Thu, Jan 16, 2025
Whatsapp

ਨਵਾਂ ਪੰਜਾਬ ਬਣਾਵਾਂਗੇ ਤੇ ਮਾਫੀਆ ਰਾਜ ਖ਼ਤਮ ਕਰਾਂਗੇ: ਨਰਿੰਦਰ ਮੋਦੀ

Reported by:  PTC News Desk  Edited by:  Pardeep Singh -- February 14th 2022 04:50 PM -- Updated: February 14th 2022 05:47 PM
ਨਵਾਂ ਪੰਜਾਬ ਬਣਾਵਾਂਗੇ ਤੇ ਮਾਫੀਆ ਰਾਜ ਖ਼ਤਮ ਕਰਾਂਗੇ: ਨਰਿੰਦਰ ਮੋਦੀ

ਨਵਾਂ ਪੰਜਾਬ ਬਣਾਵਾਂਗੇ ਤੇ ਮਾਫੀਆ ਰਾਜ ਖ਼ਤਮ ਕਰਾਂਗੇ: ਨਰਿੰਦਰ ਮੋਦੀ

ਜਲੰਧਰ:ਪੰਜਾਬ ਵਿਧਾਨ ਸਭਾ ਚੋਣਾ ਨੂੰ ਲੈ ਕੇ ਪੰਜਾਬ ਵਿੱਚ ਸਿਆਸਤ ਗਰਮਾਈ ਹੋਈ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਦੇ ਪੀਏਪੀ ਗਰਾਉਂਡ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਹਨ।ਮੋਦੀ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ ਅੱਜ ਆਪਣੇ ਕਈ ਪੁਰਾਣੇ ਸਾਥੀਆਂ ਨੂੰ ਇੱਥੇ ਵੇਖਿਆ ਹੈ ਤੇ ਮੈਂ ਅੱਜ ਖੁਸ਼ ਮਹਿਸੂਸ ਕਰ ਰਿਹਾ ਹਾਂ। ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਮੈਂ ਸ੍ਰੀ ਦੇਵੀ ਤਲਾਬ ਮੰਦਰ ਵੀ ਨਤਮਸਤਕ ਹੋਣਾ ਸੀ ਪਰ ਇਥੋਂ ਦੀ ਸਰਕਾਰ ਨੇ ਪ੍ਰਬੰਧ ਕਰਨ ਤੋਂ ਮਨਾ ਕਰ ਦਿੱਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬ ਵਿਚ ਐੱਨ.ਡੀ.ਏ ਗਠਜੋੜ ਦੀ ਸਰਕਾਰ ਬਣੇਗੀ। ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਨਵਾਂ ਪੰਜਾਬ ਬਣਾਵਾਂਗੇ ਤੇ ਇੱਥੇ ਮਾਫੀਆ ਰਾਜ ਖ਼ਤਮ ਕਰਾਂਗੇ। ਇਸ ਮੌਕੇ ਉਨ੍ਹਾਂ ਨੇ ਨਾਅਰਾ ਦਿੱਤਾ " ਨਵਾਂ ਪੰਜਾਬ ਨਵੀਂ ਟੀਮ ਦੇ ਨਾਲ ''। ਮੋਦੀ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਧਰਤੀ ਨਾਲ ਮੇਰਾ ਪੁਰਾਣਾ ਸੰਬੰਧ ਹੈ ਪਰ ਪੰਜਾਬ ਦੀ ਸਰਕਾਰ ਦਾ ਬੁਰਾ ਹਾਲ ਹੈ। ਮੋਦੀ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ ਅੱਜ ਆਪਣੇ ਕਈ ਪੁਰਾਣੇ ਸਾਥੀਆਂ ਨੂੰ ਇੱਥੇ ਵੇਖਿਆ ਹੈ ਤੇ ਮੈਂ ਅੱਜ ਖੁਸ਼ ਮਹਿਸੂਸ ਕਰ ਰਿਹਾ ਹਾਂ। ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਮੈਂ ਸ੍ਰੀ ਦੇਵੀ ਤਲਾਬ ਮੰਦਰ ਵੀ ਨਤਮਸਤਕ ਹੋਣਾ ਸੀ ਪਰ ਇਥੋਂ ਦੀ ਸਰਕਾਰ ਨੇ ਪ੍ਰਬੰਧ ਕਰਨ ਤੋਂ ਮਨਾ ਕਰ ਦਿੱਤਾ। ਪ੍ਰਸ਼ਾਸਨ ਨੇ ਇਸ ਦੀ ਇਜ਼ਾਜਤ ਨਹੀਂ ਦਿੱਤੀ, ਇਸ ਤੋਂ ਸੋਚੋ ਸਰਕਾਰ ਦਾ ਕੀ ਹਾਲ ਹੈ? ਇਸ ਦੌਰਾਨ ਮੋਦੀ ਨੇ ਬਾਬਾ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ, ਭਗਤ ਸਿੰਘ , ਉਧਮ ਸਿੰਘ ਦੇ ਚਰਨਾਂ ਵਿੱਚ ਸ਼ਰਧਾਂਜਲੀ ਅਰਪਣ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪੁਲਵਾਮਾ ਹਮਲੇ ਦੇ ਸ਼ਹੀਦਾਂ ਦੀ ਤੀਜੀ ਬਰਸੀ 'ਤੇ ਸ਼ਹੀਦਾਂ ਨੂੰ ਨਮਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਾਸ਼ੀ ਵਿੱਚ ਰਵਿਦਾਸ ਦੀ ਮੂਰਤੀ ਦਾ ਨਿਰਮਾਣ ਹੋ ਰਿਹਾ ਹੈ। ਮੋਦੀ ਨੇ ਰੈਲੀ ਨੂੰ ਸੰਬੋਧਨ ਕਰਦੇ ਕਿਹਾ ਕਿ ਸਾਲਾਂ ਦੌਰਾਨ, ਤੁਸੀਂ ਸਾਰਿਆਂ ਨੇ ਦੇਸ਼ ਲਈ ਮੇਰੀ ਮਿਹਨਤ ਦੇਖੀ ਹੈ।ਅਸੀਂ ਦੇਸ਼ ਲਈ ਜੋ ਵੀ ਸੰਕਲਪ ਲੈਂਦੇ ਹਾਂ, ਅਸੀਂ ਉਸ ਨੂੰ ਪ੍ਰੋਜੈਕਟ ਬਣਾ ਲੈਂਦੇ ਹਾਂ ਅਤੇ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਆਪਣੀ ਜ਼ਿੰਦਗੀ ਲਗਾ ਦਿੰਦੇ ਹਾਂ। ਮੋਦੀ ਨੇ ਕਿਹਾ ਕਿ ਮੈਂ ਪੰਜਾਬ ਦੇ ਹਰ ਇੱਕ ਵਿਅਕਤੀ ਨੂੰ, ਮੇਰੇ ਨੌਜਵਾਨਾਂ ਨੂੰ ਭਰੋਸਾ ਦਿਵਾਉਣ ਆਇਆ ਹਾਂ ਕਿ ਅਸੀਂ ਤੁਹਾਡੇ ਉੱਜਵਲ ਭਵਿੱਖ ਲਈ ਆਪਣੇ ਯਤਨਾਂ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ। ਜਦੋਂ ਮੈ ਭਾਜਪਾ ਦਾ ਵਰਕਰ ਸੀ ਉਦੋਂ ਪੰਜਾਬ ਨੇ ਮੈਨੂੰ ਰੋਟੀ ਖੁਵਾਈ ਹੈ ਤੇ ਹੁਣ ਪੰਜਾਬ ਦੀ ਸੇਵਾ ਕਰਨ ਦਾ ਮਨ ਕਰਦਾ ਹਾਂ। ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬ ਵਿਚ ਐੱਨ.ਡੀ.ਏ ਗਠਜੋੜ ਦੀ ਸਰਕਾਰ ਬਣੇਗੀ। ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਨਵਾਂ ਪੰਜਾਬ ਬਣਾਵਾਂਗੇ ਤੇ ਇੱਥੇ ਮਾਫੀਆ ਰਾਜ ਖ਼ਤਮ ਕਰਾਂਗੇ। ਇਸ ਮੌਕੇ ਉਨ੍ਹਾਂ ਨੇ ਨਾਅਰਾ ਦਿੱਤਾ " ਨਵਾਂ ਪੰਜਾਬ ਨਵੀਂ ਟੀਮ ਦੇ ਨਾਲ ''। ਪ੍ਰਧਾਨ ਮੰਤਰੀ ਨਰਿੰਦਰ ਮੋਦੀ LIVE ਪੰਜਾਬ ਵਿੱਚ ਵਿਕਾਸ ਦਾ ਨਵਾਂ ਅਧਿਆਏ ਸ਼ੁਰੂ ਹੋਵੇਗਾ। ਨੌਜਵਾਨਾਂ ਦੇ ਉਜਵਲ ਭਵਿੱਖ ਲਈ ਅਸੀਂ ਹਰ ਸੰਭਵ ਕਦਮ ਉਠਾਉਣੇ ਹਨ। ਦੇਸ਼ ਨਵੇਂ ਭਾਰਤ ਨਾਲ ਅੱਗੇ ਵੱਧ ਰਿਹਾ ਹੈ। ਨਵਾਂ ਭਾਰਤ ਉਦੋਂ ਬਣੇਗਾ ਜਦੋਂ ਨਵਾਂ ਪੰਜਾਬ ਬਣੇਗਾ। ਨਵਾਂ ਪੰਜਾਬ ਕਾਰਜ਼ ਤੋਂ ਮੁਕਤ ਹੋਵੇਗਾ ਤੇ ਉਤਸਵਾਂ ਨਾਲ ਯੁਕਤ ਹੋਵੇਗਾ। ਦਲਿਤ ਭਾਈਚਾਰੇ ਨੂੰ ਮਾਣ ਸਤਿਕਾਰ ਮਿਲੇਗਾ।ਨਵਾਂ ਪੰਜਾਬ ਵਿੱਚ ਭ੍ਰਿਸ਼ਟਾਚਾਰਾਂ ਲਈ ਕੋਈ ਜਗ੍ਹਾ ਨਹੀ ਹੋਵੇਗੀ। 'ਨਵਾਂ ਪੰਜਾਬ ਭਾਜਪਾ ਦੇ ਨਾਲ' ਤੇ 'ਨਵਾਂ ਪੰਜਾਬ ਨਵੀਂ ਟੀਮ ਦੇ ਨਾਲ', 'ਨਵੀਂ ਟੀਮ ਡਬਲ ਇੰਜਨ ਨਾਲ ਹੈ। ਉਨ੍ਹਾਂ ਨੇ ਕਿਹਾ ਕਿ ਇਕ ਇੰਜਨ ਕੇਂਦਰ ਦਾ ਤੇ ਦੂਜਾ ਪੰਜਾਬ ਦਾ ਇੰਜਨ ਜਦੋਂ ਦੋਵੇ ਇੰਜਨ ਇੱਕਠੇ ਚੱਲਣਗੇ ਪੰਜਾਬ ਵਿੱਚ ਨਵਾਂ ਵਿਕਾਸ ਹੋਵੇਗਾ। ਪੰਜਾਬ ਵੰਡਣ ਵਾਲਿਆ ਦਾ ਸਾਥ ਨਹੀਂ ਦੇਵੇਗਾ ਤੇ ਪੰਜਾਬ ਦੀ ਉਹ ਧਰਤੀ ਹੈ ਜਿਸ ਨੇ ਦੇਸ਼ ਨੂੰ ਦਿਸ਼ਾ ਦਿੱਤੀ ਤੇ ਦੇਸ਼ ਨੂੰ ਹੌਂਸਲਾ ਦਿੱਤਾ ਹੈ। ਕਿਸਾਨਾਂ ਨੇ ਹਰੀ ਕ੍ਰਾਂਤੀ ਦਿੱਤੀ ਹੈ, ਪੰਜਾਬ ਸੀਮਾਵਰਤੀ ਰਾਜ ਹੈ ਤੇ ਇਸ ਦੀ ਸ਼ਾਂਤੀ ਦੇਸ਼ ਦੀ ਅਖੰਡਤਾ ਲਈ ਲਾਜ਼ਮੀ ਹੈ। ਪੰਜਾਬ ਨੂੰ ਅਜਿਹੀ ਸਰਕਾਰ ਦੀ ਜਰੂਰਤ ਹੈ ਜੋ ਪੰਜਾਬ ਨੂੰ ਅੱਗੇ ਲੈ ਕੇ ਜਾਵੇ ਜਿਸ ਦੇ ਕਰਕੇ ਨਵੇਂ ਪੰਜਾਬ ਵਿੱਚ ਵਿਰਾਸਤ ਵੀ ਤੇ ਵਿਕਾਸ ਵੀ ਹੋਵੇਗਾ।