ਭਿੰਡਰਾਂਵਾਲਿਆਂ ਦਾ ਅੱਤਵਾਦੀ ਵਜੋਂ ਜ਼ਿਕਰ ਸਿਲੇਬਸ ਦਾ ਹਿੱਸਾ ਕਿਵੇਂ ਬਣਿਆ ਇਸ ਦੀ ਜਾਂਚ ਸ਼ੁਰੂ: ਪੰਜਾਬੀ ਯੂਨੀਵਰਸਿਟੀ
ਪਟਿਆਲਾ, 14 ਜੁਲਾਈ: ਬੀਤੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਯੂਨੀਵਰਸਿਟੀ ਨੂੰ ਲਿਖੇ ਪੱਤਰ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਨੇ ਐਮਏ ਰਾਜਨੀਤੀ ਵਿਗਿਆਨ ਦੀ ਕਿਤਾਬ ਵਿੱਚੋਂ ਕੁਝ 'ਇਤਰਾਜ਼ਯੋਗ' ਸਮੱਗਰੀ ਹਟਾਉਣ ਦਾ ਫੈਸਲਾ ਕੀਤਾ। ਸ਼੍ਰੋਮਣੀ ਕਮੇਟੀ ਨੇ ਇਸ ਕਿਤਾਬ 'ਤੇ ਸਖ਼ਤ ਇਤਰਾਜ਼ ਕੀਤਾ ਸੀ ਜਿਸ ਵਿਚ ਸਿੱਖ ਆਗੂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਅੱਤਵਾਦੀ ਦੱਸਿਆ ਗਿਆ ਸੀ। ਸਿਲੇਬਸ ਆਧਾਰਿਤ ਕਿਤਾਬ ਯੂਨੀਵਰਸਿਟੀ ਦੇ ਡਿਸਟੈਂਸ ਐਜੂਕੇਸ਼ਨ ਵਿਭਾਗ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ। ਇਹ ਵੀ ਪੜ੍ਹੋ: ਸੰਗਤ ਸਿੰਘ ਗਿਲਜੀਆਂ ਦੇ ਭਤੀਜੇ ਦਲਜੀਤ ਗਿਲਜੀਆਂ ਨੂੰ ਮੋਹਾਲੀ ਕੋਰਟ ਨੇ 3 ਦਿਨ ਦੇ ਰਿਮਾਂਡ 'ਤੇ ਭੇਜਿਆ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਡਿਸਟੈਂਸ ਐਜੂਕੇਸ਼ਨ ਵਿਭਾਗ ਦੇ ਮੁਖੀ ਸਤਨਾਮ ਸਿੰਘ ਸੰਧੂ ਨੇ ਕਿਹਾ, “ਮੈਨੂੰ ਇਤਰਾਜ਼ਯੋਗ ਸਮੱਗਰੀ ਬਾਰੇ ਪਤਾ ਲੱਗਾ। ਅਸੀਂ ਇਸ ਨੂੰ ਹਟਾ ਦੇਵਾਂਗੇ ਅਤੇ ਇਸ ਗੱਲ ਦੀ ਜਾਂਚ ਸ਼ੁਰੂ ਕਰਾਂਗੇ ਕਿ ਇਹ ਸਿਲੇਬਸ ਦਾ ਹਿੱਸਾ ਕਿਵੇਂ ਬਣਿਆ।” ਇਹ ਫੈਸਲਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਵਾਈਸ-ਚਾਂਸਲਰ ਅਤੇ ਸਬੰਧਤ ਵਿਭਾਗ ਨੂੰ ਪੱਤਰ ਲਿਖ ਕੇ “ਇਤਰਾਜ਼ਯੋਗ ਸਮੱਗਰੀ” ਦਾ ਤੁਰੰਤ ਨੋਟਿਸ ਲੈਣ ਅਤੇ ਇਸ ਬਾਰੇ ਸਪੱਸ਼ਟੀਕਰਨ ਜਾਰੀ ਕਰਨ ਦੀ ਅਪੀਲ ਕਰਨ ਤੋਂ ਬਾਅਦ ਲਿਆ ਗਿਆ ਹੈ। ਪੱਤਰ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਨੇ ਕਿਤਾਬ ਦੀ ‘ਅਪਮਾਨਜਨਕ’ ਸਮੱਗਰੀ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ। ਕਮੇਟੀ ਪ੍ਰਧਾਨ ਨੇ ਨੇ ਕਿਹਾ, “ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਐਮਏ ਰਾਜਨੀਤੀ ਸ਼ਾਸਤਰ ਦੇ ਸਿਲੇਬਸ ਵਿੱਚ ਅੱਤਵਾਦੀ ਦੱਸਿਆ ਗਿਆ ਹੈ। ਇਹ ਅਸਵੀਕਾਰਨਯੋਗ ਭਾਸ਼ਾ ਐਮ.