ਚੰਡੀਗੜ੍ਹ ਵਿੱਚ ਫਿਰ ਤੋਂ ਵਧੇਗਾ ਪਾਣੀ ਦਾ ਰੇਟ, ਬਿਜਲੀ ਵਿਭਾਗ ਦੇ ਨਿੱਜੀਕਰਨ 'ਤੇ ਉਠੇ ਸਵਾਲ
ਚੰਡੀਗੜ੍ਹ: ਨਗਰ ਨਿਗਮ ਦੀ ਬੈਠਕ ਵਿੱਚ ਅੱਜ ਅਪ੍ਰੈਲ ਤੋਂ ਵਧਾਏ ਜਾ ਰਹੇ ਪਾਣੀ ਤੇ ਰੇਟ ਅਤੇ ਬਿਜਲੀ ਦੀ ਨਿੱਜੀਕਰਨ ਨੂੰ ਲੈ ਕੇ ਹੰਗਾਮਾ ਦੇਖਣ ਨੂੰ ਮਿਲਿਆ। ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਕੌਂਸਲਰਾਂ ਵੱਲੋਂ ਸਦਨ 'ਚ ਸ਼ਹਿਰ ਵਿੱਚ ਪਾਣੀ ਦੇ ਵਧਾਏ ਜਾ ਰਹੇ ਰੇਟ ਅਤੇ ਬਿਜਲੀ ਦੇ ਨਿੱਜੀਕਰਨ ਦੇ ਮੁੱਦੇ 'ਤੇ ਮੇਅਰ ਨੂੰ ਘੇਰ ਲਿਆ ਗਿਆ।
ਇਹ ਵੀ ਪੜ੍ਹੋ: ਬੀਬੀ ਜਗੀਰ ਕੌਰ ਸਮੇਤ ਕਈ ਵੱਡੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ 'ਚ ਮਿਲਣ ਪਹੁੰਚੇ
ਇਸ ਮੁੱਦੇ ਨੂੰ ਲੈ ਕੇ ਜਦੋਂ ਸਦਨ 'ਚ ਕੌਂਸਲਰਾਂ ਵੱਲੋਂ ਸਵਾਲ ਕੀਤੇ ਗਏ ਤਾਂ ਮੇਅਰ ਵੱਲੋਂ ਨੈਸ਼ਨਲ ਐਂਥਮ ਕਰ ਮੀਟਿੰਗ ਨੂੰ ਸਮਾਪਤ ਕਰ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਦਾ ਕਹਿਣਾ ਹੈ ਕਿ ਭਾਜਪਾ ਅਪ੍ਰੈਲ ਵਿੱਚ ਪਾਣੀ ਦੇ ਰੇਟ ਵਧਾਏ ਜਾਣ ਦੇ ਮੁੱਦੇ 'ਤੇ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੀ ਵੀ ਕੀਮਤ 'ਤੇ ਪਾਣੀ ਦਾ ਰੇਟ ਨਹੀਂ ਵਧਣ ਦਿੱਤਾ ਜਾਵੇਗਾ ਭਾਵੇਂ ਇਸ ਲਈ ਉਨ੍ਹਾਂ ਨੂੰ ਸੜਕਾਂ ਤੇ ਹੀ ਕਿਉਂ ਨਾ ਉੱਤਰਨਾ ਪਾਵੇ।
ਉੱਥੇ ਦੂਜੇ ਪਾਸੇ 'ਆਪ' ਨੇ ਵੀ ਦੋਸ਼ ਲਾਇਆ ਕਿ ਭਾਜਪਾ ਵੱਲੋਂ ਨਿਗਮ ਚੋਣਾਂ ਨੂੰ ਦੇਖਦੇ ਹੋਏ ਪਾਣੀ ਦੇ ਰੇਟ ਮਾਰਚ ਤਕ ਘਟਾਏ ਸਨ ਤੇ ਹੁਣ ਪਾਣੀ ਅਤੇ ਬਿਜਲੀ ਦੇ ਨਿੱਜੀਕਰਨ ਕਰਨ ਤੇ ਭਾਜਪਾ ਆਪਣਾ ਪੱਖ ਸਾਫ਼ ਕਰੇ।
ਇਹ ਵੀ ਪੜ੍ਹੋ: ਪਤੀ-ਪਤਨੀ ਦੇ ਰਿਸ਼ਤੇ ਨੂੰ ਖ਼ੂਬਸੂਰਤ ਬਣਾਉਣ ਲਈ ਕਰੋ ਇਹ ਕੰਮ
ਪਾਣੀ ਦੇ ਮੁੱਦੇ ਨੂੰ ਲੈ ਕੇ ਭਾਜਪਾ ਵੱਲੋਂ ਵੀ ਇਹ ਭਰੋਸਾ ਦਵਾਇਆ ਜਾ ਰਿਹਾ ਹੈ ਕਿ ਉਹ ਸਾਰੇ ਕੌਂਸਲਰਾਂ ਨੂੰ ਨਾਲ ਲੈ ਕੇ ਰਾਜਪਾਲ ਨਾਲ ਮੁਲਾਕਾਤ ਕਰਨਗੇ। ਦਸ ਦੇਈਏ ਕਿ ਨਗਰ ਨਿਗਮ ਦੇ ਚੋਣਾਂ ਤੋਂ ਪਹਿਲੇ ਪ੍ਰਸਾਸ਼ਨ ਵੱਲੋਂ ਪਾਣੀ ਦੇ ਵਧਾਏ ਗਏ ਰੇਟ ਉੱਤੇ ਮਾਰਚ ਤਕ ਰੋਕ ਲਗਾ ਦਿੱਤੀ ਗਈ ਸੀ।
-PTC News