ਜਿੱਥੇ ਚੰਨੀ ਨੇ ਪਾਉਣੀ ਸੀ ਵੋਟ, ਉੱਥੇ EVM ਮਸ਼ੀਨ ਹੋਈ ਖਰਾਬ
ਖਰੜ:ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖਰੜ ਦੇ ਬੂਥ ਨੰਬਰ 243 ਵਿੱਚ ਵੋਟ ਪਾਉਣੀ ਸੀ। ਉੱਥੇ ਹੀ ਬੂਥ ਨੰਬਰ 243 ਦੀ ਈਵੀਐਮ ਮਸ਼ੀਨ ਖਰਾਬ ਹੋ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿੱਚ ਕਈ ਥਾਵਾਂ ਉਤੇ ਈਵੀਐਮ ਮਸ਼ੀਨਾਂ ਖਰਾਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਵਿਧਾਨ ਸਭਾ ਹਲਕਾ ਕੋਟਕਪੂਰਾ ਅਧੀਨ ਪੈਂਦੇ ਪਿੰਡ ਕੰਮੇਆਣਾ ਵਿਖੇ ਬੂਥ ਨੰਬਰ 131 ਉੱਤੇ ਵੋਟਿੰਗ ਮਸ਼ੀਨ ਵਿਚ ਖਰਾਬੀ ਦੇ ਚਲਦੇ ਮਸ਼ੀਨ ਬਦਲੀ ਗਈ ਹੈ।ਹਲਕਾ ਭੋਆ ਦੇ ਪਿੰਡ ਭਵਾਨੀ ਵਿੱਚ ਈਵੀਐਮ ਮਸ਼ੀਨ ਖਰਾਬ ਹੋਣ ਤੋਂ ਹੁਣ ਵੋਟਿੰਗ ਸ਼ੁਰੂ ਨਹੀਂ ਹੋਈ ਹੈ ਉੱਥੇ ਹੀ ਲਹਿਰਾਗਾਗਾ 'ਚ ਈਵੀਐਮ 'ਚ ਖਰਾਬੀ ਕਾਰਨ ਪੋਲਿੰਗ ਨਹੀਂ ਸ਼ੁਰੂ ਹੋ ਸਕੀ ਜਿਸ ਕਾਰਨ ਵੋਟਰ ਖੱਜਲ ਖੁਆਰ ਹੋ ਰਹੇ ਹਨ। ਸੰਗਰੂਰ ਦੇ ਹਲਕਾ ਲਹਿਰਾਗਾਗਾ ਵਿਖੇ ਵਾਰਡ ਨੰਬਰ ਇਕ ਦੇ ਬੂਥ ਨੰਬਰ 27 ਵਿਖੇ ਸਵੇਰ ਤੋਂ ਹੀ ਈਵੀਐਮ ਖ਼ਰਾਬ ਹੋਣ ਦੇ ਕਾਰਨ ਬੂਥ ਤੇ ਵੋਟਰਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਤੇ ਲੋਕ ਖੱਜਲ ਖੁਆਰ ਹੋ ਰਹੇ ਹਨ।ਹਲਕਾ ਅਟਾਰੀ ਦੇ ਪਿੰਡ ਰਾਣੀਕੇ ਵਿਖੇ 9 ਨੰਬਰ ਬੂਥ ਤੇ ਈ ਵੀ ਐਮ ਹੋਈ ਖਰਾਬ ਹੋ ਗਈ ਅਤੇ ਵੋਟਰ ਪਰੇਸ਼ਾਨ ਹੋ ਰਹੇ ਹਨ। ਇਹ ਵੀ ਪੜ੍ਹੋ:Punjab Assembly Elections: EVM ਮਸ਼ੀਨਾਂ ਖ਼ਰਾਬ ਹੋਣ ਦੇ ਕਈ ਮਾਮਲੇ ਆਏ ਸਾਹਮਣੇ -PTC News