Sat, Apr 5, 2025
Whatsapp

ਪਤੀ ਨਾਲ ਹੋਇਆ ਝਗੜਾ , ਗੁੱਸੇ 'ਚ ਆਈ ਪਤਨੀ ਨੇ ਚੁੱਕਿਆ ਇਹ ਖੌਫ਼ਨਾਕ ਕਦਮ

Reported by:  PTC News Desk  Edited by:  Shanker Badra -- November 07th 2021 12:16 PM
ਪਤੀ ਨਾਲ ਹੋਇਆ ਝਗੜਾ , ਗੁੱਸੇ 'ਚ ਆਈ ਪਤਨੀ ਨੇ ਚੁੱਕਿਆ ਇਹ ਖੌਫ਼ਨਾਕ ਕਦਮ

ਪਤੀ ਨਾਲ ਹੋਇਆ ਝਗੜਾ , ਗੁੱਸੇ 'ਚ ਆਈ ਪਤਨੀ ਨੇ ਚੁੱਕਿਆ ਇਹ ਖੌਫ਼ਨਾਕ ਕਦਮ

ਲੁਧਿਆਣਾ : ਖਾਣਾ ਬਣਾਉਣ ਸਮੇਂ ਮਾਮੂਲੀ ਗੱਲ ਨੂੰ ਲੈ ਕੇ ਪਤੀ ਨਾਲ ਹੋਈ ਤਕਰਾਰ ਤੋਂ ਬਾਅਦ ਗੁੱਸੇ 'ਚ ਆਈ ਪਤਨੀ ਵੱਲੋਂ ਕਮਰੇ 'ਚ ਫਾਹਾ ਲੈ ਕੇ ਜਾਨ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਫੋਕਲ ਪੁਆਇੰਟ ਅਧੀਨ ਪੈਂਦੀ ਚੌਕੀ ਢੰਡਾਰੀ ਕਲਾਂ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ। ਮ੍ਰਿਤਕ ਔਰਤ ਦੀ ਪਛਾਣ ਅਨੀਤਾ ਦੇਵੀ (23) ਵਾਸੀ ਜਗਦੀਸ਼ ਕਲੋਨੀ ਢੰਡਾਰੀ ਵਜੋਂ ਹੋਈ ਹੈ। [caption id="attachment_546761" align="aligncenter" width="300"] ਪਤੀ ਨਾਲ ਹੋਇਆ ਝਗੜਾ , ਗੁੱਸੇ 'ਚ ਆਈ ਪਤਨੀ ਨੇ ਚੁੱਕਿਆ ਇਹ ਖੌਫ਼ਨਾਕ ਕਦਮ[/caption] ਪੁਲਿਸ ਨੇ ਔਰਤ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਹੈ। ਚੌਕੀ ਇੰਚਾਰਜ ਏ.ਐਸ.ਆਈ ਧਰਮਪਾਲ ਚੌਧਰੀ ਨੇ ਦੱਸਿਆ ਕਿ ਅਨੀਤਾ ਆਪਣੇ ਪਤੀ ਰਵੀ ਰੰਜਨ ਨਾਲ ਜਗਦੀਸ਼ ਕਾਲੋਨੀ 'ਚ ਰਹਿੰਦੀ ਸੀ। ਉਨ੍ਹਾਂ ਦੀ ਇੱਕ ਬੇਟੀ ਹੈ, ਜੋ ਪਿੰਡ ਵਿੱਚ ਦਾਦਾ-ਦਾਦੀ ਕੋਲ ਰਹਿੰਦੀ ਹੈ। ਰਵੀ ਰੰਜਨ ਅਤੇ ਅਨੀਤਾ ਦੋਵੇਂ ਫੈਕਟਰੀ ਵਿੱਚ ਕੰਮ ਕਰਦੇ ਹਨ। [caption id="attachment_546760" align="aligncenter" width="295"] ਪਤੀ ਨਾਲ ਹੋਇਆ ਝਗੜਾ , ਗੁੱਸੇ 'ਚ ਆਈ ਪਤਨੀ ਨੇ ਚੁੱਕਿਆ ਇਹ ਖੌਫ਼ਨਾਕ ਕਦਮ[/caption] ਸ਼ਨੀਵਾਰ ਸਵੇਰੇ ਖਾਣਾ ਬਣਾਉਂਦੇ ਸਮੇਂ ਮਾਮੂਲੀ ਗੱਲ ਨੂੰ ਲੈ ਕੇ ਪਤੀ-ਪਤਨੀ ਵਿਚਾਲੇ ਝਗੜਾ ਹੋ ਗਿਆ। ਦੋਵਾਂ ਵਿਚਾਲੇ ਬਹਿਸ ਹੋ ਗਈ, ਜਿਸ ਤੋਂ ਬਾਅਦ ਰਵੀ ਬਾਹਰ ਜਾ ਕੇ ਬੈਠ ਗਿਆ। ਪਿੱਛੇ ਪਤਨੀ ਨੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ। ਇਸ ਦੌਰਾਨ ਰਵੀ ਨੇ ਸੋਚਿਆ ਕਿ ਗੁੱਸੇ ਕਾਰਨ ਉਹ ਕਮਰੇ 'ਚ ਚਲੀ ਗਈ ਹੈ, ਜਦੋਂ ਕਾਫੀ ਦੇਰ ਤੱਕ ਬਾਹਰ ਨਾ ਆਈ ਤਾਂ ਉਸ ਨੇ ਦਰਵਾਜ਼ਾ ਖੜਕਾਇਆ ਪਰ ਅੰਦਰੋਂ ਕਿਸੇ ਨੇ ਨਾ ਖੋਲ੍ਹਿਆ। [caption id="attachment_546759" align="aligncenter" width="275"] ਪਤੀ ਨਾਲ ਹੋਇਆ ਝਗੜਾ , ਗੁੱਸੇ 'ਚ ਆਈ ਪਤਨੀ ਨੇ ਚੁੱਕਿਆ ਇਹ ਖੌਫ਼ਨਾਕ ਕਦਮ[/caption] ਅਨੀਤਾ ਨੇ ਅੰਦਰੋਂ ਦਰਵਾਜ਼ੇ ਦੀ ਕੁੰਡੀ ਲਗਾਈ ਹੋਈ ਸੀ। ਇਸ ਤੋਂ ਬਾਅਦ ਰਵੀ ਨੇ ਬਾਕੀ ਲੋਕਾਂ ਨੂੰ ਬੁਲਾਇਆ, ਜਿਨ੍ਹਾਂ ਨੇ ਇਕੱਠੇ ਹੋ ਕੇ ਦਰਵਾਜ਼ਾ ਤੋੜ ਕੇ ਅੰਦਰ ਦੇਖਿਆ ਤਾਂ ਅਨੀਤਾ ਨੇ ਫ਼ਾਹਾ ਲਿਆ ਹੋਇਆ ਸੀ। ਉਹ ਤੁਰੰਤ ਉਸ ਨੂੰ ਹਸਪਤਾਲ ਲਿਜਾਣ ਲਈ ਹੇਠਾਂ ਲੈ ਕੇ ਆਏ ਪਰ ਉਸ ਦੀ ਮੌਤ ਹੋ ਚੁੱਕੀ ਸੀ। ਪੁਲਿਸ ਅਨੁਸਾਰ ਇਸ ਮਾਮਲੇ 'ਚ ਮ੍ਰਿਤਕ ਦੀ ਮਾਂ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕੀਤੀ ਗਈ ਹੈ। -PTCNews


Top News view more...

Latest News view more...

PTC NETWORK