20 Mar, 2025
Bulldozer Action in Punjab : ਕਿਵੇਂ ਕਿਸਾਨਾਂ ਨੂੰ ਨੀਂਦ ਤੋਂ ਜਗਾ ਕੇ ਸ਼ੰਭੂ ਤੇ ਖਨੌਰੀ ਕਰਵਾਏ ਖਾਲੀ; ਤਸਵੀਰਾਂ ਰਾਹੀਂ ਦੇਖੋ ਪੰਜਾਬ ’ਚ ਬੁਲਡੋਜ਼ਰ ਕਾਰਵਾਈ
ਬੁੱਧਵਾਰ ਰਾਤ ਨੂੰ ਪੰਜਾਬ ਦੀ ਮਾਨ ਸਰਕਾਰ ਦਾ ਬੁਲਡੋਜ਼ਰ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ 'ਤੇ ਚਲਿਆ, ਜੋ ਕਿ ਪੰਜਾਬ ਅਤੇ ਹਰਿਆਣਾ ਨੂੰ ਜੋੜ ਰਹੇ ਹਨ। ਜਿਸ ਕਿਸਾਨ ਧਰਨਾ ਪ੍ਰਦਰਸ਼ਨ ਕਰ ਰਹੇ ਸੀ
Source: PTC News
ਇਸ ਦੌਰਾਨ ਕਿਸਾਨਾਂ ਦੇ ਤੰਬੂ ਅਤੇ ਸਟੇਜਾਂ ਹਟਾ ਦਿੱਤੀਆਂ ਗਈਆਂ। ਬਹੁਤ ਸਾਰੇ ਕਿਸਾਨਾਂ ਨੂੰ ਨੀਂਦ ਤੋਂ ਜਗਾਇਆ ਗਿਆ ਅਤੇ ਵਾਪਸ ਭੇਜ ਦਿੱਤਾ ਗਿਆ।
Source: PTC News
ਇਸ ਤੋਂ ਇਲਾਵਾ ਕਈ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਜਿਸ ਕਾਰਨ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ।
Source: PTC News
ਪੁਲਿਸ ਨੇ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਸਮੇਤ ਕਈ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ। ਕਰੀਬ 200 ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ।
Source: PTC News
ਮੀਟਿੰਗ ਤੋਂ ਬਾਅਦ ਜਦੋਂ ਕਿਸਾਨ ਸ਼ੰਭੂ ਬਾਰਡਰ ਅਤੇ ਖਨੌਰੀ ਲਈ ਰਵਾਨਾ ਹੋਏ, ਤਾਂ ਉਨ੍ਹਾਂ ਨੂੰ ਰਸਤੇ ਵਿੱਚ ਰੋਕ ਲਿਆ ਗਿਆ। ਦੂਜੇ ਪਾਸੇ, ਜੇ.ਸੀ.ਬੀ. ਦੋਵੇਂ ਬਾਰਡਰਾਂ 'ਤੇ ਭੇਜੇ ਗਏ।
Source: PTC News
ਕਿਸਾਨਾਂ ਦੇ ਸਾਰੇ ਟੈਂਟ ਅਤੇ ਸ਼ੈੱਡ ਜੇਸੀਬੀ ਦੀ ਮਦਦ ਨਾਲ ਹਟਾ ਦਿੱਤੇ ਗਏ। ਇਸ ਮੌਕੇ ਕੁਝ ਕਿਸਾਨਾਂ ਨੇ ਆਪਣਾ ਵਿਰੋਧ ਵੀ ਕੀਤਾ, ਪਰ ਭਾਰੀ ਪੁਲਿਸ ਫੋਰਸ 'ਤੇ ਇਸਦਾ ਕੋਈ ਅਸਰ ਨਹੀਂ ਪਿਆ।
Source: PTC News
ਇਹ ਕਾਰਵਾਈ ਪੁਲਿਸ ਵੱਲੋਂ ਰਾਤੋ-ਰਾਤ ਕੀਤੀ ਗਈ। ਕਿਸਾਨ ਆਗੂਆਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਵੀ ਨਹੀਂ ਸੀ।
Source: PTC News
ਪੰਜਾਬ ਸਰਕਾਰ ਵੱਲੋਂ ਕਾਰਵਾਈ ਕਰਨ ਤੋਂ ਬਾਅਦ, ਹਰਿਆਣਾ ਪ੍ਰਸ਼ਾਸਨ ਨੇ ਵੀ ਹਾਈਵੇਅ 'ਤੇ ਲੱਗੇ ਬੈਰੀਕੇਡ ਹਟਾ ਦਿੱਤੇ।
Source: PTC News
13 ਮਹੀਨਿਆਂ ਮਗਰੋਂ ਸ਼ੰਭੂ ਬਾਰਡਰ ਦੀ ਇੱਕ ਸਾਈਡ ਖੋਲ੍ਹੀ ਗਈ ਹੁਣ ਅੰਬਾਲਾ ਤੋਂ ਰਾਜਪੁਰਾ ਜਾਣ ਵਾਲੀ ਸਾਈਡ ਖੋਲ੍ਹੀ ਜਾ ਰਹੀ ਹੈ।
Source: PTC News
ਖਨੌਰੀ ਤੇ ਸ਼ੰਭੂ ਮੋਰਚੇ ’ਤੇ ਹੁਣ ਵੀ ਵੱਡੀ ਗਿਣਤੀ ’ਚ ਪੁਲਿਸ ਤੈਨਾਤ ਹੈ। ਹਾਲਾਂਕਿ ਪੰਜਾਬ ਭਰ ’ਚ ਗੁੱਸਾਏ ਕਿਸਾਨ ਸੜਕਾਂ ਅਤੇ ਟੋਲ ਪਲਾਜ਼ਾ ਜਾਮ ਕਰ ਰਹੇ ਹਨ। ਜਿਸਦੇ ਖਿਲਾਫ ਵੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।
Source: PTC News
Drink Water In Space : ਕੀ ਪੁਲਾੜ ’ਚ ਪੀ ਸਕਦੇ ਹਨ ਪਾਣੀ ? ਇੱਥੇ ਮਿਲੇਗਾ ਤੁਹਾਡੇ ਸਵਾਲ ਦਾ ਜਵਾਬ
Find out More..