ਕੈਨੇਡਾ ਜਾਣ ਵਾਲੇ ਪੰਜਾਬ ਦੇ ਵਿਦਿਆਰਥੀਆਂ ਲਈ ਵੱਡਾ ਝਟਕਾ, ਸੁਪਨਾ ਹੋਇਆ ਚਕਨਾਚੂਰ!!
WES rejects Punjab Technical University students files assessment : ਜੇਕਰ ਤੁਸੀਂ ਵੀ ਕੀਤੀ ਹੈ ਪੀਟੀਯੂ ਤੋਂ ਡਿਗਰੀ ਤਾਂ ਤੁਹਾਨੂੰ ਭੁੱਲਣਾ ਪਵੇਗਾ ਵਿਦੇਸ਼ ਜਾਣ ਦਾ ਸੁਪਨਾ?!!
ਕੈਨੇਡਾ ਜਾਣ ਵਾਲੇ ਪੰਜਾਬ ਦੇ ਵਿਦਿਆਰਥੀਆਂ ਲਈ ਵੱਡਾ ਝਟਕਾ, ਸੁਪਨਾ ਹੋਇਆ ਚਕਨਾਚੂਰ!!
ਕੈਨੇਡਾ ਜਾਣ ਦੀ ਚਾਹਤ ਦਿਲ 'ਚ ਲਏ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ,
ਕੈਨੇਡਾ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਡਿਗਰੀਆਂ ਦਾ ਮੁਲਾਂਕਣ ਕਰਨ ਵਾਲੀ ਏਜੰਸੀ ਜਿਸਨੂੰ ਕਿ ਵਰਲਡ ਐਜੂਕੇਸ਼ਨ ਸਰਵੀਸਿਜ਼ ਭਾਵ WES ਨੇ ਪੀਟੀਯੂ ਦੇ ਪ੍ਰਮਾਣ ਪੱਤਰਾਂ ਬਾਰੇ ਕੋਈ ਵੀ ਮੁਲਾਂਕਣ ਕਰਨ ਤੋਂ ਮਨ੍ਹਾਂ ਕਰ ਦਿੱਤਾ ਹੈ।
ਇਸ ਮੁਲਾਂਕਣ ਦੇ ਬੰਦ ਹੋਣ ਦਾ ਭਾਵ ਹੈ ਕਿ ਜਿਸ ਵੀ ਵਿਦਿਆਰਥੀ ਨੇ ਪੀਟੀਯੂ ਭਾਵ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਕੋਈ ਵੀ ਸਿੱਖਿਆ ਹਾਸਲ ਕੀਤੀ ਹੈ, ਲਈ ਉਸ ਡਿਗਰੀ ਜਾਂ ਡਿਪਲੋਮਾ ਦੇ ਆਧਾਰ 'ਤੇ ਕੈਨੇਡਾ ਜਾਣ ਦੇ ਰਾਹ ਬੰਦ ਹੋ ਜਾਣਗੇ।
ਦੱਸਣਯੋਗ ਹੈ ਕਿ ਪੀਆਰ ਹੋਵੇ ਜਾਂ ਸਟੂਡੈਂਟ ਵੀਜ਼ਾ, WES ਹੀ ਦਸਤਾਵੇਜ਼ਾਂ ਦਾ ਮੁਲਾਂਕਣ ਕਰ ਕੇ ਟ੍ਰਾਂਸਕ੍ਰਿਪਟ ਭੇਜਦਾ ਹੈ ਜੋ ਕਿ ਫਾਈਲ ਲਗਾਉਣ ਦੀ ਪਹਿਲੀ ਕੜੀ ਹੁੰਦੀ ਹੈ। ਅਜਿਹਾ ਫੈਸਲਾ ਹੋਣ ਤੋਂ ਬਾਅਦ ਪੀਟੀਯੂ ਦੇ ਵਿਦਿਆਰਥੀਆਂ ਦਾ ਭਵਿੱਖ ਖਤਰੇ 'ਚ ਆ ਗਿਆ ਹੈ ਅਤੇ ਉਹਨਾਂ ਨੇ ਇਸ ਸੰਬੰਧੀ ਪ੍ਰਧਾਨ ਮੰਤਰੀ ਮੋਦੀ ਤੱਕ ਵੀ ਪਹੁੰਚ ਕੀਤੀ ਹੈ।
ਸਿਰਫ ਇੰਨ੍ਹਾ ਹੀ ਨਹੀਂ, ਇਸ ਮਾਮਲੇ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਅਤੇ ਸ਼ੁਸਮਾ ਸਵਰਾਜ ਤੱਕ ਨੂੰ ਵੀ ਦਖਲ ਦੁਣ ਲਈ ਕਿਹਾ ਗਿਆ ਹੈ।
ਇਸ ਮਾਮਲੇ 'ਚ WES ਨੇ ਫਾਈਲਾਂ ਵਾਪਸ ਭੇਜ ਵਿਦਿਆਰਥੀਆਂ ਨੂੰ ਫੀਸ ਰਿਫੰਡ ਕਰਨ ਦਾ ਭਰੋਸਾ ਦਵਾਇਆ ਹੈ ਉਥੇ ਹੀ ਯੂਨਿਵਰਸਿਟੀ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਕਰਵਾਉਣ ਦੀ ਗੱਲ ਆਖੀ ਹੈ।
—PTC News