ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਚਾਹੁੰਦੇ : ਇਆਲੀ
ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਤੇ ਸੀਨੀਅਰ ਨੇਤਾ ਮਨਪ੍ਰੀਤ ਸਿੰਘ ਇਆਲੀ ਨੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸੀਐਮ ਅੱਗੇ ਪੰਜਾਬ ਵਿੱਚ ਬੰਦ ਰਜਿਸਟਰੀਆਂ ਤੇ ਕਾਲੋਨੀਜ਼ਰਾਂ ਦੀਆਂ ਦਿੱਕਤਾਂ ਰੱਖੀਆਂ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਕਾਲੋਨਾਈਜ਼ਰ ਦੇ ਮੁੱਦੇ ਨੂੰ ਲੈਕੇ ਉਹ ਮੁੱਖ ਮੰਤਰੀ ਨੂੰ ਮਿਲਣ ਆਏ ਸਨ, ਜਿਸ ਵਿਚ ਸੀਐਮ ਨੇ ਭਰੋਸਾ ਦਿਵਾਇਆ ਕਿ ਰਜਿਸਟਰੀਆਂ ਬੰਦ ਹੋਣ ਦੀ ਸਮੱਸਿਆ ਦਾ ਉਹ ਕੋਈ ਹੱਲ ਜ਼ਰੂਰ ਕਰਨਗੇ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਸਬੰਧੀ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ, ਨਾਰਾਜ਼ਗੀ ਹੁੰਦੀ ਰਹਿੰਦੀ ਹੈ। ਪਰਿਵਾਰ ਵਿਚ ਕਿਸੇ ਗੱਲ ਨੂੰ ਲੈ ਕੇ ਨਾਰਾਜ਼ਗੀ ਹੋ ਸਕਦੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਮੈਂ ਕਿਸੇ ਪਾਰਟੀ ਵਿੱਚ ਜਾ ਰਿਹਾ ਹਾਂ, ਬੇਸ਼ੱਕ ਆਮ ਆਦਮੀ ਪਾਰਟੀ ਤੇ ਭਾਜਪਾ ਦੀ ਗੱਲ ਹੀ ਕਿਉਂ ਨਾ ਹੋਵੇ। ਭਾਜਪਾ ਨੂੰ ਅਸੀਂ ਖ਼ੁਦ ਹਰਾਇਆ ਹੈ ਤਾਂ ਉਨ੍ਹਾਂ ਦੇ ਨਾਲ ਜਾਣ ਦੀ ਗੱਲ ਹੀ ਬੇਮਾਨੀ ਹੋਵੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਹਰ ਦਿਨ ਮਜ਼ਬੂਤ ਕਰਨਾ ਚਾਹੁੰਦੇ ਹਾਂ ਤੇ ਉਹ ਹਮੇਸ਼ਾ ਅਕਾਲੀ ਦਲ ਦੇ ਨਾਲ ਖੜ੍ਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜਿਸ ਤਰ੍ਹਾਂ ਨਾਲ ਗੱਲਾਂ ਉਠ ਰਹੀਆਂ ਸਨ, ਹੁਣ ਉਹ ਪਾਰਟੀ ਦੇ ਅੰਦਰੋਂ ਹੀ ਗੱਲ ਕਰ ਰਹੇ ਹਨ ਅਤੇ ਕਿਸੇ ਤਰ੍ਹਾਂ ਦੀ ਕੋਈ ਨਾਰਾਜ਼ਗੀ ਵਾਲੀ ਗੱਲ ਨਹੀਂ ਹੈ। -PTC News ਇਹ ਵੀ ਪੜ੍ਹੋ : ਚੰਡੀਗੜ੍ਹ ਦੀ ਸਾਬਕਾ ਮੇਅਰ ਜਸਵਾਲ ਸਣੇ 20 ਭਾਜਪਾ ਨੇਤਾ 12 ਸਾਲ ਪੁਰਾਣੇ ਮਾਮਲੇ 'ਚੋਂ ਹੋਏ ਬਰੀ