ਇਸ ਦੌਰਾਨ ਮੋਦੀ ਨੇ ਕਾਂਗਰਸ ਤੇ ਤੰਜ ਕਸਦਿਆਂ ਕਿਹਾ ਕਿ ਕੈਪਟਨ ਸਾਹਿਬ ਨੂੰ ਕਿਉਂ ਹਟਾਇਆ ਤੇ ਕੈਪਟਨ ਸਾਹਿਬ ਦੀ ਸਰਕਾਰ ਕੇਂਦਰ ਚਲਾਉਂਦਾਹੈ। ਕਾਂਗਰਸ ਦੀ ਸਰਕਾਰ ਰਿਮੋਟ 'ਤੇ ਚੱਲਦੀ ਹੈ ਤੇ ਕੈਪਟਨ ਨੇ ਭਾਰਤ ਸਰਕਾਰ ਨਾਲ ਮਿਲ ਕੇ ਕੰਮ ਕੀਤਾ ਹੈ ਤੇ ਸੰਵਿਧਾਨ ਨਾਲ ਮਿਲ ਕੇ ਚੱਲਿਆ। ਪੰਜਾਬ ਨੂੰ ਭਾਰਤ ਸਰਕਾਰ ਤੇ ਕੈਪਟਨ ਸਰਕਾਰ ਮਿਲ ਕੇ ਅੱਗੇ ਲੈ ਕੇ ਜਾਣਾ ਚਾਹੁੰਦੀ ਸੀ ਪਰ ਆਖਿਰ ਕੈਪਟਨ ਸਾਹਿਬ ਨੂੰ ਵੀ ਰਾਸਤੇ ਵਿਚੋਂ ਹਟਾ ਦਿੱਤਾ। ਭਾਰਤ ਸਰਕਾਰ ਦਾ ਫਰਜ ਹੈ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇਸ਼ ਨੂੰ ਵੰਡਦੀ ਹੈ ਤੇ ਕਾਂਗਰਸ ਪਾਰਟੀ ਖਿਲ੍ਹਰ ਰਹੀ ਹੈ ਤੇ ਲੋਕ ਵਾਪਸ ਵਿੱਚ ਹੀ ਲੜ ਰਹੇ ਹਨ ਪਰ ਭਾਜਪਾ ਪੰਜਾਬ ਨੂੰ ਭਲਾ ਕਰ ਸਕਣਗੇ ਤੇ ਪੰਜਾਬ ਦਾ ਵਿਕਾਸ ਕਰ ਸਕਣਗੇ।

ਉਨ੍ਹਾਂ ਨੇ ਅੱਗੇ ਕਿਹਾ ਕਿ ਸੀਐਮ ਭਾਜਪਾ ਦਾ ਬਣਨਾ ਚਾਹੀਦਾ ਸੀ, ਉਨ੍ਹਾਂ ਨੇ ਹਮੇਸ਼ਾ ਪੰਜਾਬ ਦੀ ਚਿੰਤਾ ਕੀਤੀ ਹੈ। ਪੰਜਾਬ ਵਿੱਚ ਇਕ ਵਾਰ ਬੀਜੇਪੀ ਨੂੰ ਮੌਕਾ ਦੇਵੇ ਅਤੇ ਬੀਜੇਪੀ ਪੰਜਾਬ ਦਾ ਕਲਿਆਣ ਕਰੇਗੀ। ਮੋਦੀ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕੈਪਟਨ ਸਾਹਿਬ ਵਰਗਾ ਵੱਡਾ ਨੇਤਾ ਸਾਡੇ ਨਾਲ ਜੁੜ ਗਿਆ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜਲੰਧਰ ਪੰਜਾਬ ਦਾ ਉਦਯੋਗਿਕ ਸੈਂਟਰ ਹੈ ਤੇ ਖੇਡਾਂ ਦਾ ਸਮਾਨ ਜਲੰਧਰ ਵਿੱਚ ਹੀ ਬਣਦਾ ਹੈ। ਜਲੰਧਰ ਸ਼ਹਿਰ ਬਾਰੇ ਸ਼ਲਾਘਾ ਕਰਦੇ ਕਿਹਾ ਕਿ ਜਦੋਂ ਵੋਕਲ ਫਾਰ ਲੋਕਲ ਕਹਿੰਦੇ ਹਾਂ ਤਾਂ ਜਲੰਧਰ ਦੇ ਸਮਾਨ ਨੂੰ ਪਹਿਲ ਦਿੰਦੇ ਹਾਂ ਪਰ ਕਾਂਗਰਸ ਪੰਜਾਬ ਦਾ ਵਿਕਾਸ ਨਹੀਂ ਹੋਣ ਦਿੰਦੀ। ਕਾਂਗਰਸ ਦੀਆਂ ਨੀਤੀਆ ਨੇ ਪੰਜਾਬ ਵਿਚ ਇੰਡਸਟਰੀ ਖਤਮ ਕਰ ਦਿੱਤੀ। ਪੰਜਾਬ ਵਿੱਚ ਮਾਫੀਆ ਰਾਜ ਹੈ ਪਰ ਭਾਜਪਾ ਦੀ ਸਰਕਾਰ ਆਉਣ 'ਤੇ ਮਾਫੀਆ ਰਾਜ ਨਹੀਂ ਚੱਲਣ ਦਿੱਤਾ ਜਾਵੇਗਾ। ਵਪਾਰੀ ਆਪਣੀ ਮਰਜੀ ਨਾਲ ਵਪਾਰ ਕਰੇਗਾ, ਮੈਂ ਭਰੋਸਾ ਦਿੰਦਾ ਹਾਂ ਪੰਜਾਬ ਦਾ ਵਿਕਾਸ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਜਿਥੇ ਡਬਲ ਇੰਜਨ ਦੀ ਸਰਕਾਰ ਹੈ ਉਥੇ ਵਿਕਾਸ ਹੋ ਰਿਹਾ ਹੈ ਤੇ ਗਰੀਬਾਂ ਨੂੰ ਸਰਕਾਰ ਘਰ ਬਣਾ ਕੇ ਦੇ ਰਹੀ ਹੈ। ਡਬਲ ਇੰਜਨ ਦੀ ਸਰਕਾਰ ਮੁਫਤ ਵੈਕਸੀਨ ਦੇ ਰਹੀ ਹੈ ਤੇ ਡਬਲ ਇੰਜਨ ਸਰਕਾਰ ਪਿੰਡਾ ਤੇ ਸ਼ਹਿਰਾ ਦਾ ਵਿਕਾਸ ਕਰ ਰਹੀ ਹੈ। ਦੇਸ਼ ਵਿੱਚ ਡਬਲ ਇੰਜਨ ਸਰਕਾਰ ਵਿਕਾਸ ਕਰ ਰਹੀ ਹੈ। ਭਾਜਪਾ ਦੀ ਸਰਕਾਰ ਆਉਣ 'ਤੇ ਜਲੰਧਰ ਦੇ ਉਦਯੋਗਾਂ ਨੂੰ ਉਤਸ਼ਾਹ ਕੀਤਾ ਜਾਵੇਗਾ। ਇਸ ਦੌਰਾਨ ਕਿਸਾਨਾਂ ਦੇ ਖਾਤੇ ਕਿਸਾਨ ਸਨਮਾਨ ਨਿਧੀ ਦਾ ਰੁਪਇਆ ਜਮ੍ਹਾ ਹੋ ਰਿਹਾ ਹੈ ਤੇ ਫਸਲ ਦਾ ਰੁਪਇਆ ਸਿੱਧਾ ਖਾਤੇ ਵਿੱਚ ਦਿੱਤਾ ਜਾਵੇਗਾ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੇ ਵਿਕਾਸ ਲਈ ਅਗਲੇ ਪੰਜ ਸਾਲ ਦਿਓ ਅਤੇ ਨਵਾਂ ਪੰਜਾਬ ਸਿਰਜਿਆ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ 20 ਤਾਰੀਖ ਨੂੰ ਇਸੇ ਸੰਕਲਪ ਨਾਲ ਜਾਓ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕੀਤਾ ਹੈ। ਉਨ੍ਹਾਂ ਨੇ  ਕਿਹਾ ਹੈ ਕਿ ਕਰਤਾਰਪੁਰ ਦਾ ਲਾਂਘਾ ਖੋਲ੍ਹਣਾ ਅਤੇ 1984 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਆਦਿ ਪ੍ਰਧਾਨ ਮੰਤਰੀ ਦਾ ਸ਼ਲਾਘਾਯੋਗ ਹੈ। ਇਹ ਵੀ ਪੜ੍ਹੋ:ਰਾਹੁਲ ਗਾਂਧੀ ਨੇ ਕੇਜਰੀਵਾਲ ਤੇ ਭਾਜਪਾ 'ਤੇ ਕੱਸੇ ਤੰਜ, ਕਿਹਾ-ਮੁਹੱਲਾ ਕਲੀਨਕ ਹੋਏ ਫੇਲ -PTC News

Top News view more...

Latest News view more...

PTC NETWORK