ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਹੋਣ ਵਾਲੀ ਦੂਜੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਕੌਣ ਹੈ? ਪੂਰਾ ਵੇਰਵਾ ਜਾਣੋ
ਮੁੱਖ ਮੰਤਰੀ ਭਗਵੰਤ ਮਾਨ ਦਾ ਵਿਆਹ: ਭਲਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੂਜੀ ਵਾਰ ਵਿਆਹ ਕਰਵਾਉਣ ਜਾ ਰਹੇ ਹਨ। ਉਨ੍ਹਾਂ ਦੀ ਹੋਣ ਵਾਲੀ ਦੂਜੀ ਪਤਨੀ ਦਾ ਨਾਂਅ ਡਾ. ਗੁਰਪ੍ਰੀਤ ਕੌਰ ਹੈ ਅਤੇ ਇਹ ਵਿਆਹ ਸਮਾਗਮ ਚੰਡੀਗੜ੍ਹ ਦੇ ਸੈਕਟਰ 8 ਸਥਿਤ ਗੁ. ਪਾਤਸ਼ਾਹੀ ਦਸਵੀਂ ਵਿਖੇ ਹੋਵੇਗਾ। ਇਸ ਸਮਾਗਮ ਵਿੱਚ ਦਿੱਲੀ ਦੇ ਮੁਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਰਨ ਅਰਵਿੰਦ ਕੇਜਰੀਵਾਲ ਅਤੇ ਹੋਰਨਾਂ ਕਈ ਸਿਆਸੀ ਆਗੂਆਂ ਦੇ ਸ਼ਿਰਕਤ ਕਰਨ ਦੇ ਕਿਆਸ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਕੌਣ ਹੈ? ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਹੋਣ ਵਾਲੀ ਪਤਨੀ ਗੁਰਪ੍ਰੀਤ ਕੌਰ ਦੀ ਉਮਰ 32 ਸਾਲ ਹੈ ਅਤੇ ਉਹ 48 ਸਾਲ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ 16 ਸਾਲ ਛੋਟੀ ਹੈ। ਗੁਰਪ੍ਰੀਤ ਕੌਰ ਦਾ ਪਰਿਵਾਰ ਪੰਜਾਬ ਦੇ ਰਾਜਪੁਰਾ ਵਿੱਚ ਰਹਿੰਦਾ ਹੈ ਅਤੇ ਉਹ ਮੂਲ ਰੂਪ ਵਿੱਚ ਹਰਿਆਣਾ ਦੀ ਰਹਿਣ ਵਾਲੀ ਹੈ। ਭਗਵੰਤ ਮਾਨ ਦੀ ਹੋਣ ਵਾਲੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦਾ ਉਪਨਾਮ (ਨਿੱਕ ਨੇਮ) ਗੋਪੀ ਦੱਸਿਆ ਜਾ ਰਿਹਾ ਹੈ। ਡਾਕਟਰ ਗੁਰਪ੍ਰੀਤ ਕੌਰ ਪੇਹੋਵਾ ਸ਼ਹਿਰ ਦੀ ਵਸਨੀਕ ਹੈ। ਡਾਕਟਰ ਗੁਰਪ੍ਰੀਤ ਕੌਰ ਪੇਹੋਵਾ ਸ਼ਹਿਰ ਨੇੜੇ ਇੱਕ ਪਿੰਡ ਦੀ ਵਸਨੀਕ ਹੈ। ਭਾਰਤ 'ਚ ਪਰਿਵਾਰ ਕੋਲ 