Sat, Mar 29, 2025
Whatsapp

ਪਾਣੀ ਦੀ ਇੱਕ ਬੋਤਲ ਦੀ ਕੀਮਤ 65 ਹੈ, ਲੱਖ ਰੁਪੲੇ

Reported by:  PTC News Desk  Edited by:  Gagan Bindra -- October 05th 2017 06:47 PM
ਪਾਣੀ ਦੀ ਇੱਕ ਬੋਤਲ ਦੀ ਕੀਮਤ 65 ਹੈ, ਲੱਖ ਰੁਪੲੇ

ਪਾਣੀ ਦੀ ਇੱਕ ਬੋਤਲ ਦੀ ਕੀਮਤ 65 ਹੈ, ਲੱਖ ਰੁਪੲੇ

ਨਵੀਂ ਦਿੱਲੀ : ਪਾਣੀ ਦੀ ਇੱਕ ਬੋਤਲ ਦੀ ਕੀਮਤ 65 ਲੱਖ ਰੁਪੲੇ ਹੈ। ਜੇਕਰ ਪੀਣ ਵਾਲੇ ਪਾਣੀ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਲੋਕ ਪਾਣੀ ਦੀ ਬੂੰਦ-ਬੂੰਦ ਨੂੰ ਵੀ ਤਰਸ਼ ਰਹੇ ਹਨ ਪਰ ਕੁੱਝ ੳੁਹ ਵੀ ਲੋਕ ਹਨ ਜਿਹੜੇ ਲੱਖਾਂ ਰੁਪਏ ਵਾਲੇ ਪਾਣੀ ਦੀ ਇੱਕ ਘੁੱਟ ਭਰਦੇ ਹਨ।ਨਵੀਂ ਦਿੱਲੀ : ਪਾਣੀ ਦੀ ਇੱਕ ਬੋਤਲ ਦੀ ਕੀਮਤ 65 ਲੱਖ ਰੁਪੲੇ ਹੈਅਜਿਹੇ ਲਾਈਫ਼ ਸਟਾਇਲ ਨੂੰ ਦੇਖਦੇ ਹੋਏ ਕੰਪਨੀਆਂ ਵੀ ਅਜਿਹਾ ਸਮਾਨ ਬਜ਼ਾਰ ਵਿਚ ਲਿਆ ਰਹੀਆਂ ਹਨ। ਹੁਣ ਇੱਕ ਕੰਪਨੀ ਬਜ਼ਾਰ ਵਿਚ ਪਾਣੀ ਦੀ ਬੋਤਲ ਲੈ ਕੇ ਆਈ ਹੈ, ਜਿਸ ਦੀ ਕੀਮਤ ਸੁਣ ਕੇ ਸਭ ਦੇ ਹੋਸ਼ ਉੱਡ ਜਾਣਗੇ। ਭਾਰਤ ਵਿਚ ਪਾਣੀ ਦਾ ਇੱਕ ਅਜਿਹਾ ਲਗਜ਼ਰੀ ਬ੍ਰਾਂਡ ਲਾਂਚ ਹੋਣ ਜਾ ਰਿਹਾ ਹੈ, ਜਿਸ ਦੀ ਕੀਮਤ ਵਿਚ ਤੁਸੀਂ ਦੋ ਮਰਸੀਡੀਜ਼ ਜੀਐੱਲਏ ਆਟੋਮੈਟਿਕ ਕਾਰ ਵੀ ਖ਼ਰੀਦ ਸਕਦੇ ਹੋ।