Wed, Nov 13, 2024
Whatsapp

Valentine's Day ਕਿਉਂ ਮਨਾਇਆ ਜਾਂਦਾ ਹੈ? ਇਸ ਦੇ ਇਤਿਹਾਸ ਬਾਰੇ ਜਾਣੋ

Reported by:  PTC News Desk  Edited by:  Jasmeet Singh -- February 14th 2022 04:20 PM
Valentine's Day ਕਿਉਂ ਮਨਾਇਆ ਜਾਂਦਾ ਹੈ? ਇਸ ਦੇ ਇਤਿਹਾਸ ਬਾਰੇ ਜਾਣੋ

Valentine's Day ਕਿਉਂ ਮਨਾਇਆ ਜਾਂਦਾ ਹੈ? ਇਸ ਦੇ ਇਤਿਹਾਸ ਬਾਰੇ ਜਾਣੋ

ਜਸਮੀਤ ਸਿੰਘ: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੈਲੇਨਟਾਈਨ ਡੇਅ (Valentine's Day) 14 ਫਰਵਰੀ ਨੂੰ ਮਨਾਇਆ ਜਾ ਰਿਹਾ ਹੈ। ਇਹ ਸਾਲ ਦਾ ਉਹ ਸਮਾਂ ਹੁੰਦਾ ਹੈ ਜਦੋਂ ਜੋੜੇ ਵੱਖੋ-ਵੱਖਰੇ ਤਰੀਕਿਆਂ ਨਾਲ ਇੱਕ ਦੂਜੇ ਲਈ ਆਪਣੇ ਪਿਆਰ ਦਾ ਪ੍ਰਗਟਾਵਾ ਕਰਦੇ ਹਨ। ਇਸ ਦਿਨ ਪ੍ਰੇਮੀ ਜੋੜੇ ਦੋਸਤੀ, ਪਿਆਰ ਅਤੇ ਪ੍ਰਸ਼ੰਸਾ ਦਾ ਜਸ਼ਨ ਮਨਾਉਂਦੇ ਹਨ। ਪ੍ਰੇਮ ਨੂੰ ਕਿਵੇਂ ਪ੍ਰਗਟ ਕਰਨਾ ਹੈ ਇਸ ਬਾਰੇ ਕੋਈ ਨਿਰਧਾਰਤ ਨਿਯਮ ਨਹੀਂ ਹੈ। ਪਰ ਤੁਹਾਡੇ ਵਿਚੋਂ ਬਹੁਤੇ ਸੋਚਦੇ ਹੋਣਗੇ ਕਿ ਇਹ ਦਿਨ ਭਾਰਤੀ ਸੱਭਿਆਚਾਰ ਦਾ ਹਿੱਸਾ ਤਾਂ ਹੈ ਨਹੀਂ ਫਿਰ ਵੀ ਸਾਡੇ ਸਮਾਜ 'ਤੇ ਇਸ ਦਿਨ ਦਾ ਵੱਡਾ ਪ੍ਰਭਾਵ ਹੈ। ਦੱਸਣਯੋਗ ਹੈ ਕਿ ਇਹ ਦਿਨ ਅਸਲ ਵਿਚ ਰੋਮ 'ਚ ਜੰਮੇ ਇੱਕ ਸੰਤ ਜਿਨ੍ਹਾਂ ਦਾ ਨਾਮ ਵੈਲਨਟਾਇਨ ਸੀ, ਉਨ੍ਹਾਂ ਨਾਲ ਜੁੜਿਆ ਹੋਇਆ ਹੈ ਪਰ ਅਫਸੋਸ ਕਾਰਪੋਰੇਟ ਸੈਕਟਰ (Corporate Sector) ਨੇ ਇਸ ਦਿਨ ਨੂੰ ਇੱਕ ਕੋਮਰਸ਼ੀਅਲ ਦਿਹਾੜਾ (Commercial Day) ਬਣਾ ਕੇ ਰੱਖ ਦਿੱਤਾ ਹੈ। ਆਓ ਇਸ ਦਿਨ ਦੇ ਪਿੱਛੇ ਅਸਲ ਇਤਿਹਾਸ ਬਾਰੇ ਜਾਂਦੇ ਹਾਂ ਇੱਕ ਪ੍ਰਸਿੱਧ ਵਿਸ਼ਵਾਸ ਇਹ ਹੈ ਕਿ ਸੰਤ ਵੈਲੇਨਟਾਈਨ ਤੀਜੀ ਸਦੀ ਈਸਵੀ ਵਿੱਚ ਰੋਮ ਤੋਂ ਇੱਕ ਕੈਥੋਲਿਕ ਪਾਦਰੀ (Catholic Priest) ਸਨ। ਉਨ੍ਹਾਂ ਦਿਨਾਂ ਵਿਚ ਰੋਮ 'ਚ 13 ਤੋਂ 15 ਫਰਵਰੀ ਤੱਕ ਲੂਪਰਕਲੀਆ (Lupercalia) ਦਾ ਤਿਉਹਾਰ ਮਨਾਉਣਦੇ ਸਨ, ਜਿਸ ਲਈ ਲੋਕ ਇੱਕ ਕੁੱਤੇ ਅਤੇ ਇੱਕ ਬੱਕਰੇ ਦੀ ਬਲੀ ਦੇਂਦੇ ਸਨ। ਬਾਅਦ ਵਿੱਚ ਪੰਜਵੀਂ ਸਦੀ ਦੇ ਅੰਤ ਤੱਕ ਇਸ ਵਿਵਾਦਪੂਰਨ ਪ੍ਰਥਾ ਨੂੰ ਬੰਦ ਕਰ ਦਿੱਤਾ ਗਿਆ ਅਤੇ ਵੈਲੇਨਟਾਈਨ ਡੇਅ ਨਾਲ ਬਦਲ ਦਿੱਤਾ ਗਿਆ, ਜੋ ਪਿਆਰ ਅਤੇ ਸਾਥੀ ਨਾਲ ਜਸ਼ਨ ਦਾ ਤਿਓਹਾਰ ਬਣ ਗਿਆ। ਮੰਨਿਆ ਜਾਂਦਾ ਹੈ ਕਿ ਪਾਦਰੀ ਵੈਲਨਟਾਈਨ ਈਸਾਈ ਜੋੜਿਆਂ ਦਾ ਗੁਪਤ ਰੂਪ 'ਚ ਵਿਆਹ ਕਰਵਾਉਣ ਵਿੱਚ ਮਦਦ ਕਰਦੇ ਸਨ। ਦਰਅਸਲ ਉਸ ਸਮੇਂ ਰੋਮਨ ਸਮਰਾਟ ਕਲੌਡੀਅਸ 2 (Claudius II) ਦਾ ਰਾਜ ਸੀ, ਜਿਸ ਵਲੋਂ ਮਰਦਾਂ ਨੂੰ ਵਿਆਹ ਕਰਨ ਦੀ ਇਜਾਜ਼ਤ ਨਹੀਂ ਸੀ। ਉਸਦਾ ਮੰਨਣਾ ਸੀ ਕਿ ਇਕੱਲੇ ਆਦਮੀ ਬਿਹਤਰ ਅਤੇ ਵਧੇਰੇ ਸਮਰਪਿਤ ਸਿਪਾਹੀ ਬਣਦੇ ਸਨ। ਵੈਲੇਨਟਾਈਨ ਇਸ ਵਿਚਾਰ ਦਾ ਵਿਰੋਧ ਕਰਦੇ ਸੀ ਅਤੇ ਮਰਦਾਂ ਨੂੰ ਗੁਪਤ ਤੌਰ 'ਤੇ ਵਿਆਹ ਕਰਨ ਵਿੱਚ ਮਦਦ ਕਰਦੇ ਸੀ। ਇਸਤੋਂ ਇਲਾਵਾ ਵੀ ਵੈਲਨਟਾਇਨ ਸਮਾਜ ਭਲਾਈ ਦੇ ਅਨੇਕਾਂ ਹੀ ਕੰਮ ਕਰਦੇ ਜੋ ਕਿ ਉਸ ਵੇਲੇ ਦੀ ਹੁਕੂਮਤ ਨੂੰ ਨਾ ਗਵਾਰਾ ਸੀ। ਜਦੋਂ ਸਮਰਾਟ ਨੂੰ ਵੈਲਨਟਾਇਨ ਦੀਆਂ ਗੱਲਾਂ ਦਾ ਪਤਾ ਲੱਗਾ ਤਾਂ ਬਾਦਸ਼ਾਹ ਨੇ ਉਸਦਾ ਸਿਰ ਵੱਢਣ ਦਾ ਹੁਕਮ ਦੇ ਦਿੱਤਾ ਅਤੇ 14 ਫਰਵਰੀ 270 ਈ: ਨੂੰ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂ ਇੰਝ ਵੀ ਕਹਿ ਸਕਦੇ ਹੋ ਕਿ ਸ਼ਹੀਦ ਕਰ ਦਿੱਤਾ। ਇਹ ਵੀ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਸਤਾਏ ਗਏ ਈਸਾਈਆਂ ਦੀ ਮਦਦ ਅਤੇ ਸਮਰਥਨ ਕਰਨ ਲਈ ਕੈਦ ਕੀਤਾ ਗਿਆ ਸੀ। ਕੁਝ ਕਹਿੰਦੇ ਹਨ ਕਿ ਜੇਲ੍ਹ ਵਿਚ ਕੈਦ ਦੌਰਾਨ ਮਰਨ ਤੋਂ ਪਹਿਲਾਂ ਵੈਲਨਟਾਈਨ ਨੇ ਜੇਲ੍ਹਰ ਦੀ ਅੰਨ੍ਹੀ ਧੀ ਜਿਸਦਾ ਨਾਂ ਜੂਲੀਆ ਸੀ, ਦੀ ਚਮਤਕਾਰੀ ਰੂਪ ਨਾਲ ਅੱਖਾਂ ਦੀ ਰੋਸ਼ਨੀ ਵਾਪਿਸ ਲਿਆ ਦਿੱਤੀ। 14 ਫਰਵਰੀ ਨੂੰ ਸੇਂਟ ਵੈਲੇਨਟਾਈਨ ਡੇਅ ਵਜੋਂ ਘੋਸ਼ਿਤ ਕਰਨ ਵਿੱਚ 200 ਸਾਲ ਲੱਗ ਗਏ, ਜਦੋਂ ਤੱਕ ਈਸਾਈਆਂ ਦਾ ਰਾਜ ਕਾਇਮ ਨਾ ਹੋ ਪਾਇਆ ਸੀ। ਉਦੋਂ ਤੋਂ ਇਹ ਪਿਆਰ ਅਤੇ ਸਨੇਹ ਨਾਲ ਜੁੜਿਆ ਹੋਇਆ ਇੱਕ ਦਿਨ ਬਣ ਉੱਭਰਿਆ। -PTC News


Top News view more...

Latest News view more...

PTC NETWORK