60 ਕਿਲੇ ਜ਼ਮੀਨ ਹੈ ਅਤੇ ਉਨ੍ਹਾਂ ਦੀਆਂ ਦੋ ਵੱਡੀਆਂ ਭੈਣਾਂ ਵੀ ਹਨ ਅਤੇ ਗੋਪੀ ਉਨ੍ਹਾਂ ਵਿਚੋਂ ਸਭ ਤੋਂ ਛੋਟੀ ਹੈ। ਗੁਰਪ੍ਰੀਤ ਕੌਰ ਐਮਬੀਪੀਐਸ ਹੈ ਅਤੇ ਭਗਵੰਤ ਮਾਨ ਦੇ ਪਰਿਵਾਰ ਨੂੰ ਪਿਛਲੇ ਡੇਢ ਸਾਲ ਤੋਂ ਜਾਣਦੀ ਹੈ। ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਤੋਂ ਲੈ ਕੇ ਕਈ ਹੋਰ ਸਿਆਸੀ ਮੌਕਿਆਂ 'ਤੇ ਉਹ ਆਪਣੇ ਪਰਿਵਾਰ ਸਮੇਤ ਹਾਜ਼ਰ ਰਹੇ ਪਰ ਜ਼ਿਆਦਾਤਰ ਸਮਾਂ ਉਹ ਮੀਡੀਆ ਤੋਂ ਬਚਦੇ ਰਹੇ। ਭਗਵੰਤ ਮਾਨ ਦੀ ਮਾਂ ਅਤੇ ਉਨ੍ਹਾਂ ਦੀ ਭੈਣ ਡਾਕਟਰ ਗੁਰਪ੍ਰੀਤ ਕੌਰ ਨੂੰ ਡੇਢ ਸਾਲ ਤੋਂ ਜਾਣਦੇ ਹਨ ਅਤੇ ਉਨ੍ਹਾਂ ਦੇ ਦਬਾਅ 'ਤੇ ਸੀਐਮ ਭਗਵੰਤ ਮਾਨ ਨੇ ਦੁਬਾਰਾ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਹੈ। ਸਾਲ 2015 'ਚ ਪਹਿਲੀ ਪਤਨੀ ਤੋਂ ਲਿਆ ਸੀ ਤਲਾਕ ਭਗਵੰਤ ਮਾਨ ਤੇ ਉਨ੍ਹਾਂ ਦੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਨੇ ਮੋਹਾਲੀ ਦੀ ਇੱਕ ਅਦਾਲਤ ਵਿੱਚ ਸਾਲ 2015 ਵਿੱਚ ਤਲਾਕ ਲੈ ਲਿਆ ਸੀ। ਹਲਾਂਕਿ ਕੀ ਦੋਹਾਂ ਦੇ ਤਲਾਕ ਲੈਣ ਦੀ ਅਸਲ ਵਜ੍ਹਾ ਸਾਹਮਣੇ ਨਹੀਂ ਆਈ ਹੈ। ਅਮਰੀਕਾ ਸ਼ਿਫਟ ਹੋਇਆ ਪੂਰਾ ਪਰਿਵਾਰ ਇੰਦਰਪ੍ਰੀਤ ਕੌਰ ਨਾਲ ਭਗਵੰਤ ਮਾਨ ਦੇ 2 ਬੱਚੇ ਹਨ, ਜਿਨ੍ਹਾਂ ਚੋਂ ਇੱਕ ਪੁੱਤਰ ਤੇ ਇੱਕ ਧੀ ਹੈ। ਸਾਲ 2015 ਦੇ ਵਿੱਚ ਦੋਹਾਂ ਨੇ ਆਪਸੀ ਸਹਿਮਤੀ ਨਾਲ ਤਲਾਕ ਲੈਣ ਦਾ ਫੈਸਲਾ ਕੀਤਾ ਸੀ। ਤਲਾਕ ਲੈਣ ਮਗਰੋਂ ਇੰਦਰਪ੍ਰੀਤ, ਦੋਹਾਂ ਬੱਚਿਆਂ ਨਾਲ ਅਮਰੀਕਾ ਵਿੱਚ ਸ਼ਿਫਟ ਹੋ ਗਈ। ਭਗਵੰਤ ਮਾਨ ਦੇ ਬੇਟੇ ਦਾ ਨਾਂਅ ਦਿਲਸ਼ਾਨ ਅਤੇ ਬੇਟੀ ਦਾ ਨਾਂਅ ਸੀਰਤ ਹੈ। ਦੋਵਾਂ ਨੇ ਆਪਣੇ ਪਿਤਾ ਦੇ ਸਹੁੰ ਚੁੱਕ ਸਮਾਗਮ 'ਚ ਵੀ ਸ਼ਿਰਕਤ ਕੀਤੀ ਸੀ। -PTC News