Wed, Nov 13, 2024
Whatsapp

VK ਭਵਰਾ ਬਣੇ ਪੰਜਾਬ ਦੇ ਨਵੇਂ ਡੀਜੀਪੀ

Reported by:  PTC News Desk  Edited by:  Riya Bawa -- January 08th 2022 03:05 PM -- Updated: January 08th 2022 05:19 PM
VK ਭਵਰਾ ਬਣੇ ਪੰਜਾਬ ਦੇ ਨਵੇਂ ਡੀਜੀਪੀ

VK ਭਵਰਾ ਬਣੇ ਪੰਜਾਬ ਦੇ ਨਵੇਂ ਡੀਜੀਪੀ

VK Bhwara is new Punjab DGP: 1987 ਬੈਚ ਦੇ ਅਧਿਕਾਰੀ ਵੀਰੇਸ਼ ਕੁਮਾਰ ਭਵਰਾ ਨੂੰ ਅੱਜ ਪੰਜਾਬ ਦਾ ਨਵਾਂ ਡੀਜੀਪੀ ਨਿਯੁਕਤ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ UPSC ਦੇ ਪੈਨਲ ਤੋਂ ਪੰਜਾਬ ਦਾ ਨਵਾਂ ਡੀਜੀਪੀ ਨਿਯੁਕਤ ਕੀਤਾ ਹੈ ਅਤੇ ਵੀਕੇ ਭਵਰਾਸਿਧਾਰਥ ਚਟੋਪਾਧਿਆਏ ਦੀ ਥਾਂ ਲੈਣਗੇ। ਇਸ ਤੋਂ ਪਹਿਲਾਂ 1986 ਬੈਚ ਦੇ ਆਈਪੀਐਸ ਅਧਿਕਾਰੀ ਸਿਧਾਰਥ ਚਟੋਪਾਧਿਆਏ ਨੂੰ ਪੰਜਾਬ ਦਾ ਡੀਜੀਪੀ ਨਿਯੁਕਤ ਕੀਤਾ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਇਸ ਅਹੁਦੇ ਲਈ ਪੈਨਲ ’ਚ ਪਹਿਲੇ ਨੰਬਰ ’ਤੇ 1997 ਬੈਚ ਦੇ ਆਈਪੀਐੱਸ ਅਧਿਕਾਰੀ ਦਿਨਕਰ ਗੁਪਤਾ, ਦੂਜੇ ਨੰਬਰ ’ਤੇ ਵੀਰੇਸ਼ ਕੁਮਾਰ ਭਾਵੜਾ ਤੇ ਤੀਜੇ ਨੰਬਰ ’ਤੇ 1988 ਬੈਚ ਦੇ ਪ੍ਰਬੋਧ ਕੁਮਾਰ ਦਾ ਨਾਂ ਸੀ। ਯੂਪੀਐੱਸਸੀ ਵਲੋਂ ਡੀਜੀਪੀ ਦੀ ਕੱਟ ਆਫ ਡੇਟ 30 ਸਤੰਬਰ ਦੀ ਬਜਾਏ 5 ਅਕਤੂਬਰ ਨੂੰ ਮੰਨਣ ਦੇ ਕਾਰਨ ਮੌਜੂਦਾ ਕਾਰਜਕਾਰੀ ਡੀਜੀਪੀ ਸਿਧਾਰਥ ਚੱਟੋਪਾਧਿਆਏ ਡੀਜੀਪੀ ਦੀ ਦੌੜ ਤੋਂ ਬਾਹਰ ਹੋ ਗਏ ਹਨ। ਦੱਸਣਯੋਗ ਹੈ ਕਿ ਬੀਤੇ ਮੰਗਲਵਾਰ ਨੂੰ ਯੂਪੀਐੱਸਸੀ ਦੀ ਮੀਟਿੰਗ ’ਚ ਪੰਜਾਬ ਸਰਕਾਰ ਵੱਲੋਂ ਡੀਜੀਪੀ ਲਈ ਕੱਟ ਆਫ਼ ਡੇਟ 30 ਸਤੰਬਰ ਮੰਨਣ ਦੀ ਦਲੀਲ ਦਿੱਤੀ ਗਈ ਅਤੇ ਕਿਹਾ ਕਿ ਸਰਕਾਰ ਨੇ ਡੀਜੀਪੀ ਲਈ ਪੈਨਲ 30 ਸਤੰਬਰ ਨੂੰ ਭੇਜ ਦਿੱਤਾ ਸੀ ਪਰ ਯੂਪੀਐੱਸਸੀ ਨੇ ਮੁੜ ਸਾਫ਼ ਕਰ ਦਿੱਤਾ ਕਿ 30 ਸਤੰਬਰ ਨੂੰ ਉਦੋਂ ਦੇ ਡੀਜੀਪੀ ਦਿਨਕਰ ਗੁਪਤਾ ਕੈਜ਼ੂਅਲ ਛੁੱਟੀ ’ਤੇ ਸਨ, ਉਨ੍ਹਾਂ ਨੂੰ ਚਾਰ ਅਕਤੂਬਰ ਨੂੰ ਅਹੁਦੇ ਤੋਂ ਹਟਾਇਆ ਗਿਆ। ਅਜਿਹੇ ’ਚ ਕੱਟ ਆਫ਼ ਡੇਟ 5 ਅਕਤੂਬਰ ਬਣਦੀ ਹੈ। ਜ਼ਿਕਰਯੋਗ ਹੈ ਕਿ ਵੀਰੇਸ਼ ਭਾਵਰਾ ਜੋ ਕਿ ਪੁਲਿਸ ਮੈਡਲ ਮੈਰੀਟੋਰੀਅਸ ਸਰਵਿਸ ਅਤੇ ਡਿਸਟਿੰਗੁਜ਼ਿਟ ਸੇਵਾ ਲਈ ਰਾਸ਼ਟਰਪਤੀ ਪੁਲਿਸ ਮੈਡਲ ਦੇ ਐਵਾਰਡੀ ਹਨ,ਨੇ ਪੰਜਾਬ, ਅਸਾਮ ਅਤੇ ਇੰਟੈਲੀਜੈਂਸ ਬਿਊਰੋ, ਭਾਰਤ ਸਰਕਾਰ ਵਿੱਚ ਵੱਖ-ਵੱਖ ਅਹੁਦਿਆਂ ‘ਤੇ ਸ਼ਾਨਦਾਰ ਸੇਵਾਵਾਂ ਨਿਭਾਈਆਂ ਹਨ । ਉਹ ਐਸਐਸਪੀ ਮਾਨਸਾ, ਡੀਆਈਜੀ ਪਟਿਆਲਾ ਰੇਂਜ ਅਤੇ ਆਈਜੀਪੀ/ਬਠਿੰਡਾ ਵਜੋਂ ਵੀ ਕੰਮ ਕਰ ਚੁੱਕੇ ਹਨ। ਉਹ ਡੀਜੀਪੀ/ਏਡੀਜੀਪੀ - ਇੰਟੈਲੀਜੈਂਸ, ਪ੍ਰੋਵੀਜਨਿੰਗ ਅਤੇ ਆਧੁਨਿਕੀਕਰਨ, ਸੂਚਨਾ ਤਕਨਾਲੋਜੀ ਅਤੇ ਦੂਰਸੰਚਾਰ, ਬਿਊਰੋ ਆਫ ਇਨਵੈਸਟੀਗੇਸ਼ਨ, ਅੰਦਰੂਨੀ ਚੌਕਸੀ ਅਤੇ ਮਨੁੱਖੀ ਅਧਿਕਾਰ, ਅਤੇ ਭਲਾਈ ਦੇ ਤੌਰ ‘ਤੇ ਪੰਜਾਬ ਪੁਲਿਸ ਦੇ ਵੱਖ-ਵੱਖ ਵਿੰਗਾਂ ਦੇ ਮੁਖੀ ਵਜੋਂ ਕੰਮ ਕਰ ਚੁੱਕੇ ਹਨ । ਉਨਾਂ ਬਿਊਰੋ ਆਫ ਇਨਵੈਸਟੀਗੇਸ਼ਨ ਦੀ ਸਿਰਜਣਾ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਬਿਊਰੋ ਦੇ ਪਹਿਲੇ ਨਿਰਦੇਸ਼ਕ ਵਜੋਂ ਵੀ ਤਾਇਨਾਤ ਰਹੇ ਹਨ। ਆਈਟੀ ਐਂਡ ਟੀ ਵਿੰਗ ਵਿੱਚ ਆਪਣੀ ਤਾਇਨਾਤੀ ਦੌਰਾਨ, ਉਨਾਂ ਨੇ ਸੀ.ਸੀ.ਟੀਐਨਐਸ ਪ੍ਰੋਜੈਕਟ ਨੂੰ ਲਾਗੂ ਕਰਨ ਅਤੇ ਪੰਜਾਬ ਪੁਲਿਸ ਦੁਆਰਾ ਸੋਸਲ ਮੀਡੀਆ ਦੀ ਕਿਰਿਆਸ਼ੀਲ ਵਰਤੋਂ ਦੀ ਅਗਵਾਈ ਕੀਤੀ।

-PTC News

Top News view more...

Latest News view more...

PTC NETWORK