04 Apr, 2025
Parenting Tips : ਬੱਚੇ ਨੂੰ 'ਸੱਚ' ਬੋਲਣ ਦੀ ਪਾਓ ਆਦਤ, ਜਾਣੋ ਨੁਕਤੇ
ਜਦੋਂ ਬੱਚਾ ਝੂਠ ਬੋਲਦਾ ਹੈ ਤਾਂ ਗੁੱਸਾ ਨਹੀਂ ਕਰਨਾ ਚਾਹੀਦਾ, ਸਗੋਂ ਉਨ੍ਹਾਂ ਨੂੰ ਹੌਲੀ-ਹੌਲੀ ਸਹੀ-ਗ਼ਲਤ ਦਾ ਅਹਿਸਾਸ ਕਰਵਾਓ। ਸਖ਼ਤੀ ਨਾਲ ਬੱਚਾ ਸੱਚ ਬੋਲਣ ਤੋਂ ਹੋਰ ਡਰ ਜਾਵੇਗਾ।
Source: Google
ਬੱਚੇ ਵੱਖ-ਵੱਖ ਕਾਰਨਾਂ ਕਰਕੇ ਝੂਠ ਬੋਲਦੇ ਹਨ। ਕਈ ਵਾਰ ਉਹ ਕਿਸੇ ਵੱਡੀ ਸਜ਼ਾ ਤੋਂ ਬਚਣ ਲਈ ਅਜਿਹਾ ਕਰਦੇ ਹਨ, ਅਤੇ ਕਈ ਵਾਰ ਉਹ ਸਿਰਫ਼ ਧਿਆਨ ਖਿੱਚਣ ਲਈ ਝੂਠ ਬੋਲਦੇ ਹਨ।
Source: Google
ਜੇ ਬੱਚਾ ਤੁਹਾਡੇ ਤੋਂ ਡਰ ਕੇ ਝੂਠ ਬੋਲਦਾ ਹੈ, ਤਾਂ ਉਸ ਨੂੰ ਯਕੀਨ ਦਿਵਾਓ ਕਿ ਸੱਚ ਬੋਲਣ 'ਤੇ ਉਸ ਨੂੰ ਝਿੜਕਿਆ ਨਹੀਂ ਜਾਵੇਗਾ।
Source: Google
ਬੱਚਿਆਂ ਵਿੱਚ ਸੱਚ ਬੋਲਣ ਦੀ ਆਦਤ ਪਾਉਣ ਲਈ ਸਭ ਤੋਂ ਜ਼ਰੂਰੀ ਗੱਲ ਹੈ ਖੁੱਲ੍ਹ ਕੇ ਗੱਲ ਕਰਨੀ। ਜੇਕਰ ਉਹ ਕਿਸੇ ਗਲਤੀ ਬਾਰੇ ਖੁੱਲ੍ਹ ਕੇ ਗੱਲ ਕਰ ਸਕਦੇ ਹਨ ਤਾਂ ਝੂਠ ਬੋਲਣ ਦੀ ਲੋੜ ਨਹੀਂ ਪਵੇਗੀ।
Source: Google
ਬੱਚੇ ਉਹੀ ਸਿੱਖਦੇ ਹਨ, ਜੋ ਉਹ ਆਪਣੇ ਮਾਪਿਆਂ ਤੋਂ ਦੇਖਦੇ ਹਨ। ਜੇਕਰ ਤੁਸੀਂ ਖੁਦ ਕਿਸੇ ਨਾਲ ਝੂਠ ਬੋਲਦੇ ਹੋ ਅਤੇ ਫਿਰ ਬੱਚੇ ਨੂੰ ਸੱਚ ਬੋਲਣ ਲਈ ਕਹਿੰਦੇ ਹੋ, ਤਾਂ ਉਹ ਇਹ ਆਦਤ ਨਹੀਂ ਅਪਣਾਏਗਾ।
Source: Google
ਜੇਕਰ ਬੱਚਾ ਗਲਤੀ ਕਰਨ ਤੋਂ ਬਾਅਦ ਖੁਦ ਸੱਚ ਸਵੀਕਾਰ ਕਰ ਰਿਹਾ ਹੈ, ਤਾਂ ਉਸ ਨੂੰ ਸਜ਼ਾ ਦੇਣ ਦੀ ਬਜਾਏ ਉਸ ਦੀ ਪ੍ਰਸ਼ੰਸਾ ਕਰੋ।
Source: Google
ਬੱਚਿਆਂ ਨੂੰ ਸਿਖਾਉਣ ਲਈ ਕਹਾਣੀਆਂ ਅਤੇ ਖੇਡਾਂ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹਨ। ਉਨ੍ਹਾਂ ਨੂੰ ਸੱਚਾਈ ਦੀਆਂ ਕਹਾਣੀਆਂ ਲਈ ਪ੍ਰੇਰਿਤ ਕਰੋ।
Source: Google
Curd : ਘਰ 'ਚ ਗਾੜ੍ਹੀ ਦਹੀਂ ਜਮਾਉਣ ਦੇ ਢੰਗ
Find out More..