WhatsApp ਸੇਵਾਵਾਂ ਮੁੜ ਬਹਾਲ, ਭਾਰਤ ਸਣੇ ਕਈ ਦੇਸ਼ਾਂ 'ਚ ਸੇਵਾਵਾਂ ਰਹੀਆਂ ਪ੍ਰਭਾਵਿਤ
ਨਵੀਂ ਦਿੱਲੀ : ਦੁਨੀਆ ਦੀ ਸਭ ਤੋਂ ਵੱਧ ਵਰਤੀ ਜਾਣ ਵਾਲੀ ਇੰਸਟੈਂਟ ਮੈਸੇਜਿੰਗ ਸੇਵਾ Whatsapp ਦਾ ਸਰਵਰ ਡਾਊਨ ਹੋ ਗਿਆ ਸੀ। ਵਟਸਐਪ ਐਪ ਦਾ ਅਚਾਨਕ ਸਰਵਰ ਡਾਊਨ ਹੋਣ ਕਾਰਨ ਭਾਰਤ ਸਮੇਤ ਹੋ ਕਈ ਦੇਸ਼ਾਂ ਵਿੱਚ ਵਟਸਐਪ ਸੇਵਾ ਅੱਜ ਦੁਪਹਿਰ ਅਚਾਨਕ ਬੰਦ ਹੋ ਗਈ। ਜਿਸ ਕਾਰਨ ਵਟਸਐਪ ਦੇ ਯੂਜ਼ਰਸ ਨੂੰ ਪਰੇਸ਼ਾਨੀ ਹੋਈ ਹੈ। ਨਾ ਤਾਂ ਕੋਈ ਸੰਦੇਸ਼ ਭੇਜਿਆ ਜਾ ਰਿਹਾ ਸੀ ਅਤੇ ਨਾ ਹੀ ਰਿਸੀਵ ਹੋ ਰਿਹਾ ਸੀ। ਇਹ ਸਮੱਸਿਆ ਵਟਸਐਪ ਦੇ ਸਰਵਰ 'ਚ ਤਕਨੀਕੀ ਖਰਾਬੀ ਕਾਰਨ ਆਈ। ਹੁਣ ਸੇਵਾਵਾਂ ਬਹਾਲ ਹੋ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮੈਟਾ ਕੰਪਨੀ ਦੀ ਮਾਲਕੀ ਵਾਲੀ ਵ੍ਹਟਸਐਪ ਸੇਵਾ ਲਗਪਗ ਪੌਣੇ 2 ਘੰਟੇ ਪਹਿਲਾਂ ਬੰਦ ਹੋ ਗਈ ਸੀ, ਜੋ ਹੁਣ ਮੁੜ ਬਹਾਲ ਹੋ ਗਈ ਹੈ। ਜਿਵੇਂ ਹੀ ਵ੍ਹਟਸਐਪ ਸਰਵਰ ਡਾਊਨ ਹੋਇਆ ਤਾਂ ਇਹ ਟਵਿੱਟਰ 'ਤੇ ਟ੍ਰੈਂਡ ਕਰਨ ਲੱਗਾ। ਮੈਟਾ-ਮਲਕੀਅਤ ਵਾਲਾ ਇੰਸਟੈਂਟ ਮੈਸੇਜਿੰਗ ਪਲੇਟਫਾਰਮ WhatsApp ਮੰਗਲਵਾਰ ਨੂੰ ਭਾਰਤ ਸਮੇਤ ਕਈ ਦੇਸ਼ਾਂ ਦੇ ਉਪਭੋਗਤਾਵਾਂ ਲਈ ਬੰਦ ਹੋ ਗਿਆ। ਲੋਕਾਂ ਨੂੰ ਵਟਸਐਪ ਰਾਹੀਂ ਮੈਸੇਜ ਭੇਜਣ ਅਤੇ ਪ੍ਰਾਪਤ ਕਰਨ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਵੀ ਪੜ੍ਹੋ : ਦੀਵਾਲੀ 'ਤੇ ਬ੍ਰਿਟੇਨ ਨੂੰ ਮਿਲਿਆ ਪਹਿਲਾ ਹਿੰਦੂ ਪ੍ਰਧਾਨ ਮੰਤਰੀ, ਇਸ ਤਰੀਕ ਨੂੰ ਅਹੁਦਾ ਸੰਭਾਲਣਗੇ ਰਿਸ਼ੀ ਸੁਨਕ ਟ੍ਰੈਕਰਾਂ ਮੁਤਾਬਕ ਵਟਸਐਪ ਨਾਲ ਕਈ ਹੋਰ ਦੇਸ਼ ਵੀ ਇਸ ਮੁੱਦੇ ਦਾ ਸਾਹਮਣਾ ਕਰ ਰਹੇ ਹਨ। ਡਾਊਨਡਿਟੇਟਰ ਅਨੁਸਾਰ 70 ਫ਼ੀਸਦੀ ਵਟਸਐਪ ਉਪਭੋਗਤਾਵਾਂ ਨੇ ਸੰਦੇਸ਼ ਭੇਜਣ ਵਿੱਚ ਸਮੱਸਿਆ ਦੀ ਰਿਪੋਰਟ ਕੀਤੀ, ਜਦੋਂ ਕਿ 24 ਫ਼ੀਸਦੀ ਨੇ ਸਰਵਰ ਕੁਨੈਕਸ਼ਨ ਦੀ ਸਮੱਸਿਆ ਸੀ ਅਤੇ 7 ਫ਼ੀਸਦੀ ਨੇ ਕਿਹਾ ਕਿ ਉਹ ਐਪ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਸਨ। -PTC News