ਸਭਾਵਾਂ ਮਜ਼ਬੂਤ ਹੋਣ। ਉਨਾਂ ਕਿਹਾ ਕਿ ਮੈਂ ਖੁਦ ਵੀ ਸਰਪੰਚ ਰਿਹਾ ਹਾਂ ਅਤੇ ਜ਼ਮੀਨੀ ਹਕੀਕਤ ਤੋਂ ਭਲੀਭਾਂਤ ਜਾਣੂ ਹਾਂ। ਉਨ੍ਹਾਂ ਨੇ ਕਿਹਾ ਕਿ 65 ਫ਼ੀਸਦੀ ਲੋਕ ਪਿੰਡਾਂ ਵਿੱਚ ਰਹਿੰਦੇ ਹਨ ਅਤੇ ਸਾਡੀ ਸਰਕਾਰ ਦਾ ਮੁੱਖ ਮੰਤਵ ਪਿੰਡਾਂ ਦਾ ਵਿਕਾਸ ਕਰਨਾ ਹੈ। ਉਨ੍ਹਾਂ ਕਿਹਾ ਕਿ ਅਸੀਂ ਗ੍ਰਾਮ ਸਭਾਵਾਂ ਨੂੰ ਮੁੜ ਸੁਰਜੀਤ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਵਿੱਚ ਗ੍ਰਾਮ ਸਭਾਵਾਂ ਦਾ ਅਹਿਮ ਰੋਲ ਹੁੰਦੀਆਂ ਹਨ ਅਤੇ ਉਹ ਹੀ ਤੈਅ ਕਰਦੀਆਂ ਹਨ ਕਿ ਪਿੰਡਾਂ ਵਿੱਚ ਕਿਹੜੇ ਵਿਕਾਸ ਦੇ ਕੰਮ ਪਹਿਲ ਦੇ ਆਧਾਰ ਉਤੇ ਕੀਤੇ ਜਾਣੇ ਹਨ। ਉਨ੍ਹਾਂ ਦੱਸਿਆ ਕਿ ਗ੍ਰਾਮ ਸਭਾਵਾਂ ਦਾ ਮੁੱਖ ਕੰਮ ਬਜਟ ਤਿਆਰ ਕਰਨਾ, ਯੋਜਨਾ ਪਾਸ ਕਰਨਾ, ਯੋਜਨਾਵਾਂ ਨੂੰ ਲਾਗੂ ਕਰਨਾ ਤੋਂ ਇਲਾਵਾ ਗਰੀਬੀ ਮੁਕਤ ਪਿੰਡ, ਪਾਣੀ ਭਰਪੂਰ ਪਿੰਡ, ਸਿਹਤਮੰਦ ਪਿੰਡ, ਮਹਿਲਾਵਾਂ ਦੀ ਸ਼ਮੂਲੀਅਤ ਵਾਲਾ ਵਿਕਾਸ ਅਤੇ ਸਵੈ ਨਿਰਭਰ ਪਿੰਡ ਬਣਾਉਣਾ ਹੈ। ਗ੍ਰਾਮ ਸਭਾਵਾਂ ਨੂੰ ਮੁੜ ਕਰਾਂਗੇ ਸੁਰਜੀਤ : ਧਾਲੀਵਾਲਧਾਲੀਵਾਲ ਨੇ ਜ਼ੋਰ ਦਿੰਦਿਆਂ ਕਿਹਾ ਕਿ ਪਿੰਡਾਂ ਦਾ ਵਿਕਾਸ ਕੇਵਲ ਗਲੀਆਂ ਨਾਲੀਆਂ ਬਣਾਉਣ ਦੇ ਨਾਲ ਨਹੀਂ ਸਗੋਂ ਮਨੁੱਖੀ ਵਿਕਾਸ ਤੇ ਕੇਂਦਰਿਤ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਘਰੇਲੂ ਡੇਅਰੀ ਫਾਰਮਿੰਗ ਨੂੰ ਵੀ ਵਧਾਵਾ ਦੇ ਰਹੇ ਹਾਂ ਤਾਂ ਜੋ ਪੇਂਡੂ ਖੇਤਰ ਦੇ ਲੋਕ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰ ਸਕਣ। ਇਸ ਮੌਕੇ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਨਕੋਦਰ ਦੀ ਹਲਕਾ ਵਿਧਾਇਕ ਇੰਦਰਜੀਤ ਕੌਰ ਨੇ ਕਿਹਾ ਕਿ ਸਾਡੀ ਸਰਕਾਰ ਇਨਕਲਾਬ ਲੈ ਕੇ ਆਈ ਹੈ ਅਤੇ ਔਰਤਾਂ ਨੂੰ ਵੱਧ ਚੜ੍ਹ ਕੇ ਗ੍ਰਾਮ ਸਭਾਵਾਂ ਦੀਆਂ ਮੀਟਿੰਗਾਂ ਵਿੱਚ ਭਾਗ ਲੈਣਾ ਚਾਹੀਦਾ ਹੈ। ਗ੍ਰਾਮ ਸਭਾਵਾਂ ਨੂੰ ਮੁੜ ਕਰਾਂਗੇ ਸੁਰਜੀਤ : ਧਾਲੀਵਾਲਉਨ੍ਹਾਂ ਨੇ ਕਿਹਾ ਕਿ ਮੈਂ ਖੁਦ ਵੀ 23 ਸਾਲਾਂ ਤੋਂ ਸਰਪੰਚ ਰਹੀ ਹਾਂ ਅਤੇ ਮੈਂ 2004 ਤੋਂ ਪੰਜਾਬ ਦੀਆਂ ਪੰਚਾਇਤਾਂ ਨੂੰ ਟ੍ਰੇਨਿੰਗ ਦੇਣ ਦੀ ਸ਼ੁਰੂਆਤ ਕੀਤੀ ਸੀ ਤਾਂ ਜੋ ਪੰਚਾਇਤਾਂ ਨੂੰ ਆਪਣੇ ਅਧਿਕਾਰਾਂ ਦਾ ਪੱਤਾ ਲਗ ਸਕੇ। ਉਨ੍ਹਾਂ ਨੇ ਕਿਹਾ ਕਿ ਸਰਪੰਚਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਭਰੂਣ ਹੱਤਿਆ ਖ਼ਿਲਾਫ਼ ਆਵਾਜ਼ ਉਠਾਉਣੀ ਚਾਹੀਦੀ ਹੈ। ਵਿਧਾਇਕਾ ਨੇ ਕਿਹਾ ਕਿ ਗ੍ਰਾਮ ਸਭਾਵਾਂ ਨੂੰ ਮਜ਼ਬੂਤ ਕਰਕੇ ਅਸੀਂ ਮੁਸ਼ਕਿਲਾਂ ਤੋਂ ਬੱਚ ਸਕਦੇ ਹਾਂ। ਇਸ ਮੌਕੇ ਕਈ ਸਰਪੰਚਾਂ ਵੱਲੋਂ ਤੇ ਸ਼ਖ਼ਸੀਅਤਾਂ ਵੱਲੋਂ ਆਪਣੇ ਵਿਚਰ ਸਾਂਝੇ ਕੀਤੇ ਗਏ। ਇਸ ਮੌਕੇ ਮੰਤਰੀ ਸਾਹਿਬ ਵੱਲੋਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਅਖੀਰ ਵਿੱਚ ਨਵਦੀਪ ਕੌਰ ਬੀਡੀਓ ਵਲੋਂ ਮੰਤਰੀ ਦਾ ਧੰਨਵਾਦ ਕੀਤਾ ਗਿਆ। ਇਹ ਵੀ ਪੜ੍ਹੋ : ਕੌਂਸਲਰ ਦੇ ਬੇਟੇ ਨੇ ਚਲਾਈਆਂ ਗੋਲ਼ੀਆਂ, ਇਕ ਦੀ ਮੌਤ


Top News view more...

Latest News view more...

PTC NETWORK