ਹੁਣ ਕੋਕਾ-ਕੋਲਾ ਖ਼ਰੀਦਾਂਗਾ ਤਾਂ ਜੋ ਕੋਕੀਨ ਮਿਲਾ ਸਕਾਂ : ਐਲਨ ਮਸਕ
ਟੇਸਲਾ ਦੇ ਸੀਈਓ ਐਲਨ ਮਸਕ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਨੂੰ ਖ਼ਰੀਦਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਜਲਦ ਹੀ ਕੋਕਾ-ਕੋਲਾ ਨੂੰ ਖ਼ਰੀਦਣ ਦੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਕੋਕਾ-ਕੋਲਾ ਵਿੱਚ ਕੋਕੀਨ ਪਾ ਦੇਣਗੇ। ਮਸਕ ਨੇ ਟਵੀਟ ਕੀਤਾ ਕਿ ਮੈਂ ਹੁਣ ਕੋਕਾ-ਕੋਲਾ ਖ਼ਰੀਦ ਰਿਹਾ ਹਾਂ ਤਾਂ ਕਿ ਇਸ ਵਿੱਚ ਕੋਕੀਨ ਨੂੰ ਦੁਬਾਰਾ ਮਿਲਾ ਸਕੇ। ਉਨ੍ਹਾਂ ਦੇ ਇਸ ਟਵੀਟ ਨੂੰ ਹੁਣ ਤੱਕ ਲੱਖਾਂ ਲੋਕ ਲਾਈਕ ਤੇ ਰੀਟਵੀਟ ਕਰ ਚੁੱਕੇ ਹਨ। ਇਸ ਟਵੀਟ ਤੋਂ ਥੋੜ੍ਹੀ ਦੇਰ ਬਾਅਦ ਮਸਕ ਨੇ ਇਕ ਹੋਰ ਟਵੀਟ ਕੀਤਾ। ਉਨ੍ਹਾਂ ਨੇ ਕਿਹਾ ਕਿ ਟਵਿੱਟਰ ਨੂੰ ਹੋਰ ਸ਼ਾਨਦਾਰ ਜਗ੍ਹਾ ਬਣਾਉਣਾ ਹੈ। ਇਸ ਤੋਂ ਤੁਰੰਤ ਬਾਅਦ ਮਸਕ ਨੇ ਆਪਣੇ ਪਿਛਲੇ ਟਵੀਟ ਦਾ ਇੱਕ ਸਕ੍ਰੀਨਸ਼ਾਟ ਵੀ ਪੋਸਟ ਕੀਤਾ ਜਿਸ ਵਿੱਚ ਉਸਨੇ ਕਿਹਾ ਮੈਂ ਮੈਕਡੋਨਲਡ ਖ਼ਰੀਦਣ ਜਾ ਰਿਹਾ ਹਾਂ ਅਤੇ ਸਾਰੀਆਂ ਆਈਸਕ੍ਰੀਮ ਮਸ਼ੀਨਾਂ ਨੂੰ ਠੀਕ ਕਰਨ ਸਕਾਂ। ਐਲਨ ਮਸਕ ਨੇ ਮਾਈਕ੍ਰੋ-ਬਲੌਗਿੰਗ ਸਾਈਟ ਟਵਿੱਟਰ ਨੂੰ ਖਰੀਦਣ ਲਈ 44 ਅਰਬ ਡਾਲਰ ਯਾਨੀ 3,368 ਅਰਬ ਰੁਪਏ ਦਾ ਸੌਦਾ ਕੀਤਾ ਹੈ। ਟਵਿੱਟਰ ਦੇ ਹਰ ਸ਼ੇਅਰ ਲਈ $54.20 (4,148 ਰੁਪਏ) ਦਾ ਭੁਗਤਾਨ ਕੀਤਾ ਹੈ। ਟਵਿੱਟਰ ਵਿੱਚ ਉਸਦੀ ਪਹਿਲਾਂ ਹੀ 9% ਹਿੱਸੇਦਾਰੀ ਸੀ। ਉਹ ਟਵਿੱਟਰ ਦਾ ਸਭ ਤੋਂ ਵੱਡਾ ਸ਼ੇਅਰਧਾਰਕ ਸੀ। ਇਸ ਸੌਦੇ ਤੋਂ ਬਾਅਦ ਕੰਪਨੀ 'ਚ ਉਸ ਦੀ 100 ਫ਼ੀਸਦੀ ਹਿੱਸੇਦਾਰੀ ਹੈ ਤੇ ਟਵਿੱਟਰ ਉਸ ਦੀ ਪ੍ਰਾਈਵੇਟ ਕੰਪਨੀ ਬਣ ਗਈ ਹੈ। ਐਲਨ ਮਸਕ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਵਿੱਚੋਂ ਇਕ ਹੈ। ਉਹ ਟੇਸਲਾ ਕੰਪਨੀ ਦੇ ਸੀ.ਈ.ਓ. ਹਾਲ ਹੀ 'ਚ ਉਹ ਟਵਿੱਟਰ ਦੇ ਮਾਲਕ ਬਣੇ ਹਨ। ਐਲੋਨ ਮਸਕ ਸਪੇਸ ਐਕਸ ਦੇ ਸੰਸਥਾਪਕ ਵੀ ਹਨ। ਟਾਈਮ ਮੈਗਜ਼ੀਨ ਨੇ ਉਸਨੂੰ 2021 ਵਿੱਚ ਪਰਸਨ ਆਫ ਦਿ ਈਅਰ ਦਾ ਨਾਮ ਦਿੱਤਾ। ਉਹ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਹਨ, ਜਿਨ੍ਹਾਂ ਕੋਲ ਲਗਭਗ 20.68 ਲੱਖ ਕਰੋੜ ਰੁਪਏ ਦੀ ਜਾਇਦਾਦ ਹੈ। ਮਸਕ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਕਦੇ ਆਪਣਾ ਘਰ ਵੇਚਣ ਲਈ, ਕਦੇ ਆਪਣੇ ਸੈਟੇਲਾਈਟ ਪ੍ਰੋਜੈਕਟ ਲਈ ਅਤੇ ਕਦੇ ਕਿਸੇ ਹੋਰ ਗ੍ਰਹਿ 'ਤੇ ਜਾਣ ਦੀ ਗੱਲ ਲਈ। ਇਹ ਵੀ ਪੜ੍ਹੋ : ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 3,303 ਨਵੇਂ ਕੇਸ ਆਏ, 39 ਮੌਤਾਂ ਹੋਈਆਂ