ਮਰਸੀਡੀਜ਼ ਜੀਐੱਲਏ ਕਾਰ ਜਿੱਥੇ ਇੰਡੀਆ ਵਿਚ 32 ਲੱਖ ਰੁਪਏ ਵਿਚ ਮਿਲਦੀ ਹੈ,ਨਵੀਂ ਦਿੱਲੀ : ਪਾਣੀ ਦੀ ਇੱਕ ਬੋਤਲ ਦੀ ਕੀਮਤ 65 ਲੱਖ ਰੁਪੲੇ ਹੈਉਥੇ ਪਾਣੀ ਦੀ ਇਸ ਇੱਕ ਬੋਤਲ ਦੀ ਕੀਮਤ ਕਰੀਬ 65 ਲੱਖ ਰੁਪਏ ਹੈ। ਇਹ ਪ੍ਰੋਡਕਟ ਐਪ ਬੇਸਡ ਟੈਕਸੀ ਐਗਰੀਟੇਟਰ ਉਬਰ ਲੈ ਕੇ ਆ ਰਹੀ ਹੈ। ਇਸ ਦਾ ਨਾਂਅ ਬੈਰਲੀ ਹਿੱਲਸ 90ਐੱਚ20 ਹੈ। ਕੰਪਨੀ ਇਸ ਨੂੰ ਪੁਰਾਣੀ ਸ਼ਰਾਬ ਦੀ ਪੁਰਾਣੀ ਬੋਤਲ ਦੀ ਤਰਜ਼ 'ਤੇ ਵੇਚੇਗੀ। ਜਾਣਕਾਰੀ ਮੁਤਾਬਕ ਜਿਵੇਂ ਸ਼ਰਾਬ ਦੀ ਪੁਰਾਣੀ ਬੋਤਲ ਤੁਹਾਡੇ ਸਟਾਇਲ ਅਤੇ ਸਟੇਟਮੈਂਟ ਨੂੰ ਸ਼ੋਅ ਕਰਦੀ ਹੈ, ਓਵੇਂ ਹੀ ਪਾਣੀ ਇਹ ਬੋਤਲ ਤੁਹਾਡੀ ਅਮੀਰੀ ਨੂੰ ਦਰਸਾਉਂਦੀ ਹੈ।ਨਵੀਂ ਦਿੱਲੀ : ਪਾਣੀ ਦੀ ਇੱਕ ਬੋਤਲ ਦੀ ਕੀਮਤ 65 ਲੱਖ ਰੁਪੲੇ ਹੈਪਾਣੀ ਦੀ ਇਸ ਬੋਤਲ ਦੇ ਕੈਪ ਵਿਚ ਡਾਇਮੰਡ ਜੜਿਆ ਹੋਵੇਗਾ। ਵਾਈਟ ਗੋਲਡ ਨਾਲ ਬਣੀ ਬੋਤਲ ਦੀ ਕੈਪ ਵਿਚ 600 ਜੀ, ਵੀਐੱਸ ਦਾ ਵਾਈਟ ਡਾਇਮੰਡ ਅਤੇ 250 ਤੋਂ ਜ਼ਿਆਦਾ ਬਲੈਕ ਡਾਇਮੰਡ ਜੜੇ ਹੋਣਗੇ।ਇਹ ਡਾਇਮੰਡ 14 ਕੈਰੇਟ ਦਾ ਹੋਵੇਗਾ। ਹਰ ਬੋਤਲ ਨੂੰ ਖ਼ਾਸ ਕੱਚ ਦੇ ਕੇਜ ਵਿਚ ਚਾਰ ਸਟਾਇਲਿਸ਼ ਗਲਾਸ ਦੇ ਨਾਲ ਪੈਕ ਕੀਤਾ ਗਿਆ ਹੈ। ਨਾਲ ਹੀ ਇਸ ਨੂੰ ਖ਼ਰੀਦਣ ਵਾਲੇ ਨੂੰ ਬੈਰਲੀ ਹਿੱਲਸ ਇੱਕ ਸਾਲ ਤੱਕ ਆਪਣੇ ਲਾਈਫ਼ ਸਟਾਇਲ ਕੁਲੈਕਸ਼ਨ ਦੀ ਮੁਫ਼ਤ ਡਿਲੀਵਰੀ ਵੀ ਕਰੇਗੀ। -PTC News


Top News view more...

Latest News view more...

PTC NETWORK