logo 20 Feb, 2025

ਰੇਖਾ ਗੁਪਤਾ ਤੋਂ ਪਹਿਲਾਂ ਕਿਹੜੀ-ਕਿਹੜੀ ਮਹਿਲਾ ਸੀਐੱਮ ਦੇ ਹੱਥ ਆ ਚੁੱਕੀ ਹੈ ਦਿੱਲੀ ਦੀ ਕਮਾਨ, ਜਾਣੋ ਇੱਥੇ

ਦਿੱਲੀ ਦੀ ਸ਼ਾਲੀਮਾਰ ਬਾਗ ਵਿਧਾਨ ਸਭਾ ਸੀਟ ਤੋਂ ਪਹਿਲੀ ਵਾਰ ਵਿਧਾਇਕ ਬਣੀ ਭਾਜਪਾ ਦੀ ਰੇਖਾ ਗੁਪਤਾ ਅੱਜ ਸਹੁੰ ਚੁੱਕਣ ਤੋਂ ਬਾਅਦ ਦਿੱਲੀ ਦੀ ਨਵੀਂ ਮੁੱਖ ਮੰਤਰੀ ਬਣ ਗਈ ਹੈ।


Source: Google

50 ਸਾਲ ਦੀ ਰੇਖਾ ਗੁਪਤਾ ਗ੍ਰੈਜੁਏਟ ਹਨ ਅਤੇ ਉਨ੍ਹਾਂ ਨੇ ABVP ਤੋਂ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ।


Source: Google

ਰੇਖਾ ਗੁਪਤਾ ਦਿੱਲੀ ਭਾਜਪਾ ਦੇ ਜਨਰਲ ਸਕੱਤਰ ਤੇ ਮਹਿਲਾ ਮੋਰਚਾ ਦੇ ਕੌਮੀ ਉਪ-ਪ੍ਰਧਾਨ ਵੀ ਰਹਿ ਚੁੱਕੇ ਹਨ। ਦੱਖਣੀ ਦਿੱਲੀ ਨਗਰ ਨਿਗਮ ਦੀ ਮੇਅਰ ਵੀ ਰਹਿ ਚੁੱਕੇ ਹਨ।


Source: Google

ਰੇਖਾ ਗੁਪਤਾ ਤੋਂ ਪਹਿਲਾਂ ਦਿੱਲੀ ਵਿੱਚ 3 ਮਹਿਲਾ ਮੁੱਖ ਮੰਤਰੀ ਰਹਿ ਚੁੱਕੀਆਂ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਕਦੋਂ ਅਤੇ ਕੌਣ?


Source: Google

ਆਤਿਸ਼ੀ ਮਾਰਲੇਨਾ 21 ਸਤੰਬਰ 2024 ਤੋਂ 20 ਫਰਵਰੀ 2025 ਤੱਕ ਯਾਨੀ 152 ਦਿਨਾਂ ਲਈ ਦਿੱਲੀ ਦੀ ਮੁੱਖ ਮੰਤਰੀ ਰਹੀ।


Source: Google

ਸ਼ੀਲਾ ਦੀਕਸ਼ਿਤ ਦਿੱਲੀ ਦੀ ਦੂਜੀ ਮਹਿਲਾ ਮੁੱਖ ਮੰਤਰੀ ਅਤੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਨਿਭਾਉਣ ਵਾਲੀ ਮੁੱਖ ਮੰਤਰੀ ਸੀ।


Source: Google

ਸ਼ੀਲਾ ਦੀਕਸ਼ਿਤ 3 ਦਸੰਬਰ 1998 ਤੋਂ 28 ਦਸੰਬਰ 2013 ਤੱਕ, ਯਾਨੀ 15 ਸਾਲ ਅਤੇ 25 ਦਿਨਾਂ ਲਈ ਕਾਂਗਰਸ ਪਾਰਟੀ ਵੱਲੋਂ ਦਿੱਲੀ ਦੀ ਮੁੱਖ ਮੰਤਰੀ ਰਹੀ।


Source: Google

ਭਾਜਪਾ ਦੀ ਦਿੱਲੀ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਸੁਸ਼ਮਾ ਸਵਰਾਜ ਸੀ। ਪਰ ਉਨ੍ਹਾਂ ਦਾ ਕਾਰਜਕਾਲ ਸਿਰਫ਼ 52 ਦਿਨਾਂ ਦਾ ਸੀ ਯਾਨੀ 12 ਅਕਤੂਬਰ 1998 ਤੋਂ 3 ਦਸੰਬਰ 1998 ਤੱਕ।


Source: Google

ਕੀ ਹੈ ABC ਜੂਸ ? ਰੈਸਟੋਰੈਂਟਾਂ ’ਚ ਮਹਿੰਗੇ ਭਾਅ 'ਤੇ ਮਿਲਦਾ ਹੈ ਇਹ ਡਰਿੰਕ, ਚਮੜੀ ਤੇ ਮੋਟਾਪੇ ਲਈ ਹੈ Magical

Find out More..