ਚੰਨੀ ਨੂੰ ਮੁੜ ਪੰਜਾਬ ਦਾ ਮੁੱਖ ਮੰਤਰੀ ਵੇਖਣਾ ਚਾਹੁੰਦਾ ਹਾਂ: ਸੋਨੂੰ ਸੂਦ
ਮੋਗਾ: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਦਾਕਾਰ ਸੋਨੂੰ ਸੂਦ ਨੇ ਸੋਮਵਾਰ ਨੂੰ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇੱਕ ਹੋਰ ਮੌਕਾ ਦਿੱਤਾ ਜਾਣਾ ਚਾਹੀਦਾ ਹੈ।
ਸੂਦ ਨੇ ਏਐਨਆਈ ਨੂੰ ਦੱਸਿਆ, "ਚੰਨੀ ਸਾਹਿਬ ਨੇ ਪਿਛਲੇ ਕੁਝ ਦਿਨਾਂ ਵਿੱਚ ਸ਼ਾਨਦਾਰ ਕੰਮ ਕੀਤਾ ਹੈ। ਮੈਂ ਚਾਹੁੰਦਾ ਹਾਂ ਕਿ ਉਹ ਦੁਬਾਰਾ ਮੁੱਖ ਮੰਤਰੀ ਬਣਨ। ਉਹ ਇੱਕ ਅਦਭੁਤ ਇਨਸਾਨ ਹਨ। ਉਨ੍ਹਾਂ ਕੋਲ ਸਮਾਂ ਘੱਟ ਸੀ, ਇਸ ਨੂੰ ਅਨੁਕੂਲ ਹੋਣ ਵਿੱਚ ਥੋੜ੍ਹਾ ਸਮਾਂ ਲੱਗਦਾ ਹੈ। ਪਰ ਇੰਨੇ ਥੋੜ੍ਹੇ ਸਮੇਂ ਵਿੱਚ, ਉਨ੍ਹਾਂ ਦੁਆਰਾ ਬਹੁਤ ਉਤਸ਼ਾਹ ਅਤੇ ਜਨੂੰਨ ਦਿਖਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਹੋਰ ਮੌਕਾ ਦਿੱਤਾ ਜਾਣਾ ਚਾਹੀਦਾ ਹੈ।" ਅਭਿਨੇਤਾ ਨੇ ਦਾਅਵਾ ਕੀਤਾ ਇਸ ਵਾਰ ਕਾਂਗਰਸ ਦੀ ਜਿੱਤ ਪੱਕੀ ਹੈ।
ਇਹ ਵੀ ਪੜ੍ਹੋ: ਜੌਰਡਨ ਸੰਧੂ ਨੇ ਸਾਂਝੀ ਕੀਤੀਆਂ ਆਪਣੇ ਵਿਆਹ ਦੀਆਂ ਤਸਵੀਰਾਂ, ਪ੍ਰਸ਼ੰਸਕਾਂ ਵਿੱਚ ਉਤਸ਼ਾਹ ਦੀ ਲਹਿਰ
ਮੋਗਾ ਤੋਂ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਵਾਲੀ ਆਪਣੀ ਭੈਣ ਮਾਲਵਿਕਾ ਸੂਦ ਬਾਰੇ ਪੁੱਛੇ ਜਾਣ 'ਤੇ ਸੋਨੂੰ ਸੂਦ ਨੇ ਕਿਹਾ, "ਮੇਰੀ ਮਾਂ ਇੱਕ ਪ੍ਰੋਫੈਸਰ ਨੇ ਜਿਨ੍ਹਾਂ ਸਾਰੀ ਉਮਰ ਬੱਚਿਆਂ ਨੂੰ ਪੜ੍ਹਾਇਆ। ਮੇਰੇ ਪਿਤਾ ਇੱਕ ਸਮਾਜ ਸੇਵਕ ਸਨ। ਸਾਡੀ ਜ਼ਮੀਨ ਦੇ ਪਲਾਟ ਤੇ ਇੱਥੇ ਸਕੂਲ, ਕਾਲਜ ਅਤੇ ਧਰਮਸ਼ਾਲਾਵਾਂ ਬਣੀਆਂ ਹਨ। ਇਸ ਲਈ ਇਹ ਸਾਡੇ ਖੂਨ ਵਿੱਚ ਹੈ।"
ਉਨ੍ਹਾਂ ਅੱਗੇ ਜੋੜਦਿਆਂ ਕਿਹਾ "ਮੇਰੀ ਭੈਣ ਨੇ ਵਧੇਰੀ ਜ਼ਿੰਮੇਵਾਰੀ ਨਿਭਾਈ ਹੈ, ਸਾਡੇ ਸ਼ਹਿਰ ਵਿੱਚ ਵੱਧ ਤੋਂ ਵੱਧ ਟੀਕਾਕਰਨ ਉਸ ਦੁਆਰਾ ਕਰਵਾਏ ਗਏ ਸਨ। ਜਿੱਥੋਂ ਤੱਕ ਸਿੱਖਿਆ ਅਤੇ ਲੋਕਾਂ ਦੀ ਮਦਦ ਕਰਨ ਦਾ ਸਵਾਲ ਹੈ, ਉਸਨੇ ਮੋਗਾ ਵਿੱਚ ਵੱਡੇ ਪੱਧਰ 'ਤੇ ਕੰਮ ਕੀਤਾ ਹੈ। ਲੋਕਾਂ ਨੇ ਉਸਨੂੰ ਸਿਸਟਮ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ।"