Wikileaks Founder ਜੂਲੀਅਨ ਅਸਾਂਜੇ ਨੂੰ ਬ੍ਰਿਟੇਨ ਪੁਲਿਸ ਨੇ ਕੀਤਾ ਗ੍ਰਿਫਤਾਰ
Wikileaks Founder ਜੂਲੀਅਨ ਅਸਾਂਜੇ ਨੂੰ ਬ੍ਰਿਟੇਨ ਪੁਲਿਸ ਨੇ ਕੀਤਾ ਗ੍ਰਿਫਤਾਰ,ਲੰਡਨ: ਬ੍ਰਿਟਿਸ਼ ਪੁਲਿਸ ਨੇ ਅੱਜ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਨੂੰ ਗ੍ਰਿਫਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਜੂਲੀਅਨ ਅਸਾਂਜੇ ਇਕਵਾਡੋਰ ਦੇ ਸਫਾਰਤਖਾਨੇ 'ਚ ਪਨਾਹ ਲਈ ਹੋਈ ਸੀ ਅਤੇ ਉਹ ਪਿਛਲੇ 7 ਸਾਲਾਂ ਤੋਂ ਉਥੇ ਸੀ।
[caption id="attachment_281638" align="aligncenter" width="300"] Wikileaks Founder ਜੂਲੀਅਨ ਅਸਾਂਜੇ ਨੂੰ ਬ੍ਰਿਟੇਨ ਪੁਲਿਸ ਨੇ ਕੀਤਾ ਗ੍ਰਿਫਤਾਰ[/caption]
ਵੀਰਵਾਰ ਨੂੰ ਇਕਵਾਡੋਰ ਨੇ ਅਸਾਂਜੇ ਨੂੰ ਸਫਾਰਤਖਾਨੇ ਤੋਂ ਬਾਹਰ ਕੱਢ ਦਿੱਤਾ ਸੀ, ਜਿਸ ਮਗਰੋਂ ਬ੍ਰਿਟਿਸ਼ ਪੁਲਿਸ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ।ਪੁਲਿਸ ਨੇ ਇੱਕ ਬਿਆਨ 'ਚ ਕਿਹਾ ਕਿ ਅਸਾਂਜੇ ਨੂੰ ਸਾਲ 2012 'ਚ ਵੈਸਟਮਿੰਸਟਰ ਮੈਜਿਸਟ੍ਰੇਟ ਕੋਰਟ ਵਲੋਂ ਜਾਰੀ ਵਾਰੰਟ 'ਤੇ ਅਦਾਲਤ 'ਚ ਸਰੰਡਰ ਕਰਨ 'ਚ ਅਸਫਲ ਰਹਿਣ ਲਈ ਅਧਿਕਾਰੀਆਂ ਨੇ ਸਫਾਰਤਖਾਨੇ ਤੋਂ ਗ੍ਰਿਫਤਾਰ ਕੀਤਾ।
ਹੋਰ ਪੜ੍ਹੋ:ਜੈਪੁਰ ‘ਚ ਪੱਤਰਕਾਰਾਂ ਨਾਲ ਉਲਝੇ ਨਵਜੋਤ ਸਿੱਧੂ
ਸੰਯੁਕਤ ਰਾਜ ਅਮਰੀਕਾ ਦੇ ਨਿਆ ਵਿਭਾਗ ਨੇ ਅਸਾਂਜੇ ਦੇ ਖਿਲਾਫ ਅਪਰਾਧਕ ਦਸਤਾਵੇਜ਼ਾਂ ਦੇ ਪ੍ਰਕਾਸ਼ਨ ਤੋਂ ਸਬੰਧਿਤ ਅਪਰਾਧਕ ਦੋਸ਼ ਦਾਇਰ ਕੀਤਾ ਹੈ।
[caption id="attachment_281639" align="aligncenter" width="300"]
Wikileaks Founder ਜੂਲੀਅਨ ਅਸਾਂਜੇ ਨੂੰ ਬ੍ਰਿਟੇਨ ਪੁਲਿਸ ਨੇ ਕੀਤਾ ਗ੍ਰਿਫਤਾਰ[/caption]
ਜਦੋਂ ਕਿ ਬਚਾਅ ਪੱਖ ਨੇ ਦਲੀਲ ਦਿੱਤੀ ਸੀ ਕਿ ਇਹ ਖੁਫੀਆ ਦਸਤਾਵੇਜ਼ ਗਲਤੀ ਨਾਲ ਨਵੰਬਰ 'ਚ ਜਨਤਕ ਹੋ ਗਏ ਸਨ। ਲੰਡਨ ਦੀ ਮੈਟਰੋਪੋਲਈਟਨ ਪੁਲਿਸ ਨੇ ਕਿਹਾ ਕਿ ਫਿਲਹਾਲ ਅਸਾਂਜੇ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਵੈਸਟਮਿੰਸਟਰ ਮੈਜਿਸਟ੍ਰੇਟ ਕੋਰਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।
-PTC News