ਹਾਨੀਮੂਨ 'ਤੇ ਪਤਨੀ ਨੂੰ ਪਤਾ ਲੱਗੀ ਪਤੀ ਦੀ ਸੱਚਾਈ, ਜਾਣੋ ਕੀ ਹੈ ਪੂਰਾ ਮਾਮਲਾ
ਚੰਡੀਗੜ੍ਹ: ਪਤੀ-ਪਤਨੀ ਦਾ ਰਿਸ਼ਤਾ ਬੜਾ ਕੋਮਲ ਰਿਸ਼ਤਾ ਹੈ। ਜੋ ਹਮੇਸ਼ਾ ਪਿਆਰ ਅਤੇ ਭਰੋਸਾ ਦੀ ਨੀਂਹ ਉੱਤੇ ਖੜ੍ਹਾ ਰਹਿੰਦਾ ਹੈ। ਵਿਆਹ ਦੇ ਬੰਧਨ ਵਿੱਚ ਬੱਝ ਦੇ ਸਮੇਂ ਪਤੀ-ਪਤਨੀ ਇਕ ਦੂਜੇ ਨਾਲ ਜ਼ਿੰਦਗੀ ਭਰ ਸਾਥ ਨਿਭਾਉਣ ਦੀਆਂ ਕਸਮਾਂ ਖਾਧੇ ਹਨ ਪਰ ਜਦੋਂ ਵੀ ਕੋਈ ਜ਼ਿੰਦਗੀ ਵਿੱਚ ਮੌੜ ਆਉਂਦਾ ਹੈ ਤਾਂ ਸਾਰੀਆਂ ਕਸਮਾਂ ਟੁੱਟ ਜਾਂਦੀਆਂ ਹਨ। ਪਤਨੀ ਨੂੰ ਜਦੋਂ ਆਪਣੇ ਪਤੀ ਦੇ ਬਾਹਰੀ ਸੰਬੰਧਾਂ ਬਾਰੇ ਪਤਾ ਲੱਗਦਾ ਹੈ ਤਾਂ ਰਿਸ਼ਤਾ ਇਕੋ ਦਮ ਟੁੱਟ ਉੱਤੇ ਆ ਜਾਂਦਾ ਹੈ।
ਪਤਨੀ ਨੇ ਦੱਸਿਆ ਹੈ ਕਿ ਵਿਆਹ ਨੂੰ ਕਾਫੀ ਮਹੀਨੇ ਬੀਤ ਗਏ ਸਨ ਪਰ ਅਸੀਂ ਹਾਨੀਮੂਨ ਲਈ ਕਿਤੇ ਬਾਹਰ ਨਹੀ ਗਏ ਸਨ। ਪਤਨੀ ਨੇ ਸੋਚਿਆ ਸੀ ਕਿ ਹਮੇਸ਼ਾ ਆਪਣੇ ਕਾਰੋਬਾਰ ਵਿੱਚ ਰੁਝਿਆ ਹੋਣ ਕਾਰਨ ਥਕਿਆ ਰਹਿੰਦਾ ਹੈ ਇਸ ਕਰਕੇ ਇਕ ਛੋਟੀ ਅਜਿਹੀ ਆਉਟਿੰਗ ਹੋ ਜਾਵੇ। ਪਤਨੀ ਨੇ ਦੱਸਿਆ ਹੈ ਕਿ ਮੈਂ ਪਤੀ ਨਾਲ ਬਾਹਰ ਹਾਨੀਮੂਨ ਉੱਤੇ ਜਾਂਦੀ ਹਾਂ।
ਜਦੋਂ ਮਹਿਲਾ ਆਪਣੇ ਪਤੀ ਨਾਲ ਹਾਨੀਮੂਨ ਉੱਤੇ ਜਾਂਦੀ ਹੈ ਉਸ ਵਕਤ ਉਸ ਨੂੰ ਬਹੁਤ ਬੁਰਾ ਲੱਗਦਾ ਹੈ ਕਿ ਜਦੋਂ ਉਸਦਾ ਪਤੀ ਉਸ ਨੂੰ
ਛੂਹਦਾ ਵੀ ਨਹੀਂ।ਮਹਿਲਾ ਨੇ ਦੱਸਿਆ ਹੈ ਕਿ ਮੇਰੇ ਮਨ ਵਿੱਚ ਕਈ ਤਰ੍ਹਾਂ ਦੇ ਬੁਰੇ ਖਿਆਲ ਆਏ। ਮਹਿਲਾ ਨੇ ਕਿਹਾ ਹੈ ਕਿ ਮੈਂ ਪਤੀ ਦਾ ਫੋਨ ਚੈਕ ਕੀਤਾ ਉਸ ਦੌਰਾਨ ਇਕ ਮੇਲ ਮਿਲੀ ਜਿਸ ਵਿੱਚ ਉਸਦੇ ਪਤੀ ਦੀ ਮਾਸ਼ੂਕ ਦੀ ਮੇਲ ਸੀ ਅਤੇ ਉਹ ਪਿਛਲੇ 5 ਸਾਲਾਂ ਤੋਂ ਉਸ ਮਹਿਲਾ ਨਾਲ ਸੰਬੰਧ ਸਨ। ਮਹਿਲਾ ਨੇ ਦੱਸਿਆ ਹੈ ਕਿ ਸਾਰੇ ਮੈਸੇਜ ਵੇਖਦੇ ਹੋਏ ਉਸ ਨੇ ਆਪਣੇ ਪਤੀ ਨਾਲ ਘਰ ਵਾਪਸੀ ਕੀਤੀ ਅਤੇ ਉਸ ਨੇ ਆਪਣੇ ਪਤੀ ਦੇ ਨਾਲ ਸਾਰੀ ਗੱਲ ਕੀਤੀ ਅੰਤ ਵਿੱਚ ਪਤੀ ਨੇ ਆਪਣੇ ਪਤਨੀ ਤੋਂ ਮੁਆਫੀ ਮੰਗੀ।
ਇਹ ਵੀ ਪੜ੍ਹੋ:ਪਤੀ-ਪਤਨੀ ਦੇ ਰਿਸ਼ਤੇ ਨੂੰ ਖ਼ੂਬਸੂਰਤ ਬਣਾਉਣ ਲਈ ਕਰੋ ਇਹ ਕੰਮ
-PTC News