My mother, a professor, taught children all her life. My father was a social worker. Schools, colleges & dharamshalas here are constructed on our plots of land. So, it's in our blood: Sonu Sood (1/2) His sister Malvika Sood is Congress' candidate from Moga#PunjabElections2022 pic.twitter.com/VyYhmuJY2h — ANI (@ANI) January 24, 2022
ਆਪਣੇ ਅਤੇ ਆਪਣੀ ਭੈਣ ਦੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਦੀਆਂ ਪਹਿਲਾਂ ਦੇ ਕਿਆਸ 'ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ, "ਪਾਰਟੀਆਂ ਕੋਈ ਮਾਇਨੇ ਨਹੀਂ ਰੱਖਦੀਆਂ, ਵਿਅਕਤੀਆਂ ਦੀ ਸੋਚ ਸਮਾਜ ਅਤੇ ਦੇਸ਼ ਨੂੰ ਬਦਲ ਦਿੰਦੀ ਹੈ। ਅਰਵਿੰਦ ਕੇਜਰੀਵਾਲ ਅੱਜ ਵੀ ਮੇਰੇ ਕਰੀਬੀ ਹਨ ਅਤੇ ਅੱਜ ਵੀ ਮੈਂ ਦੇਸ਼ ਦੇ 'ਦੇਸ਼ ਕਾ ਮੈਂਟਰ' ਦਾ ਬ੍ਰਾਂਡ ਅੰਬੈਸਡਰ ਹਾਂ।" ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਢਾ ਨਾਲ ਉਚ ਪੱਧਰ 'ਤੇ ਪਾਰਟੀ 'ਚ ਸ਼ਾਮਲ ਹੋਣ ਦੀਆਂ ਗੱਲਾਂ ਚੱਲ ਰਹੀਆਂ ਸਨ। ਕਈ ਧਿਰਾਂ ਨਾਲ ਗੱਲਬਾਤ ਹੋਈ। ਪਰ ਇਸ ਸਮੇਂ ਮੈਂ ਆਪਣੇ ਕੰਮ ਵਿੱਚ ਬਹੁਤ ਵਿਅਸਤ ਹਾਂ, ਮੈਂ ਛੱਤੀਸਗੜ੍ਹ, ਤੇਲੰਗਾਨਾ ਅਤੇ ਮੁੰਬਈ ਵਿੱਚ ਹਸਪਤਾਲ ਬਣਾ ਰਿਹਾ ਹਾਂ। ਮੈਂ ਇੱਕ ਅਦਾਕਾਰ ਵਜੋਂ ਵੀ ਬਹੁਤ ਰੁੱਝਿਆ ਹੋਇਆ ਹਾਂ। ਉਨ੍ਹਾਂ ਕਿਹਾ ਕਿ ਜੇਕਰ ਮੈਂ ਰਾਜਨੀਤੀ ਵਿੱਚ ਆਉਣਾ ਚਾਹੁੰਦਾ ਹਾਂ ਤਾਂ ਮੈਨੂੰ ਪੂਰੇ ਦਿਲ ਨਾਲ ਆਉਣਾ ਚਾਹੀਦਾ ਹੈ, ਮੈਂ ਇਸ ਲਈ ਫਿਲਹਾਲ ਤਿਆਰ ਨਹੀਂ ਹਾਂ।My sister took more responsibility, maximum vaccinations in our city were facilitated by her. As far as education and helping people is concerned, she had worked in Moga on a large scale. People pushed her to be a part of the system: Sonu Sood (2/2)#PunjabElections2022 pic.twitter.com/aoDmU2fdSc
— ANI (@ANI) January 24, 2022