ਭਾਰਤ 'ਚ ਬਣੀ ਕਫ ਸਿਰਪ ਦੀ WHO ਕਰ ਰਿਹੈ ਜਾਂਚ, ਵਜ੍ਹਾ ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ
ਨਵੀਂ ਦਿੱਲੀ : ਡਬਲਯੂਐਚਓ ਨੇ ਭਾਰਤ ਦੀ ਫਾਰਮਾਸਿਊਟੀਕਲਜ਼ ਕੰਪਨੀ ਨੂੰ ਉਸ ਵੱਲੋਂ ਤਿਆਰ ਕੀਤੀਆਂ ਗਈਆਂ ਚਾਰ ਕਫ ਤੇ ਕੋਲਡ ਸਿਰਪ ਸਬੰਧੀ ਚਿਤਾਵਨੀ ਜਾਰੀ ਕੀਤੀ ਹੈ। ਇਕ ਰਿਪੋਰਟ ਅਨੁਸਾਰ ਪਿਛਲੇ ਸਮੇਂ ਗੈਂਬੀਆ ਵਿਚ 66 ਬੱਚਿਆਂ ਦੀ ਮੌਤ ਹੋਣ ਮਗਰੋਂ ਡਬਲਯੂਐਚਓ ਨੇ ਇਹ ਚਿਤਾਵਨੀ ਜਾਰੀ ਕੀਤੀ ਹੈ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਸੁਚੇਤ ਕੀਤਾ ਹੈ ਕਿ ਦੂਸ਼ਿਤ ਦਵਾਈਆਂ ਪੱਛਮੀ ਅਫਰੀਕੀ ਦੇਸ਼ ਤੋਂ ਬਾਹਰ ਵੰਡੀਆਂ ਜਾ ਸਕਦੀਆਂ ਹਨ। ਜੇਕਰ ਅਜਿਹਾ ਹੁੰਦਾ ਤਾਂ ਇਸ ਦਾ ਵਿਸ਼ਵ ਪੱਧਰ 'ਤੇ ਪ੍ਰਭਾਵ ਪੈ ਸਕਦਾ ਹੈ। ਪ੍ਰਯੋਗਸ਼ਾਲਾ ਵਿਚ ਹੋਈ ਜਾਂਚ ਦੌਰਾਨ ਇਨ੍ਹਾਂ ਸਾਰੇ ਨਮੂਨਿਆਂ ਵਿਚ ਜ਼ਰੂਰਤ ਤੋਂ ਜ਼ਿਆਦਾ ਹੀ ਡਾਇਥਿਲੀਨ ਗਲਾਇਕਾਲ ਤੇ ਅਥਲੀਨ ਗਲਾਇਕਾਲ ਦੀ ਮਾਤਰਾ ਪਾਈ ਗਈ ਹੈ। ਡਬਲਯੂਐਚਓ ਨੇ ਆਪਣੇ ਇਕ ਮੈਡੀਕਲ ਪ੍ਰੋਡਕਟ ਰਿਪੋਰਟ ਵਿਚਇਹ ਗੱਲ ਕਹੀ ਹੈ। WHO ਨੇ ਆਪਣੀ ਚਿਤਾਵਨੀ ਵਿਚ ਕਿਹਾ ਹੈ ਕਿ ਵਿਵਾਦਤ ਉਤਪਾਦ ਹੁਣ ਤੱਕ ਗੈਂਬੀਆ ਵਿਚ ਪਾਏ ਗਏ ਸਨ, ਹਾਲਾਂਕਿ ਦੂਸ਼ਿਤ ਦਵਾਈਆਂ ਨੂੰ ਹੋਰ ਦੇਸ਼ਾਂ ਵਿਚ ਵੀ ਵੰਡਿਆ ਜਾ ਸਕਦਾ ਸੀ। WHO ਦੇ ਨੁਮਾਇੰਦੇ ਨੇ ਕਿਹਾ ਕ ਭਾਰਤੀ ਕੰਪਨੀ ਨਾਲ ਜੁੜੀ ਠੰਢ ਤੇ ਖੰਘ ਦੇ ਚਾਰ ਸਿਰਪ ਗੁਰਦਿਆਂ ਦੀਆਂ ਗੰਭੀਰ ਬਿਮਾਰੀਆਂ ਤੇ ਬੱਚਿਆਂ ਦੀਆਂ 66 ਮੌਤਾਂ ਨਾਲ ਸੰਭਾਵਿਤ ਰੂਪ ਨਾਲ ਜੁੜੇ ਹੋਏ ਹਨ। ਸਿਹਤ ਸੰਸਥਾ ਨੇ ਇਨ੍ਹਾਂ ਦਵਾਈਆਂ ਤੇ ਇਨ੍ਹਾਂ ਦੇ ਨੁਕਸਾਨਾਂ ਨੂੰਲੈ ਕੇ ਇਕ ਚਿਤਾਵਨੀ ਜਾਰੀ ਕੀਤੀ ਹੈ। ਜਿਨ੍ਹਾਂ ਚਾਰ ਸਿਰਪ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਗਈ ਹੈ ਉਨ੍ਹਾਂ ਵਿਚ ਪ੍ਰੋਮੇਥਾਜ਼ਿਨ ਓਰਲ ਸਲਿਊਸ਼ਨ,ਕੋਫੇਕਸਮਾਲਿਨ ਬੇਬੀ ਕਫ ਸਿਰਪ, ਮੈਕਾਫ ਬੇਬੀ ਕਫ ਸਿਰਪ ਤੇ ਮੈਗ੍ਰੀਪ ਐਨ ਕੋਲਡ ਸਿਰਪ ਸ਼ਾਮਲ ਹੈ।
ਜਾਣਕਾਰੀ ਅਨੁਸਾਰ ਇਨ੍ਹਾਂ ਦਵਾਈਆਂ ਨੂੰ ਬਣਾਉਣ ਵਾਲੀ ਕੰਪਨੀ ਨੇ ਡਬਲਯੂਐਚਓ ਨੂੰ ਇਨ੍ਹਾਂ ਦਵਾਈਆਂ ਨਾਲ ਜੁੜੀ ਸੁਰੱਖਿਆ ਤੇ ਗੁਣਵੱਤਾ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਜਦਕਿ ਜਾਂਚ ਵਿਚ ਪਤਾ ਲੱਗਿਆ ਹੈ ਕਿ ਇਨ੍ਹਾਂ ਸਿਰਪ ਵਿਚ ਜ਼ਰੂਰਤ ਤੋਂ ਜ਼ਿਆਦਾ ਮਾਤਰਾ ਵਿਚ ਡਾਇਥਿਲੀਨ ਗਲਾਇਕਾਲ ਤੇ ਅਥਲੀਨ ਗਲਾਇਕਾਲ ਦਾ ਇਸਤੇਮਾਲ ਕੀਤਾ ਗਿਆ ਹੈ। ਇਨ੍ਹਾਂ ਦਵਾਈਆਂ ਵਿਚ ਜਿਨ੍ਹਾਂ ਪਦਾਰਥਾਂ ਦਾ ਇਸਤੇਮਾਲ ਕੀਤਾ ਹੈ ਉਹ ਇਨਸਾਨ ਲਈ ਜ਼ਹਿਰੀਲੇ ਹੁੰਦੇ ਹਨ ਤੇ ਘਾਤਕ ਵੀ ਹੋ ਸਕਦੇ ਹਨ। ਇਨ੍ਹਾਂ ਦਵਾਈਆਂ ਨੂੰ ਖਾਣ ਨਾਲ ਢਿੱਡ ਵਿਚ ਦਰਦ, ਉਲਟੀ, ਦਸਤ, ਪੇਸ਼ਾਬ ਕਰਨ ਵਿਚ ਦਿੱਕਤ, ਸਿਰਦਰਦ ਤੇ ਗੁਰਦਿਆਂ ਵਿਚ ਜ਼ਖ਼ਮ ਆਦਿ ਹੋ ਸਕਦਾ ਹੈ, ਜਿਸ ਨਾਲ ਮੌਤ ਵੀ ਹੋ ਸਕਦੀ ਹੈ। -PTC News ਇਹ ਵੀ ਪੜ੍ਹੋ : ਨਸ਼ੇ 'ਚ ਟੱਲੀ ਨੌਜਵਾਨ ਨੇ ਕੀਤਾ ਹਾਈਵੋਲਟੇਜ ਡਰਾਮਾ, ਪੁਲਿਸ ਅਧਿਕਾਰੀ ਦੀ ਵਰਦੀ ਨੂੰ ਪਾਇਆ ਹੱਥ"The four medicines are cough and cold syrups produced by Maiden Pharmaceuticals Limited, in India. WHO is conducting further investigation with the company and regulatory authorities in India"-@DrTedros https://t.co/PceTWc836t — World Health Organization (WHO) (@WHO) October 5, 2022