Wed, Nov 13, 2024
Whatsapp

ਵਟਸਐਪ ਕਾਲ ਕਰਨ ਲਈ ਵੀ ਦੇਣੇ ਪੈਣਗੇ ਪੈਸੇ, ਸਰਕਾਰ ਨੇ ਜਾਰੀ ਕੀਤਾ ਡਰਾਫਟ

Reported by:  PTC News Desk  Edited by:  Jasmeet Singh -- September 24th 2022 09:06 AM
ਵਟਸਐਪ ਕਾਲ ਕਰਨ ਲਈ ਵੀ ਦੇਣੇ ਪੈਣਗੇ ਪੈਸੇ, ਸਰਕਾਰ ਨੇ ਜਾਰੀ ਕੀਤਾ ਡਰਾਫਟ

ਵਟਸਐਪ ਕਾਲ ਕਰਨ ਲਈ ਵੀ ਦੇਣੇ ਪੈਣਗੇ ਪੈਸੇ, ਸਰਕਾਰ ਨੇ ਜਾਰੀ ਕੀਤਾ ਡਰਾਫਟ

WhatsApp Calling May Be Chargeable Now: ਅੱਜ ਕੱਲ ਹਰ ਕੋਈ ਫੋਨ 'ਤੇ ਗੱਲ ਕਰਨ ਲਈ ਜ਼ਿਆਦਾਤਰ WhatsApp ਕਾਲਿੰਗ ਦਾ ਇਸਤੇਮਾਲ ਕਰਦਾ, ਕੀ ਤੁਸੀਂ ਵੀ ਉਨ੍ਹਾਂ ਵਿਚੋਂ ਹੀ ਹੋ? ਤਾਂ ਇਸ ਖ਼ਬਰ ਨੂੰ ਜ਼ਰੂਰ ਧਿਆਨ ਨਾਲ ਪੜ੍ਹਿਓ। ਜਲਦੀ ਹੀ ਦੇਸ਼ ਵਿੱਚ ਅਜਿਹਾ ਸਿਸਟਮ ਲਾਗੂ ਹੋਣ ਜਾ ਰਿਹਾ ਹੈ ਜਿਸ ਦੇ ਤਹਿਤ ਤੁਹਾਨੂੰ ਵਟਸਐਪ ਕਾਲ ਕਰਨ ਲਈ ਪੈਸੇ ਦੇਣੇ ਪੈਣਗੇ। ਮੋਦੀ ਸਰਕਾਰ ਵੱਲੋਂ ਇਸ ਸਹੂਲਤ ਨੂੰ ਮੁਖ ਰੱਖਦਿਆਂ ਲੋਕਾਂ ਦੀ ਰਾਏ ਲੈਣ ਲਈ ਟੈਲੀਕਾਮ ਬਿੱਲ ਦਾ ਖਰੜਾ ਤਿਆਰ ਕੀਤਾ ਗਿਆ ਹੈ। ਬਿੱਲ ਵਿੱਚ ਇਹ ਵਿਵਸਥਾ ਕੀਤੀ ਗਈ ਹੈ ਕਿ ਵਟਸਐਪ, ਫੇਸਬੁੱਕ ਰਾਹੀਂ ਕਾਲ ਜਾਂ ਮੈਸੇਜ ਭੇਜਣ ਦੀ ਸਹੂਲਤ ਨੂੰ ਦੂਰਸੰਚਾਰ ਸੇਵਾ ਮੰਨਿਆ ਜਾਵੇਗਾ। ਇਸ ਦੇ ਲਈ ਇਨ੍ਹਾਂ ਕੰਪਨੀਆਂ ਨੂੰ ਲਾਇਸੰਸ ਲੈਣਾ ਹੋਵੇਗਾ। ਇਹ ਕਦਮ ਇਸ ਲਈ ਚੁੱਕਿਆ ਜਾ ਰਿਹਾ ਕਿਉਂਕਿ ਦੇਸ਼ ਦੀਆਂ ਦੂਰਸੰਚਾਰ ਕੰਪਨੀਆਂ ਲਗਾਤਾਰ ਸ਼ਿਕਾਇਤ ਕਰ ਰਹੀਆਂ ਹਨ ਕਿ ਵਟਸਐਪ ਅਤੇ ਫੇਸਬੁੱਕ ਵਰਗੇ ਪਲੇਟਫਾਰਮ ਉਪਭੋਗਤਾਵਾਂ ਨੂੰ ਮੁਫ਼ਤ ਮੈਸੇਜਿੰਗ ਤੇ ਕਾਲਿੰਗ ਸੇਵਾ ਪ੍ਰਦਾਨ ਕਰਦੇ ਹਨ, ਜਿਸ ਨਾਲ ਉਨ੍ਹਾਂ ਨੂੰ ਨੁਕਸਾਨ ਹੁੰਦਾ ਹੈ। ਇਹ ਟੈਲੀਕਾਮ ਕੰਪਨੀਆਂ ਕਹਿ ਰਹੀਆਂ ਹਨ ਕਿ ਉਨ੍ਹਾਂ ਦੀਆਂ ਸੇਵਾਵਾਂ ਟੈਲੀਕਾਮ ਸੇਵਾ ਦੇ ਅਧੀਨ ਆਉਂਦੀਆਂ ਹਨ। ਇਸ ਮੁੱਦੇ 'ਤੇ ਲੋਕਾਂ ਦੀ ਰਾਏ ਜਾਣਨ ਲਈ ਬਿੱਲ ਦਾ ਖਰੜਾ ਜਨਤਕ ਕੀਤਾ ਗਿਆ ਹੈ ਜਿਸ ਵਿੱਚ 20 ਅਕਤੂਬਰ ਤੱਕ ਲੋਕ ਇਸ ਬਿੱਲ ਦੀਆਂ ਵਿਵਸਥਾਵਾਂ ਬਾਰੇ ਆਪਣੀ ਰਾਏ ਦੇ ਸਕਣਗੇ। ਲੋਕਾਂ ਦੀ ਰਾਏ ਲੈਣ ਤੋਂ ਬਾਅਦ ਇਸ ਬਿੱਲ ਨੂੰ ਸੰਸਦ 'ਚ ਪੇਸ਼ ਕੀਤਾ ਜਾਵੇਗਾ। ਬਿੱਲ ਵਿੱਚ ਸਾਈਬਰ ਧੋਖਾਧੜੀ ਨੂੰ ਰੋਕਣ ਲਈ ਵੀ ਵਿਵਸਥਾਵਾਂ ਕੀਤੀਆਂ ਗਈਆਂ ਹਨ। ਦੂਰਸੰਚਾਰ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਸਾਈਬਰ ਧੋਖਾਧੜੀ ਨੂੰ ਰੋਕਣ ਲਈ ਪ੍ਰਸਤਾਵਿਤ ਬਿੱਲ 'ਚ ਅਜਿਹੇ ਅਪਰਾਧਾਂ ਲਈ ਸਜ਼ਾ ਵਧਾਉਣ ਦੀ ਵਿਵਸਥਾ ਕੀਤੀ ਗਈ ਹੈ। ਦੇਸ਼ ਦੇ ਵੱਖ-ਵੱਖ ਖੇਤਰ ਜਿਵੇਂ ਜਾਮਤਾਰਾ, ਅਲਵਰ ਅਤੇ ਨੂਹ ਅਜਿਹੇ ਧੋਖੇਬਾਜ਼ਾਂ ਲਈ ਬਦਨਾਮ ਹੋ ਚੁੱਕੇ ਹਨ। ਇਹ ਵੀ ਪੜ੍ਹੋ: ਤਿਓਹਾਰਾਂ ਦੇ ਮੱਦੇਨਜ਼ਰ ਇਨ੍ਹਾਂ ਸ਼ਹਿਰਾਂ ਵਿਚਕਾਰ ਚੱਲੇਗੀ ਸੁਪਰ-ਫਾਸਟ ਫੈਸਟੀਵਲ ਸਪੈਸ਼ਲ ਐਕਸਪ੍ਰੈਸ ਪ੍ਰਸਤਾਵਿਤ ਬਿੱਲ 'ਚ ਇੱਕ ਹੋਰ ਵਿਵਸਥਾ ਕੀਤੀ ਗਈ ਹੈ ਕਿ ਹੁਣ ਕਾਲ ਕਰਨ ਵਾਲਾ ਕੋਈ ਵੀ ਵਿਅਕਤੀ ਕਾਲ ਪ੍ਰਾਪਤ ਕਰਨ ਵਾਲੇ ਵਿਅਕਤੀ ਦੀ ਪਛਾਣ ਕਰ ਸਕੇਗਾ। ਇਸ ਦੇ ਲਈ ਕੋਈ ਵੀ ਐਪ ਡਾਊਨਲੋਡ ਕਰਨ ਦੀ ਲੋੜ ਨਹੀਂ ਹੈ। ਦੇਸ਼ ਵਿੱਚ ਡਿਜੀਟਲ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਅਤੇ ਖਪਤਕਾਰਾਂ ਦੇ ਹਿੱਤਾਂ ਦੀ ਰੱਖਿਆ ਕਰਨ ਲਈ, ਸਰਕਾਰ ਟੈਲੀਕਾਮ ਬਿੱਲ ਤੋਂ ਇਲਾਵਾ ਨਿੱਜੀ ਡੇਟਾ ਸੁਰੱਖਿਆ ਬਿੱਲ ਅਤੇ ਡਿਜੀਟਲ ਇੰਡੀਆ ਬਿੱਲ ਦੇ ਖਰੜੇ 'ਤੇ ਵੀ ਕੰਮ ਕਰ ਰਹੀ ਹੈ। -PTC News


Top News view more...

Latest News view more...

PTC NETWORK