ਆਖਰ ਕੀ ਹੈ ਕ੍ਰਿਸਮਸ ਦੀ ਕਹਾਣੀ? ਕਿਉਂ ਮਨਾਇਆ ਜਾਂਦਾ ਇਹ ਤਿਉਹਾਰ
Christmas 2021: ਇਸਾਈ ਧਰਮ ਵਿੱਚ 25 ਦਸੰਬਰ ਨੂੰ ਯਿਸ਼ੂ ਮਸੀਹ ਯਾਨੀ ਈਸਾ ਸਮੀਹ ਦੇ ਜਨਮ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਇਸ ਤਿਉਹਾਰ ਨੂੰ ਕ੍ਰਿਸਮਸ ਜਾਂ ਵੱਡਾ ਦਿਨ ਵੀ ਕਿਹਾ ਜਾਂਦਾ ਹੈ। ਇਹ ਦਿਨ ਈਸਾਈ ਬੜੀ ਧੂਮਧਾਮ ਨਾਲ ਮਨਾਉਂਦੇ ਹਨ। ਇਸ ਦਿਨ ਲਗਭਗ ਪੂਰੇ ਸੰਸਾਰ ਵਿੱਚ ਛੁੱਟੀ ਰਹਿੰਦੀ ਹੈ। ਜਿਸ ਕਰਕੇ ਲੋਕ ਵੱਖ-ਵੱਖ ਦੇਸ਼ਾਂ ਵਿੱਚ ਕ੍ਰਿਸਮਸ ਨੂੰ ਆਪਣੇ ਢੰਗ ਨਾਲ ਮਨਾਉਂਦੇ ਹਨ ਪਰ ਹੁਣ ਹਰ ਸਾਲ 25 ਦਸੰਬਰ ਨੂੰ ਮਨਾਏ ਜਾਣ ਵਾਲੇ ਇਸ ਤਿਉਹਾਰ ਨੇ ਹਰ ਜਾਤੀ ਅਤੇ ਧਰਮ ਵਿੱਚ ਬਰਾਬਰ ਦੀ ਪ੍ਰਸਿੱਧੀ ਹਾਸਲ ਕੀਤੀ ਹੈ। ਇਸ ਦੀ ਰੰਗੀਨ ਧੂਮ-ਧਾਮ ਅਤੇ ਮਨੋਰੰਜਨ ਨੂੰ ਦੇਖਦੇ ਹੋਏ ਹੁਣ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਨਾਲ ਜੁੜਨ ਲੱਗ ਪਏ ਹਨ।
ਕੀ ਹੈ Christmas ਦਾ ਅਰਥ
'ਕ੍ਰਿਸਮਸ' ਸ਼ਬਦ ਦੋ ਸ਼ਬਦਾਂ 'Christ and Mass' ਦਾ ਸੁਮੇਲ ਹੈ, ਜੋ ਮੱਧ ਅੰਗਰੇਜ਼ੀ ਦੇ ਸ਼ਬਦ 'Christmasse' ਅਤੇ ਪੁਰਾਣੇ ਅੰਗਰੇਜ਼ੀ ਸ਼ਬਦ 'Christmasse' ਤੋਂ ਨਕਲ ਕੀਤਾ ਗਿਆ ਹੈ। 1038 ਈ: ਤੋਂ ਇਸ ਨੂੰ 'ਕ੍ਰਿਸਮਸ' ਕਿਹਾ ਜਾਣ ਲੱਗਾ। ਇਸ ਵਿੱਚ ‘ਕ੍ਰਿਸ’ ਦਾ ਅਰਥ ਹੈ ਯਿਸੂ ਮਸੀਹ ਅਤੇ ‘ਮਾਸ’ ਦਾ ਅਰਥ ਹੈ ਪ੍ਰਾਰਥਨਾ ਸਮੂਹ।
ਜਾਣੋ ਕਿਵੇਂ ਹੋਇਆ ਯਿਸੂ ਦਾ ਜਨਮ
ਨਵੇਂ ਨੇਮ ਵਿੱਚ ਯਿਸੂ ਦੇ ਜਨਮ ਬਾਰੇ ਇੱਕ ਵਿਆਪਕ ਤੌਰ 'ਤੇ ਸਵੀਕਾਰ ਕੀਤੀ ਗਈ ਈਸਾਈ ਕਥਾ ਹੈ। ਇਸ ਕਹਾਣੀ ਦੇ ਅਨੁਸਾਰ, ਪ੍ਰਭੂ ਨੇ ਗੈਬਰੀਏਲ ਨਾਮਕ ਇੱਕ ਦੂਤ ਨੂੰ ਮਰਿਯਮ ਨਾਮ ਦੀ ਇੱਕ ਕੁਆਰੀ ਕੁੜੀ ਕੋਲ ਭੇਜਿਆ। ਗੈਬਰੀਏਲ ਨੇ ਮਰਿਯਮ ਨੂੰ ਦੱਸਿਆ ਕਿ ਉਹ ਪ੍ਰਭੂ ਦੇ ਪੁੱਤਰ ਨੂੰ ਜਨਮ ਦੇਵੇਗੀ ਅਤੇ ਬੱਚੇ ਦਾ ਨਾਂ ਯਿਸੂ ਰੱਖਿਆ ਜਾਵੇਗਾ। ਉਹ ਵੱਡਾ ਹੋ ਕੇ ਇੱਕ ਰਾਜਾ ਬਣੇਗਾ, ਅਤੇ ਉਸਦੇ ਰਾਜ ਦੀ ਕੋਈ ਸੀਮਾ ਨਹੀਂ ਹੋਵੇਗੀ।
ਮਰਿਯਮ ਅਤੇ ਜੋਸਫ਼ ਯਿਸੂ ਦੇ ਜਨਮ ਦੀ ਰਾਤ ਨੂੰ ਲਾਗੂ ਨਿਯਮਾਂ ਅਨੁਸਾਰ ਆਪਣੇ ਨਾਮ ਦਰਜ ਕਰਵਾਉਣ ਲਈ ਬੈਥਲਹਮ ਜਾ ਰਹੇ ਸਨ। ਉਨ੍ਹਾਂ ਨੇ ਇੱਕ ਤਬੇਲੇ ਵਿੱਚ ਪਨਾਹ ਲਈ, ਜਿੱਥੇ ਮਰਿਯਮ ਨੇ ਅੱਧੀ ਰਾਤ ਨੂੰ ਯਿਸੂ ਨੂੰ ਜਨਮ ਦਿੱਤਾ ਅਤੇ ਉਸਨੂੰ ਇੱਕ ਕੋਠੜੀ ਵਿੱਚ ਰੱਖਿਆ। ਇਸ ਤਰ੍ਹਾਂ ਪ੍ਰਭੂ ਦੇ ਪੁੱਤਰ ਯਿਸੂ ਦਾ ਜਨਮ ਹੋਇਆ।
-PTC News