ਏ ਰਾਜਨੀਤੀ ਸ਼ਾਸਤਰ ਦੀ ਪੰਜਾਬੀ ਮਾਧਿਅਮ ਦੀ ਕਿਤਾਬ (ਚੌਥੇ-ਸਮੈਸਟਰ ਦੇ ਸਿਲੇਬਸ) ਵਿੱਚ ਮਿਲਦੀ ਹੈ। ਪੰਜਾਬੀ ਯੂਨੀਵਰਸਿਟੀ ਦੀ ਕਿਤਾਬ ਦੇ ਪੰਨਾ 26 ਤੋਂ ਲੈ ਕੇ ‘ਪੰਜਾਬ ਵਿੱਚ ਸਿੱਖ ਖਾੜਕੂ ਲਹਿਰ ਦਾ ਵਿਸ਼ਲੇਸ਼ਣ' ਦੇ ਅਧਿਆਏ ਨਾਲ ਸ਼ੁਰੂ ਹੋਣ ਵਾਲੇ ਪਾਠਕ੍ਰਮ ਵਿੱਚ ਭਿੰਡਰਾਂਵਾਲਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਪਾਠਕ੍ਰਮ ਵਿੱਚ ਸਿੱਖ ਸੰਘਰਸ਼ ਬਾਰੇ ਹੋਰ ਵੀ ਕਈ ਵਿਵਾਦਤ ਜਾਣਕਾਰੀ ਸ਼ਾਮਲ ਹੈ।" ਐਡਵੋਕੇਟ ਧਾਮੀ ਨੇ ਅੱਗੇ ਲਿਖਿਆ, "ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਾਰਵਾਈ ਕਰਨ ਦੇ ਹੁਕਮ ਦਿੱਤੇ ਜਾਣ। ਅਸੀਂ ਪੰਜਾਬੀ ਯੂਨੀਵਰਸਿਟੀ ਦੇ ਵੀਸੀ ਅਤੇ ਸਬੰਧਤ ਵਿਭਾਗ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਅਪਮਾਨਜਨਕ ਸਮੱਗਰੀ ਲਈ ਸੋਧ ਕਰਨ ਲਈ ਕਿਹੰਦੇ ਹਾਂ।" ਇਹ ਵੀ ਪੜ੍ਹੋ: ਏਜੀ ਦਫ਼ਤਰ 'ਚ ਲਾਅ ਅਫ਼ਸਰਾਂ ਦੇ ਰਾਖਵੇਂਕਰਨ ਦੇ ਮਾਮਲੇ 'ਚ ਪੰਜਾਬ ਸਰਕਾਰ ਬੈਕਫੁੱਟ 'ਤੇ ਆਈ ਧਾਮੀ ਨੇ ਅੱਗੇ ਕਿਹਾ ਕਿ ਇਹ ਯੂਨੀਵਰਸਿਟੀ ਦੀ ਪੰਜਾਬ ਵਿਰੋਧੀ ਅਤੇ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਹੈ ਜੋ ਸੂਬੇ ਦੇ ਸ਼ਾਂਤਮਈ ਮਾਹੌਲ ਨੂੰ ਖ਼ਤਰੇ ਵਿਚ ਪਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕੌਮੀ ਸ਼ਹੀਦ ਸਨ, ਜਿਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼ਹੀਦ ਐਲਾਨਿਆ ਗਿਆ ਸੀ। ਉਹ ਸਿੱਖਾਂ ਅਤੇ ਪੰਜਾਬ ਦੇ ਹੱਕਾਂ ਲਈ ਲੜੇ ਅਤੇ ਸਾਕਾ ਨੀਲਾ ਤਾਰਾ ਦੌਰਾਨ ਫੌਜ ਨਾਲ ਝੜਪ ਵਿੱਚ ਸ਼ਹੀਦ ਹੋ ਗਏ। ਜੇਕਰ ਯੂਨੀਵਰਸਿਟੀ ਨੇ ਸਮੱਗਰੀ ਨੂੰ ਨਹੀਂ ਬਦਲਿਆ ਅਤੇ ਮੁਆਫ਼ੀ ਨਹੀਂ ਮੰਗੀ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। -PTC News